ਗੜ੍ਹਸ਼ੰਕਰ- ਪਿੰਡ ਢਾਡਾ ਕਲਾਂ ਤੋਂ ਝੱਜ ਤੱਕ ਸੜਕ ਬਣਨ ਤੇ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਕਰਨ ਅਟਵਾਲ ਅਤੇ ਸੁਖਚੈਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੜਕ 15 ਸਾਲ ਤੋਂ ਬਣਨਯੋਗ ਸੀ।
ਇਸ ਸੜਕ ਨੂੰ ਪਹਿਲੀਆਂ ਸਰਕਾਰਾਂ ਨੇ ਅਣਗੋਲਿਆ ਕੀਤਾ ਗਿਆ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਸਦਕਾ ਇਹ ਸੜਕ ਬਣਾਈ ਗਈ ਹੈ। ਇਹਨਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜੋ ਹਰ ਵਰਗ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਵਖ਼ਤ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨਾਲ ਸਿਰਫ਼ ਵਾਅਦੇ ਹੀ ਕੀਤੇ ਸੀ।
ਜਦੋਂ ਕਿ ਆਮ ਆਦਮੀ ਪਾਰਟੀ ਨੇ ਜ਼ਮੀਨੀ ਪੱਧਰ 'ਤੇ ਵਿਕਾਸ ਕਰਵਾ ਕੇ ਲੋਕਾਂ ਦੇ ਦਿਲ ਜਿੱਤੇ ਹਨ। ਪੰਜਾਬ ਵਿੱਚ ਸਿਹਤ, ਸਿੱਖਿਆ, ਬਿਜਲੀ ਅਤੇ ਖੇਤੀਬਾੜੀ ਖੇਤਰਾਂ ਵਿੱਚ ਕੀਤੇ ਗਏ ਬਦਲਾਅ ਦਾ ਲੋਕਾਂ ਦੇ ਜੀਵਨ 'ਤੇ ਸਿੱਧਾ ਅਸਰ ਪਿਆ ਹੈ। ਇਸ ਮੌਕੇ ਸਰਪੰਚ ਗੁਰਲਾਲ ਸਿੰਘ ਸੈਲਾ, ਸ਼ਿਵ ਕੁਮਾਰ ਸੈਣੀ ਮਾਹਿਲਪੁਰ, ਕੁਲਦੀਪ ਸਿੰਘ ਘੇੜਾ, ਪੰਚ ਸੀਮਾ ਕੁਮਾਰੀ, ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਪੰਚ ਸੁਖਵਿੰਦਰ ਕੌਰ, ਪੰਚ ਹਰਜਿੰਦਰ ਸਿੰਘ ਅਤੇ ਪਾਰਟੀ ਵਰਕਰ ਹਾਜਰ ਸਨ।
ਪਿੰਡ ਢਾਡਾ ਕਲਾਂ ਤੋਂ ਝੱਜ ਤੱਕ ਸੜਕ ਬਣਨ ਤੇ ਡਿਪਟੀ ਸਪੀਕਰ ਦਾ ਪੰਚਾਇਤ ਵਲੋਂ ਕੀਤਾ ਧੰਨਵਾਦ
