ਹੁਸ਼ਿਆਰਪੁਰ:- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ. ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ। 
ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦਸਿਆ ਕਿ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ "ਗਰੀਬ ਦਾ ਮੁੂੰਹ,ਗੁਰੂ ਦੀ ਗੋਲਕ" ਸੰਸਥਾ (ਰਜਿ.) ਅਜਨੋਹਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਿੱਖ ਵੈਲਫੇਅਰ ਸੋਸਾਇਟੀ ਪਾਸ਼ਟਾਂ ਵਲੋਂ ਗੁਰਦੁਆਰਾ ਸ਼ਹੀਦ ਗੰਜ ਪਿੰਡ ਪਾਸ਼ਟਾਂ ਵਿਖੇ ਸ਼ਹੀਦ ਭਾਈ ਤਲਵਿੰਦਰ ਸਿੰਘ ਬੱਬਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਲਾਨਾ ਗੁਰਮਤਿ ਸਮਾਗਮ ਤੇ 170 ਵਾਂ ਮੁਫ਼ਤ ਮੈਡੀਕਲ ਕੈਂਪ 8 ਫਰਵਰੀ ਦਿਨ ਐਤਵਾਰ 2026 ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਲਗਾਇਆ ਜਾ ਰਿਹਾ ਹੈ। 
ਇਸ ਮੌਕੇ ਹਾਜ਼ਰ ਗੁਰੂ ਘਰ ਵਜ਼ੀਰ ਭਾਈ ਜਸਵਿੰਦਰ ਸਿੰਘ ਬਿੱਟੂ ਖਾਲਸਾ, ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਕਮੇਟੀ ਮੈਂਬਰ ਸੰਤੋਖ ਸਿੰਘ ਖਾਲਸਾ ਪਾਸ਼ਟਾਂ, ਗੁਰਪ੍ਰੀਤ ਸਿੰਘ, ਸਿਮਰਨ ਸਿੰਘ ਖਾਲਸਾ ,ਇੰਦਰਜੀਤ ਸਿੰਘ, ਪਰਮਜੀਤ ਸਿੰਘ ,ਆਜ਼ਾਦਬਿੰਦਰ ਸਿੰਘ, ਪਿਆਰਾ ਸਿੰਘ ਸੋਹਣ ਸਿੰਘ ਅਜਨੋਹਾ ਪਰਮਜੀਤ ਸਿੰਘ ਪਰਮਾਰ ਠੇਕੇਦਾਰਾਂ ਅਤੇ ਮਨਪ੍ਰੀਤ ਸਿੰਘ ਅਜਨੋਹਾ ਆਦਿ।