ਖਰੜ 8 ਦਸੰਬਰ - ਖਰੜ ਨਗਰ ਕੌਂਸਲ ਦੀ ਸੈਨੀਟੇਸ਼ਨ ਸ਼ਾਖਾ ਦੇ ਅਧਿਕਾਰੀਆਂ ਵਲੋਂ ਸਵੱਛ ਭਾਰਤ ਅਭਿਆਨ ਦੇ ਤਹਿਤ ਸ਼ਹਿਰ ਦੇ ਜਨਤਕ ਪਖਾਨਿਆ ਦੀ ਸਾਫ-ਸਫਾਈ ਕਰਵਾਈ ਗਈ। ਇਸ ਮੌਕੇ ਨਗਰ ਕੌਂਸਲ ਦੇ ਚੀਫ ਸੈਨੇਟਰੀ ਇੰਸਪੈਕਟਰ ਬਲਬੀਰ ਸਿੰਘ ਢਾਕਾ ਨੇ ਦੱਸਿਆ ਕਿ ਨਗਰ ਕੌਂਸਲ ਖਰੜ ਦੇ ਕਾਰਜ ਸਾਧਕ ਅਫ਼ਸਰ ਸ.ਸੁਖਦੇਵ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਲੋਕਾਂ ਨੂੰ ਜਨਤਕ ਪਖਾਨਿਆ ਦੀ ਸਹੀ ਢੰਗ ਨਾਲ ਵਰਤੋ, ਸਾਂਭਸੰਭਾਲ ਅਤੇ ਸਾਫ ਸਫਾਈ ਵਿੱਚ ਸਹਿਯੋਗ ਦਿਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਸ ਮੌਕੇ ਸੈਨੇਟਰੀ ਇੰਸਪੈਕਟਰ ਹਰਦਰਸ਼ਨਜੀਤ ਸਿੰਘ, ਸੈਨੇਟਰੀ ਇੰਸਪੈਕਟਰ ਰਜਿੰਦਰ ਕੁਮਾਰ ਅਤੇ ਸੀ.ਐਫ ਨਰਿੰਦਰ ਸਿੰਘ ਵੀ ਮੌਜੂਣ ਸਨ।
