ਹੁਸ਼ਿਆਰਪੁਰ:- ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਤੀਕਸ਼ਣ ਸੂਦ ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਹੈ ਕਿ 14 ਮਾਰਚ ਨੂੰ ਭਾਜਪਾ ਦੀ ਮੋਗਾ ਵਿੱਚ ਵਿਸ਼ਾਲ ਰੈਲੀ ਹੋਣ ਵਾਲੀ ਹੈ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਣਗੇ। ਰੈਲੀ ਦੀਆਂ ਤਿਆਰੀਆਂ ਲਈ ਰੈਲੀ ਇੰਚਾਰਜ ਭਾਜਪਾ ਪ੍ਰਦੇਸ਼ ਉਪਾਧਿਕਾਰੀ ਡਾ.ਸੁਭਾਸ਼ ਸ਼ਰਮਾ ਵਲੋਂ ਭਾਜਪਾ ਦਫਤਰ ਵਿੱਚ ਵਰਕਰਾਂ ਦੀ ਮੀਟਿੰਗ ਕੀਤੀ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਸ੍ਰੀ ਸੂਦ ਅਤੇ ਡਾ.ਸੁਭਾਸ਼ ਸ਼ਰਮਾ ਨੇ ਸਾਂਝੇ ਤੌਰ ਕਿਹਾ ਕਿ ਇਹ ਰੈਲੀ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਨੀਂਹ ਪੱਥਰ ਸਾਬਤ ਹੋਵੇਗੀ।
ਇਸ ਰੈਲੀ ਦੇ ਮੁੱਖ ਵਕਤਾ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਹੋਣਗੇ। ਪੰਜਾਬ ਦੀ ਜਨਤਾ ਇਸ ਵੇਲੇ ਆਮ ਆਦਮੀ ਪਾਰਟੀ ਦੀ ਘੱਟਗਰੀ ਅਤੇ ਨੀਵੇਂ ਪੱਧਰ ਦੀ ਕਾਰਗੁਜ਼ਾਰੀ ਨਾਲ ਬੁਰੀ ਤਰ੍ਹਾਂ ਪੀੜਤ ਹੈ। ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਮ ਤੇ ਵੋਟ ਲੈ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ, ਉਹਨਾਂ ਦੀ ਕੋਈ ਵੀ ਗਾਰੰਟੀ ਸਿਰੇ ਚੜ੍ਹੀ ਨਹੀਂ। ਸੱਤਾ ਦੇ 4 ਸਾਲ ਬਾਅਦ ਵੀ ਪੰਜਾਬ ਵਿੱਚ ਨਸ਼ੇ ਹਟਣ ਦੀ ਬਜਾਏ ਇਸ ਵਿੱਚ ਵਾਧਾ ਹੋਇਆ ਹੋਈ ਨਾਜਾਇਜ਼ ਮਾਈਨਿੰਗ ਅਤੇ ਕਾਨੂੰਨ ਵਿਵਸਥਾ ਦੀ ਹਾਲਤ ਨੇ ਪੰਜਾਬ ਨੂੰ ਹਲਾਕਾ ਕਰ ਦਿੱਤਾ ਹੈ।
ਪੰਜਾਬ ਤੇ ਕਰਜ਼ੇ ਦਾ ਬੋਝ ਦੁੱਗਣਾ ਹੋ ਗਿਆ ਹੈ, ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਕਿਸਾਨਾਂ ਨਾਲ ਸਾਰੀਆਂ ਫਸਲਾਂ ਤੇ ਐੱਮ.ਐੱਸ.ਪੀ. ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ, ਜਦਕਿ ਹਰਿਆਣਾ ਵਿੱਚ ਭਾਜਪਾ ਸਰਕਾਰ ਦੇ ਰਹੀ ਹੈ। ਔਰਤਾਂ ਨੂੰ ਅਜੇ ਤੱਕ ਉਹਨਾਂ ਦੇ ਹਜ਼ਾਰ-ਹਜ਼ਾਰ ਰੁਪਏ ਪ੍ਰਤੀ ਮਹੀਨਾ ਨਹੀਂ ਮਿਲੇ। ਕਰਮਚਾਰੀਆਂ ਵਿੱਚ ਭਾਰੀ ਰੋਸ ਫੈਲਿਆ ਹੋਇਆ ਹੈ।
ਪੰਜਾਬ ਵਿੱਚ ਜੰਗਲ ਰਾਜ ਦੀ ਹਾਲਤ ਹੈ, ਲੋਕ ਇਸ ਨੂੰ ਬਦਲਣਾ ਚਾਹੁੰਦੇ ਹਨ ਅਤੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਾਂਗ ਭਾਜਪਾ ਦੀ ਸਰਕਾਰ ਲਾ ਕੇ ਪੰਜਾਬ ਨੂੰ ਸਾਰੇ ਸੰਕਟਾਂ ਤੋਂ ਨਿਕਾਲਣਾ ਚਾਹੁੰਦੇ ਹਨ। ਇਸ ਬਦਲਾਅ ਰੈਲੀ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਕੇ ਮੌਜੂਦਾ ਨਿਕੰਮੀ ਸਰਕਾਰ ਨੂੰ ਬਦਲਣ ਲਈ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਰੈਲੀ ਵਿੱਚ ਸ਼ਾਮਲ ਹੋਣ ਲਈ ਲੋਕਾਂ ਵਿੱਚ ਭਾਰੀ ਉਤਸਾਹ ਹੈ।
14 ਮਾਰਚ ਦੀ ਬਦਲਾਅ ਰੈਲੀ ਬਣੇਗੀ ਭਾਜਪਾ ਸਰਕਾਰ ਬਣਾਉਣ ਦਾ ਆਧਾਰ ਤੀਕਸ਼ਣ ਸੂਦ
