ਹੁਸ਼ਿਆਰਪੁਰ- ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਆਯੋਜਿਤ ਸ਼੍ਰੀ ਰਾਮ ਕਥਾ ਮਹਾਂਉਤਸਵ ਦੇ ਤੀਜੇ ਦਿਨ ਦਾ ਸਮਾਰੋਹ ਭਗਤੀ ਤੇ ਭਾਵਨਾਵਾਂ ਨਾਲ ਭਰਪੂਰ ਰਿਹਾ। ਇਸ ਦਿਨ ਦਾ ਮੁੱਖ ਆਕਰਸ਼ਣ ਸ਼੍ਰੀ ਰਾਮ-ਵਿਵਾਹ ਪ੍ਰਸੰਗ ਸੀ, ਜਿਸ ਵਿੱਚ ਭਗਵਾਨ ਸ਼੍ਰੀ ਰਾਮ ਅਤੇ ਮਾਤਾ ਸੀਤਾ ਦੇ ਪਵਿੱਤਰ ਵਿਵਾਹ ਦਾ ਆਲੋਕਿਕ ਮੰਚਨ ਕੀਤਾ ਗਿਆ। ਸਭ ਪਾਸੇ “ਜੈ ਸ਼੍ਰੀ ਰਾਮ” ਦੇ ਜੈਕਾਰੇ ਗੂੰਜ ਉਠੇ ਅਤੇ ਸ਼ਰਧਾਲੂ ਇਸ ਦਿਵਯ ਲੀਲਾ ਦੇ ਦਰਸ਼ਨ ਕਰਕੇ ਭਾਵ-ਵਿਭੋਰ ਹੋ ਗਏ। ਮੰਚ ਉੱਤੇ ਰਾਮ-ਸੀਤਾ ਦੇ ਸਵਯੰਵਰ ਦੀ ਝਾਂਕੀ ਨੇ ਸਭ ਦੇ ਹਿਰਦਿਆਂ ਨੂੰ ਭਗਤੀਮਈ ਕਰ ਦਿਤਾ।
ਕਥਾ ਵਿਆਸ ਸਾਧਵੀ ਮਨਸਵਿਨੀ ਭਾਰਤੀ ਜੀ ਨੇ ਰਾਮ-ਵਿਵਾਹ ਪ੍ਰਸੰਗ ਦਾ ਗੂੜ੍ਹ ਆਧਿਆਤਮਿਕ ਅਰਥ ਸਮਝਾਉਂਦੇ ਹੋਏ ਕਿਹਾ ਕਿ – “ਸ਼੍ਰੀ ਰਾਮ ਵਿਵਾਹ ਸਿਰਫ਼ ਇੱਕ ਦੁਨਿਆਵੀ ਵਿਵਾਹ ਨਹੀਂ, ਸਗੋਂ ਧਰਮ, ਮਰਯਾਦਾ ਅਤੇ ਤਿਆਗ ਦਾ ਪ੍ਰਤੀਕ ਹੈ। ਇਹ ਸਾਨੂੰ ਜੀਵਨ ਵਿੱਚ ਪ੍ਰੇਮ, ਧੀਰਜ ਅਤੇ ਕਰਤੱਵ ਦੇ ਸੰਤੁਲਨ ਦਾ ਸੰਦੇਸ਼ ਦਿੰਦਾ ਹੈ।”
ਭਗਤਾਂ ਨੇ ਭਜਨ, ਕੀਰਤਨ ਅਤੇ ਰਾਮ ਨਾਮ ਸੰਕੀਰਤਨ ਵਿੱਚ ਨਾਲ ਭਾਗ ਲਿਆ। ਅਲੌਕਿਕ ਸਜਾਵਟ, ਦੀਪ ਪ੍ਰਜ੍ਵਲਨ ਅਤੇ ਫੁੱਲਾਂ ਦੀ ਵਰਖਾ ਵਿਚ ਜਦੋਂ “ਸੀਤਾਰਾਮ ਜੈ ਜੈ ਸੀਤਾਰਾਮ” ਦਾ ਸਮੂਹਿਕ ਗਾਇਨ ਹੋਇਆ, ਤਦ ਸਾਰਾ ਵਾਤਾਵਰਨ ਦਿਵ੍ਯਤਾ ਅਤੇ ਆਨੰਦ ਨਾਲ ਝੂਮ ਉਠਿਆ।
ਕਥਾ ਵਿੱਚ ਵਿਸ਼ੇਸ਼ ਤੌਰ ‘ਤੇ ਸਾਧਵੀ ਸ਼ੰਕਰਪ੍ਰੀਤਾ ਭਾਰਤੀ ਜੀ, ਸਾਧਵੀ ਰਾਜਵੰਤ ਭਾਰਤੀ ਜੀ, ਸਾਧਵੀ ਅੰਜਲੀ ਭਾਰਤੀ ਜੀ, ਸਾਧਵੀ ਰਣੇ ਭਾਰਤੀ ਜੀ, ਸਾਧਵੀ ਰੇਣੁ ਭਾਰਤੀ ਜੀ, ਸੁਸ਼ੀਲ ਕੁਮਾਰ ਪਿੰਕੀ (ਪੂਰਵ ਸਰਪੰਚ), ਕਿਰਣ ਡੋਗਰਾ (ਪ੍ਰਧਾਨ ਹਿੰਦੂ ਤਖ਼ਤ), ਗੋਲਡੀ (ਸਰਪੰਚ ਫਤੇਹਗੜ੍ਹ), ਡਾ. ਧ੍ਰੁਵ, ਰਾਜੇਸ਼ ਠਾਕੁਰ, ਇੰਦਰਪਾਲ, ਅਰੁਣ ਸ਼ਰਮਾ, ਦਿਨੇਸ਼, ਸੁਰਜੀਤ ਠਾਕੁਰ, ਬਨਵਾਰੀ ਲਾਲ, ਕੁਲਦੀਪ ਚਤਰੂ, ਸੁਰਿੰਦਰ ਪੂਰੀ, ਦਕਸ਼ (ਜ਼ਿਲ੍ਹਾ ਕੋਆਰਡੀਨੇਟਰ ਸਟੂਡੈਂਟ ਵਿੰਗ), ਅਸ਼ੋਕ ਸੱਭਰਵਾਲ, ਅਸ਼ੋਕ, ਵਿਨਾਯਕ, ਅਰੁਣ ਸ਼ਰਮਾ, ਸ਼੍ਰੀ ਲਕ੍ਸ਼ਮੀ ਨਾਰਾਇਣ ਮੰਦਰ ਕਮੇਟੀ, ਸ਼੍ਰੀ ਸ਼ੀਤਲਾ ਮਾਤਾ ਮੰਦਰ, ਕੀਰਤਨ ਮੰਡਲੀ ਧੂਸਡਕਾ, ਨਵਯੁਗ ਰਾਮਲੀਲਾ ਦਸ਼ਹਰਾ ਕਮੇਟੀ, ਸ਼੍ਰੀ ਰਾਮਾ ਡ੍ਰਾਮਾ ਟਿਕ ਰਾਮਲੀਲਾ ਕਮੇਟੀ ਅਤੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।
ਕਥਾ ਦਾ ਸਮਾਪਨ ਭੰਡਾਰਾ ਅਤੇ ਲੰਗਰ ਪ੍ਰਸਾਦ ਨਾਲ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਪ੍ਰਸਾਦ ਗ੍ਰਹਿਣ ਕੀਤਾ।
ਸ਼੍ਰੀ ਰਾਮ ਕਥਾ ਮਹਾਂਉਤਸਵ ਦੇ ਤੀਜੇ ਦਿਨ ਦਾ ਸਮਾਰੋਹ ਭਗਤੀ ਤੇ ਭਾਵਨਾਵਾਂ ਨਾਲ ਭਰਪੂਰ ਰਿਹਾ
