ਗੜਸ਼ੰਕਰ 13 ਫਰਵਰੀ- ਸਰਕਾਰੀ ਹਸਪਤਾਲ ਗੜ੍ਹਸ਼ੰਕਰ ਅਤੇ ਸੀਐੱਚਸੀ ਬੀਣੇਵਾਲ ਦੇ ਓਟ ਕਲੀਨਿਕ ਦੀ ਟੀਮ ਵੱਲੋਂ ਐੱਸਡੀਐੱਮ ਦਫਤਰ ਗੜ੍ਹਸ਼ੰਕਰ ਵਿਖੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਗਿਆ। ਇਸ ਮੌਕੇ ਕਾਂਸਲਰ ਲਖਵੀਰ ਕੌਰ  ਸਿਵਲ ਹਸਪਤਾਲ ਗੜ੍ਹਸ਼ੰਕਰ ਓਟ ਕਲੀਨਿਕ ਅਤੇ ਕਾਂਸਲਰ ਰਵਿੰਦਰ ਕੁਮਾਰ ਬੀਣੇਵਾਲ ਨੇ ਨਸ਼ਿਆਂ ਨਾਲ ਲੱਗਣ ਵਾਲੀਆਂ ਬਿਮਾਰੀਆਂ ਅਤੇ ਇਸ ਦੇ ਇਲਾਜ ਬਾਰੇ ਜਾਗਰੂਕ ਕੀਤਾ। 
ਉਨ੍ਹਾਂ ਕਿਹਾ ਕਿ ਨਸ਼ੇ ਵਾਲੇ ਵਿਅਕਤੀਆਂ ਨੂੰ ਵੀ ਸਾਥ ਦੀ ਲੋੜ ਹੈ ਤੇ ਇਨ੍ਹਾਂ ਨੂੰ ਇਲਾਜ ਨਾਲ ਠੀਕ ਕੀਤਾ ਜਾ ਸਕਦਾ ਹੈ। ਹੈਲਪ ਡੈਸਕ ਵੱਲੋਂ ਹਾਜ਼ਰ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਨਸ਼ਿਆਂ ਖ਼ਿਲਾਫ਼ ਲੜਨ ਲਈ ਪ੍ਰੇਰਿਤ ਵੀ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ ਹਰਬੰਸ ਸਿੰਘ ,  ਕਮਲੇਸ਼ ਦੇਵੀ ਸੁਪਰਡੈਂਟ ਰਣਦੀਪ ਕੁਮਾਰ, ਮਨਜੀਤ ਸਿੰਘ ,ਜੋਤੀ ਬਾਲਾ , ਭੁਪਿੰਦਰ ਸਿੰਘ, ਸ਼ਮਿੰਦਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।