ਚੰਡੀਗੜ੍ਹ, 3 ਨਵੰਬਰ - ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਵਿੱਚ ਵਾਤਾਵਰਣ ਦੇ ਅਨੁਕੂਲ ਲੋਕਲ/ਸ਼ਹਿਰੀ ਬੱਸ ਸੇਵਾ ਨੂੰ ਪ੍ਰੋਤਸਾਹਨ ਦੇਣ ਲਈ ਅੰਬਾਲਾ ਵਿੱਚ ਪੰਜ ਹੋਰ ਨਵੀਂ ਏਸੀ ਇਲੈਕਟ੍ਰਿਕ ਬੱਸਾਂ (ਈ-ਬੱਸ) ਨੂੰ ਲੋਕਲ ਰੂਟ 'ਤੇ ਸ਼ਾਮਿਲ ਕੀਤਾ ਗਿਆ ਹੈ। 10 ਇਲੈਕਟ੍ਰਿਕ ਬੱਸਾਂ ਦਾ ਸੰਚਾਲਨ ਪਹਿਲਾਂ ਹੀ ਕੀਤਾ ਜਾ ਰਿਹਾ ਹੈ ਹੁਣ ਪੰਜ ਨਵੀਆਂ ਇਲੈਕਟ੍ਰਿਕ ਬੱਸਾਂ ਮਿਲਣ 'ਤੇ ਬੱਸਾਂ ਦੀ ਗਿਣਤੀ ਕੁੱਲ 15 ਹੋ ਗਈ ਹੈ ਜੋ ਕਿ ਵਾਤਾਵਰਣ ਤੋਂ ਸਵੱਛ ਅਤੇ ਸਫਰ ਨੂੰ ਆਰਾਮਦਾਇਕ ਬਣਾਏਗੀ।
          ਉਨ੍ਹਾਂ ਨੇ ਦਸਿਆ ਕਿ ਮਹਾਨਗਰਾਂ ਦੀ ਤਰਜ 'ਤੇ ਅੰਬਾਲਾ ਵਿੱਚ ਵੀ ਲੋਕਲ ਬੱਸ ਸੇਵਾ ਨੂੰ ਪੂਰੀ ਤਰ੍ਹਾ ਨਾਲ ਏਅਰ ਕੰਡੀਸ਼ਨ ਈ-ਬੱਸ ਸੇਵਾ ਵਿੱਚ ਬਦਲਣ ਦੇ ਵੱਲ ਕਦਮ ਵਧਾਏ ਜਾ ਰਹੇ ਹਨ। ਯਾਤਰੀਆਂ ਦੀ ਸਹੂਲਤ ਦੇ ਅੰਬਾਲਾ ਵਿੱਚ ਲੋਕਲ ਬੱਸ ਰੂਟ 'ਤੇ ਆਧੁਨਿਕ 23 ਨਵੇਂ ਬੱਸ ਕਿਯੂ ਸ਼ੈਲਟਰ ਬਨਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ। ਇੰਨ੍ਹਾਂ ਬੱਸ ਕਿਯੂ ਸ਼ੈਲਟਰਾਂ ਵਿੱਚ ਲੋਕਾਂ ਦੇ ਬੈਠਣ ਦੇ ਨਾਲ-ਨਾਲ ਬਿਜਲੀ ਤੇ ਲਾਇਟ ਦੀ ਸਹੂਲਤ ਵੀ ਹੋਵੇਗੀ। ਗੌਰਤਲਬ ਹੈ ਕਿ ਇਸ ਸਮੇਂ ਲੋਕਕ ਟਾਂ੍ਰਸਪੋਰਅ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਕੁੱਲ 25 ਬੱਸਾਂ ਦਾ ਸੰਚਾਲਨ ਟ੍ਰਾਂਸਪੋਰਟ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ 15 ਇਲੈਕਟ੍ਰਿਕ ਏਸੀ ਬੱਸਾਂ ਸ਼ਾਮਿਲ ਹਨ।
          ਗੌਰਤਲਬ ਹੈ ਕਿ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਦੇ ਯਤਨਾਂ ਨਾਲ ਅੰਬਾਲਾ ਵਿੱਚ ਲੋਕਲ ਬੱਸ ਸੇਵਾ ਨੂੰ ਲਗਭਗ 25 ਸਾਲ ਬਾਅਦ ਮੁੜ ਸ਼ੁਰੂ ਕੀਤਾ ਜਾ ਸਕਿਆ ਹੈ। ਸ੍ਰੀ ਵਿਜ ਨੇ ਬੀਤੇ ਸਾਲ 1 ਨਵੰਬਰ ਨੂੰ 10 ਮਿਨੀ ਬੱਸਾਂ ਦੇ ਨਾਲ ਟ੍ਰਾਂਸਪੋਰਟ ਸੇਵਾ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਬਾਅਦ ਇਸੀ ਸਾਲ ਗਣਤੰਤਰ ਦਿਵਸ ਦੇ ਦਿਨ 26 ਜਨਵਰੀ ਨੂੰ ਲੋਕਲ ਬੱਸ ਸੇਵਾ ਵਿੱਚ 5 ਇਲੈਕਟ੍ਰਿਕ ਏਸੀ ਬੱਸਾਂ ਨੂੰ ਸ਼ਾਮਿਲ ਕੀਤਾ ਗਿਆ ਸੀ।

**ਯਾਤਰੀਆਂ ਲਈ 23 ਥਾਂਵਾਂ 'ਤੇ ਆਧੁਨਿਕ ਬੱਸ ਕਿਯੂ ਸ਼ੈਲਟਰਾਂ ਦਾ ਨਿਰਮਾਣ
          ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਲੋਕਲ ਬੱਸ ਸੇਵਾ ਦਾ ਲਾਭ ਵੱਧ ਤੋਂ ਵੱਧ ਯਾਤਰੀਆਂ ਨੂੰ ਬਿਨ੍ਹਾ ਕਿਸੇ ਦੁੱਖ ਤਕਲੀਫ ਦੇ ਮਿਲੇ ਇਹੀ ਸਾਡੀ ਪ੍ਰਾਥਮਿਕਤਾ ਹੈ। ਸਰਦੀ-ਗਰਮੀ ਅਤੇ ਬਰਸਾਤ ਦੇ ਮੌਸਮ ਵੀ ਯਾਤਰੀਆਂ ਨੂੰ ਮੁਸ਼ਕਲ ਨਾ ਹੋਵੇ ਇਸ ਦੇ ਲਈ ਅੰਬਾਲਾ ਕੈਂਟ ਵਿੱਚ ਨਗਰ ਪਰਿਸ਼ਦ ਵੱਲੋਂ 23 ਥਾਵਾਂ 'ਤੇ ਆਧੁਨਿਕ ਬੱਸ ਕਿਯੂ ਸ਼ੈਲਟਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਆਧੁਨਿਕ ਕਿਯੂ ਸ਼ੈਲਟਰ ਬੈਠਣ ਤੋਂ ਇਲਾਵਾ ਲਾਇਟ ਤੇ ਪੱਖੇ ਦੀ ਵਿਵਸਥਾ ਨਾਲ ਲੈਸ ਹੋਣਗੇ।