ਹੁਸ਼ਿਆਰਪੁਰ:- ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਰਾਜ ਸਭਾ ਅੰਦਰ ਭਾਈ ਘਨ੍ਹਈਆ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੰਗ-ਏ-ਮੈਦਾਨ ਵਿਚ ਨਿਭਾਈ ਵਿਲੱਖਣ ਸੇਵਾ ਦਾ ਵਿਸਥਾਰਪੂਰਬਕ ਚਾਨਣਾ ਪਾਉਂਦਿਆਂ ਭਾਈ ਘਨ੍ਹਈਆ ਜੀ ਨੂੰ ਸਮਰਪਿਤ 20 ਸਤੰਬਰ ਮਾਨਵ ਸੇਵਾ ਦਿਵਸ ਰਾਸ਼ਟਰੀ ਪੱਧਰ 'ਤੇ ਮਨਾਉਣ ਵਾਸਤੇ ਜ਼ੋਰ ਦਿੱਤਾ ਅਤੇ ਇਨ੍ਹਾਂ ਮਹਾਨ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣ।
ਭਾਈ ਘਨ੍ਹਈਆ ਮਿਸ਼ਨ ਪੰਜਾਬ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਇਸ ਕਦਮ ਦੀ ਸਰਾਹਨਾ ਕੀਤੀ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਜਨੇਵਾ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਭਾਈ ਘਨ੍ਹਈਆ ਜੀ ਦੀਆਂ ਮਹਾਨ ਸੇਵਾਵਾਂ ਦੀ ਸ਼ਲਾਘਾ ਕੀਤੀ ਜਾ ਚੁੱਕੀ ਹੈ ਅਤੇ ਭਾਈ ਘਨ੍ਹਈਆ ਜੀ ਦੀ ਇਨਸਾਨੀਅਤ ਪ੍ਰਤੀ ਘਾਲਣਾ ਸਬੰਧੀ ਜਾਣਕਾਰੀ ਵੀ ਵੈਬਸਾਈਟ 'ਤੇ ਪ੍ਰਕਾਸ਼ਿਤ ਕੀਤੀ ਹੋਈ ਹੈ ਜੋ ਕਿ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਵਿੱਚ ਮਨੁੱਖਤਾ ਦੀ ਸੇਵਾ ਅਤੇ ਸਰਬਸਾਂਝੀਵਾਲਤਾ, ਨਿਰਪੱਖਤਾ ਅਤੇ ਵਿਸ਼ਵ ਸ਼ਾਂਤੀ ਦੇ ਸੰਕਲਪ ਨੂੰ ਦਰਸਾਉਂਦੀ ਹੈ।
ਪ੍ਰੋ ਬਹਾਦਰ ਸਿੰਘ ਸੁਨੇਤ ਜੋ ਕੇ ਲੰਮੇ ਸਮੇਂ ਤੋਂ ਭਾਈ ਘਨ੍ਹਈਆ ਜੀ ਦੀਆਂ ਮਹਾਨ ਸੇਵਾਵਾਂ ਦੇ ਪ੍ਰਸੰਗ ਵਿੱਚ ਅੰਤਰਰਾਸ਼ਟਰੀ ਰੈਡ ਕਰਾਸ ਦੇ ਮੂਲ ਸਿਧਾਂਤ ਅਤੇ ਜੰਗਾਂ ਦੋਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਸੇਵਾ ਸੰਭਾਲ ਸਬੰਧੀ ਬਣੇ ਅੰਤਰਰਾਸ਼ਟਰੀ ਮਾਨਵਤਾ ਕਨੂੰਨ ਸਬੰਧੀ ਖੋਜ ਕਾਰਜ ਨਾਲ ਜੁੜੇ ਹੋਏ ਹਨ ਨੇ ਕਿਹਾ ਕਿ ਪਿਛਲੇ ਲੱਗ ਭੱਗ 30 ਸਾਲਾਂ ਤੋਂ ਭਾਈ ਘਨ੍ਹਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁਚਾਉਣ ਯਤਨ ਕੀਤਾ ਕੀਤੇ ਜਾ ਰਹੇ ਹਨ ਅਤੇ ਇਹ ਪਿਹਲੀ ਵਾਰ ਹੋਇਆ ਕਿਸੇ ਮਹਾਨ ਵਿਅਕਤੀ ਵੱਲੋਂ ਭਾਈ ਘਨ੍ਹਈਆ ਜੀ ਦੀਆਂ ਸੇਵਾਵਾਂ ਸਬੰਧੀ ਪਾਰਲੀਮੈਂਟ ਵਿੱਚ ਅਵਾਜ਼ ਬੁਲੰਦ ਕੀਤੀ।
ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਜੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਭਾਈ ਘਨ੍ਹਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਮੌਕੇ ਤੇ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇ ਅਤੇ ਨੌਜਵਾਨ ਪੀੜ੍ਹੀ ਨੂੰ ਭਾਈ ਘਨ੍ਹਈਆ ਜੀ ਦੀਆਂ ਮਹਾਨ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਲਈ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣ ਤਾਂ ਕਿ ਨੌਜਵਾਨ ਪੀੜ੍ਹੀ ਮਨੁੱਖੀ ਕਦਰਾਂ ਕੀਮਤਾਂ, ਲੋੜਵੰਦ ਲੋਕਾਂ ਦੀ ਸੇਵਾ ਅਤੇ ਸਰਬਸਾਂਝੀਵਾਲਤਾ ਲਈ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਅੱਗੇ ਆ ਸਕੇ ।
ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿਚ ਇਸ ਆਵਾਜ਼ ਨੂੰ ਬੁਲੰਦ ਕਰਕੇ ਸੁਨਹਿਰੀ ਇਤਿਹਾਸ ਸਿਰਜਿਆ ਹੈ।
ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੰਸਥਾਵਾਂ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਇਸ ਸੇਵਾ ਨਾਲ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਮਾਨਵਤਾ ਦੀ ਸੇਵਾ,ਸਰਬਸਾਂਝੀਵਾਲਤਾ, ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਪ੍ਰੇਰਨਾ ਸਰੋਤ ਹੋਵੇਗੀ।
ਪ੍ਰੋ: ਬਹਾਦਰ ਸਿੰਘ ਸੁਨੇਤ ਪ੍ਰਧਾਨ ਭਾਈ ਘਨੱਈਆ ਜੀ ਮਿਸ਼ਨ ਹੁਸ਼ਿਆਰਪੁਰ ਅਤੇ ਕੋਆਰਡੀਨੇਟਰ ਭਾਈ ਘਨੱਈਆ ਜੀ ਚੈਰਿਟੀ ਤੇ ਪੀਸ ਇੰਟਰਨੈਸ਼ਨਲ ਫਾਉਂਡੇਸ਼ਨ,
ਹਰਜੀਤ ਸਿੰਘ ਨੰਗਲ, ਪ੍ਰਧਾਨ ਭਾਈ ਘਨ੍ਹਈਆ ਜੀ ਨਿਸ਼ਕਾਮ ਸੇਵਾ, ਹਰਿਆਣਾ ਸੁਸਾਇਟੀ, ਜਸਪਾਲ ਸਿੰਘ ਚੱਕ ਸਾਧੂ , ਬੂਟਾ ਸਿੰਘ ਪੰਡੋਰੀ, ਐਸ ਪੀ ਸਿੰਘ ਜਲੰਧਰ, ਨੇਕ ਲਾਲ, ਡਾਕਟਰ ਸੁਰਜੀਤ ਲਾਲ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਜਲੰਧਰ ਪ੍ਰੋਫੈਸਰ ਸ਼ਾਮ ਸਿੰਘ ਮਸਤਗੜ੍ਹ ਪ੍ਰਧਾਨ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਰਸ਼ਪਾਲ ਸਿੰਘ ਚੇਅਰਮੈਨ ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਸੰਤ ਸੀਚੇਵਾਲ ਜੀ ਨੂੰ ਸਨਮਾਨਿਤ ਕੀਤਾ।
ਰਜਿੰਦਰ ਸਿੰਘ ਵਿਰਕ, ਗਿਆਨੀ ਬਖਤਾਵਰ ਸਿੰਘ ਸੁਨੇਤ, ਇੰਦਰਮੋਹਨ ਸਿੰਘ ਲੁਧਿਆਣਾ, ਸਰਬ ਧਰਮ ਸਦਭਾਵਨਾ ਕਮੇਟੀ ਹੁਸ਼ਿਆਰਪੁਰ ਦੇ ਕੋਆਰਡੀਨੇਟਰ ਅਨੁਰਾਗ ਸੂਦ, ਜਗਮੀਤ ਸਿੰਘ ਸੇਠੀ, ਗੁਰਪ੍ਰੀਤ ਸਿੰਘ, ਓਂਕਾਰ ਸਿੰਘ ਖ਼ਾਲਸਾ, ਬਲਜੀਤ ਸਿੰਘ ਪਨੇਸਰ, ਸੰਤੋਖ ਸਿੰਘ ਭਾਈ ਘਨ੍ਹਈਆ ਜੀ ਟਰੱਸਟ ਟਾਂਡਾ, ਭਾਈ ਮਨਜੀਤ ਸਿੰਘ , ਜਸਬੀਰ ਸਿੰਘ ਅੰਮ੍ਰਿਤਸਰ, ਰਜਿੰਦਰ ਸਿੰਘ ਸਿੱਖ ਵਿਰਾਸਤ ਫਾਉਂਡੇਸ਼ਨ ਦਿੱਲੀ ਨੇ ਸੰਤ ਸੀਚੇਵਾਲ ਸਾਹਿਬ ਵੱਲੋਂ ਕੀਤੇ ਗਏ ਉਪਰਾਲੇ
ਦੀ ਸ਼ਲਾਘਾ ਕੀਤੀ ਹੈ ਅਤੇ ਇਸ ਮਹਾਨ ਸੇਵਾ ਕਾਰਜ ਲਈ ਧੰਨਵਾਦ ਕੀਤਾ।
ਭਾਈ ਘਨ੍ਹਈਆ ਜੀ ਦੀਆਂ ਮਹਾਨ ਸੇਵਾਵਾਂ ਸਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਸਦ ਵਿੱਚ ਦਿੱਤਾ ਭਾਸ਼ਣ ਬਹੁਤ ਹੀ ਸ਼ਲਾਘਾਯੋਗ ਪ੍ਰੋ ਬਹਾਦਰ ਸਿੰਘ ਸੁਨੇਤ
