ਪਟਿਆਲਾ:- ਵਰਧਮਾਨ ਸਪਿਨਿੰਗ ਅਤੇ ਜਨਰਲ ਮਿਲਜ਼ ਲੁਧਿਆਣਾ ਵਲੋਂ ਰਾਸ਼ਟਰੀ ਸੁਰੱਖਿਆ ਦਿਵਸ਼ ਮੌਕੇ ਆਪਣੀ ਅਤੇ ਨੇੜੇ ਦੀਆਂ ਫੈਕਟਰੀਆਂ ਦੇ ਅਧਿਕਾਰੀਆਂ ਅਤੇ ਪਲਾਂਟ ਪ੍ਰਬੰਧਕਾਂ ਲਈ ਸੇਫਟੀ, ਸਿਹਤ, ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਅਤੇ ਚੰਗੇ ਵਾਤਾਵਰਨ ਕਾਇਮ ਰੱਖਣ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਪੰਜਾਬ ਸਟੇਟ ਇੰਡਸਟਰੀ ਸੇਫਟੀ ਕਾਊਂਸਲ ਦੇ ਚੈਅਰਮੈਨ ਸ਼੍ਰੀ ਨਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। 
ਇਸ ਮੌਕੇ ਫੈਕਟਰੀ ਹੈਂਡ ਸ਼੍ਰੀ ਵਿਕਾਸ ਮਿਤੱਲ ਨੇ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਉਹ ਹੀ ਇਨਸਾਨ ਅਤੇ ਪਰਿਵਾਰ ਸਿਹਤਮੰਦ, ਸੁਰੱਖਿਅਤ, ਖੁਸ਼ਹਾਲ ਅਤੇ ਸਨਮਾਨਿਤ ਰਹਿਣਗੇ ਜਿਨ੍ਹਾਂ ਨੂੰ ਹਾਦਸਿਆਂ ਤੋਂ ਬਚਣ, ਆਪਣੀ ਅਤੇ ਆਪਣਿਆ ਦੀ ਸੁਰੱਖਿਆ ਦੇ ਨਿਯਮਾਂ, ਕਾਨੂੰਨਾਂ, ਫਰਜ਼ਾਂ ਦੀ ਜਾਣਕਾਰੀ ਅਤੇ ਐਮਰਜੈਂਸੀ ਦੌਰਾਨ ਪੀੜਤਾਂ ਦੀ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਬਾਰੇ  ਟ੍ਰੇਨਿੰਗਾਂ ਅਭਿਆਸ ਹੋਣਗੇ। 
ਇਸ ਲਈ ਉਨ੍ਹਾਂ ਵਲੋਂ ਸਾਲ ਵਿੱਚ ਅਨੇਕਾਂ ਵਾਰ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ। ਸ਼੍ਰੀ ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਫੈਕਟਰੀਆਂ ਵਿਖੇ ਹਾਦਸੇ ਘਟਾਉਣ, ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਆ, ਸਿਹਤਮੰਦ, ਖੁਸ਼ਹਾਲ, ਰਖਣ ਲਈ  ਜੰਗੀ ਪੱਧਰ ਤੇ ਟ੍ਰੇਨਿੰਗਾਂ, ਮੈਡੀਕਲ ਜਾਂਚ ਅਤੇ ਮੌਕ ਡਰਿੱਲਾਂ ਕਰਵਾਈਆਂ ਜਾ ਰਹੀਆਂ ਹਨ।          
ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ, ਚੀਫ ਟ੍ਰੇਨਰ, ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਪਟਿਆਲਾ ਵਲੋਂ ਦਸਿਆ ਗਿਆ ਕਿ ਅਚਾਨਕ ਵਾਪਰਨ ਵਾਲੀਆਂ 9 ਪ੍ਰਕਾਰ ਦੀਆਂ ਦੁਰਘਟਨਾਵਾਂ ਕਾਰਨ 80% ਲੋਕਾਂ ਦੀਆਂ ਮੌਤਾਂ, ਮੌਕੇ ਤੇ ਠੀਕ ਫਸਟ ਏਡ, ਸੀ ਪੀ ਆਰ ਨਾ ਮਿਲਣ ਕਾਰਨ ਹੋ ਰਹੀਆਂ ਹਨ। 
ਉਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਟ੍ਰੇਨਿੰਗ ਦਿੱਤੀ ਕਿ ਕਿਸੇ ਜ਼ਖਮੀ, ਬੇਹੋਸ਼, ਦਿਲ, ਮਿਰਗੀ ਦੇ ਦੌਰੇ, ਕਾਰਡੀਅਕ ਅਰੈਸਟ, ਸ਼ੂਗਰ, ਬਲੱਡ ਪਰੈਸ਼ਰ ਘਟਣ ਵਧਣ, ਸਿਰ ਦੀ ਸੱਟਾਂ, ਅੰਦਰੂਨੀ ਜਾਂ ਬਾਹਰੀ ਰਤਵਾਹ, ਅੱਗਾਂ, ਗੈਸਾਂ, ਬਿਜਲੀ ਘਟਨਾਵਾਂ ਸਮੇਂ ਆਪਣੇ ਬਚਾਅ ਅਤੇ ਪੀੜਤਾਂ ਦੀ ਜਾਨਾਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ। 
ਉਨ੍ਹਾਂ ਨੇ ਏ ਬੀ ਸੀ ਡੀ, ਸੀ ਪੀ ਆਰ ਅਤੇ ਰਿਕਵਰੀ/ਵੈਟੀਲੈਟਰ ਪੁਜੀਸ਼ਨ ਅਤੇ ਸਾਈਬਰ ਸੁਰੱਖਿਆ, ਹੈਲਪ ਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਸੰਜੀਵ ਵੋਹਰਾ ਸੇਫਟੀ ਅਫਸਰ ਵਲੋਂ ਵਰਤਾਉ, ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ ਅਤੇ ਸ਼ਿਸ਼ਟਾਚਾਰ ਦੀ ਮਹੱਤਤਾ ਅਤੇ ਫਾਇਰ ਸੇਫਟੀ ਬਾਰੇ ਜਾਣਕਾਰੀ ਦਿੱਤੀ। 
ਪੰਜਾਬ ਇੰਡਸਟਰੀ ਸੇਫਟੀ ਕਾਊਂਸਲ ਚੰਡੀਗੜ੍ਹ ਤੋਂ ਆਏ ਅਫਸਰ ਸ਼੍ਰੀ ਸੰਜੀਵ ਕੁਮਾਰ ਅਤੇ ਫੈਕਟਰੀ ਦੇ ਚੀਫ਼ ਮੇਨੈਜਰ, ਮੁੱਖੀ ਐਚ ਆਰ, ਦੀਪਿਕਾ ਸੁਖੀਜਾ ਵਲੋਂ ਦਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਮਚਾਰੀਆਂ ਨੂੰ ਸਿਹਤਮੰਦ, ਤਦੰਰੁਸਤ, ਸੁਰੱਖਿਆ, ਖੁਸ਼ਹਾਲ ਅਤੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਇਸ ਤਰ੍ਹਾਂ ਦੇ ਸੇਫਟੀ, ਸਿਹਤ, ਖੁਸ਼ਹਾਲ ਬਣਾਉਣ ਲਈ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾਂਦੇ ਹਨ। 
ਟ੍ਰੇਨਿੰਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇਕੇ ਪ੍ਰਣ ਕਰਵਾਇਆ ਕਿ ਉਨ੍ਹਾਂ ਵਲੋਂ ਕੰਮ ਵਾਲੀਆਂ ਥਾਵਾਂ, ਸੜਕਾਂ ਅਤੇ ਘਰ ਪਰਿਵਾਰਾਂ ਵਿੱਚ ਸਿਹਤ, ਸੁਰੱਖਿਆ, ਬਚਾਉ, ਮਦਦ, ਭਾਈਚਾਰੇ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ ਫਰਜ਼ਾਂ ਦੀ ਹਮੇਸ਼ਾ ਇਮਾਨਦਾਰੀ ਨਾਲ ਪਾਲਣਾ ਕੀਤੀ ਜਾਵੇਗੀ।