ਨਵਾਂਸ਼ਹਿਰ- ਮੁੱਖ ਅਧਿਆਪਕ ਦੇ ਸਹਿਯੋਗ ਨਾਲ  ਡਿਪਟੀ ਸਮੂਹ ਸਿਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਦੀ ਅਗਵਾਈ ਵਿੱਚ ਤੰਬਾਕੂ ਫਰੀ ਯੂਥ ਮੁਹਿੰਮ ਤਹਿਤ  ਸਰਕਾਰੀ ਹਾਈ ਸਕੂਲ ਸਲੋਹ ਵਿਖੇ ਅੱਜ ਮਹਿਮਾਨ ਮਿਲਣੀ ਮੌਕੇ ਬੱਚਿਆਂ ਨੂੰ ਜਾਗਰੂਕ ਕਰਦਿਆਂ ਪ੍ਰਣ ਦਿਵਾਇਆ ਗਿਆ।
 ਡਿਪਟੀ ਸਮੂਹ ਸਿਖਿਆ ਤੇ ਸੂਚਨਾਂ ਅਫ਼ਸਰ ਤਰਸੇਮ ਲਾਲ ਨੇ ਪ੍ਰਣ ਦਿਵਾਉਂਦਿਆਂ ਕਿਹਾ ਕਿ "ਮੈਂ ਵਾਅਦਾ ਕਰਦਾਂ ਹਾਂ ਕਿ ਮੈਂ ਪੂਰੀ ਜ਼ਿੰਦਗੀ ਕਿਸੇ ਵੀ ਤਰਾਂ ਦੇ ਤੰਬਾਕੂ ਪਦਾਰਥ ਦਾ ਕਿਸੀ ਵੀ ਤਰਾਂ ਦੇ ਤੰਬਾਕੂ ਪਦਾਰਥ ਦਾ ਕਿਸੀ ਵੀ ਰੂਪ ਵਿੱਚ ਵਰਤੋਂ ਨਹੀਂ ਨਹੀਂ ਕਰਾਂਗਾ। 
ਮੈਂ ਇਹ ਵੀ ਵਾਅਦਾ ਕਰਦਾਂ ਹਾਂ ਕਿ ਜੇਕਰ ਮੇਰੇ ਪਰਿਵਾਰ ਦਾ ਕੋਈ ਮੈਂਬਰ ਜਾਂ ਰਿਸ਼ਤੇਦਾਰ ਅਤੇ ਮਿੱਤਰ ਕਿਸੇ ਰੂਪ ਵਿੱਚ ਤੰਬਾਕੂ ਦੀ ਵਰਤੋਂ ਕਰਦਾ ਹੈ ਤਾਂ ਮੈਂ ਉਸ ਨੂੰ ਤੰਬਾਕੂ ਦੇ ਮਾੜੇ ਸੇਵਨ ਬਾਰੇ ਜਾਗਰੂਕ ਕਰਾਂਗਾ ਅਤੇ ਉਸ ਦੀ ਇਸ ਆਦਤ ਨੂੰ ਛੱਡਵਾਉਣ ਵਿੱਚ ਮੱਦਦ ਕਰਾਂਗਾ।"
ਅਧਿਆਪਕ ਦਵਿੰਦਰ ਸਿੰਘ ਨੇਂ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਅਸੀਂ ਇਸ ਉਪਰੋਕਤ ਪ੍ਰਣ ਨੂੰ ਸਾਰਥਕ ਕਰਨ ਲਈ ਅਤੇ ਸਿਗਰਟ ਐਂਡ ਤੰਬਾਕੂ ਪ੍ਰੋਡਕਟ ਐਕਟ ਤਹਿਤ ਸਿਹਤ ਵਿਭਾਗ ਨੂੰ ਆਪਣਾਂ ਬਣਦਾ ਯੋਗਦਾਨ ਦੇਵਾਂਗੇ ਅਤੇ ਬੱਚਿਆਂ ਨੂੰ ਤੰਬਾਕੂ ਪਦਾਰਥਾਂ ਤੋਂ ਦੂਰ ਰਹਿਣ ਤੇ ਖੇਡਾਂ ਵੱਲ ਪ੍ਰੇਰਿਤ ਕਰਦੇ ਰਹਾਂਗੇ।ਇਸ ਮੌਕੇ ਸੁਖਵਿੰਦਰ ਕੌਰ, ਕਮਲਦੀਪ ਕੌਰ, ਕੁਮਾਰੀ ਗੋਲਡੀ,ਮਮਤਾ ਰਾਣੀ, ਮਨਜੀਤ ਕੌਰ, ਸੁਦੇਸ਼ ਰਾਣੀ ਅਤੇ ਬੱਚਿਆਂ ਵਲੋਂ  ਸੰਪੂਰਨ ਸਹਿਯੋਗ ਦਿੱਤਾ ਗਿਆ।