ਚੰਡੀਗੜ੍ਹ, 7 ਨਵੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਲੰਧਰ ਦਾ ਸ਼੍ਰੀ ਦੇਵੀ ਤਾਲਾਬ ਦਾ ਇਹ ਪਵਿੱਤਰ ਸਥਾਨ ਸਿਰਫ ਇੱਕ ਮੰਦਿਰ ਨਹੀਂ, ਇਹ ਸਾਡੀ ਆਸਥਾ, ਸਭਿਆਚਾਰ ਅਤੇ ਗੌਰਵਸ਼ਾਲੀ ਪਰੰਪਰਾਵਾਂ ਦਾ ਕੇਂਦਰ ਹੈ। ਪਵਿੱਤਰ ਸਰੋਵਰ ਦੀ ਕਾਰ ਸੇਵਾ ਸਿਰਫ ਮਿੱਟੀ ਹਟਾਉਣਾ ਜਾਂ ਤਾਲਾਬ ਨੂੰ ਡੁੰਘਾ ਕਰਨਾ ਨਹੀਂ ਹੈ। ਇਹ ਸੇਵਾ, ਸਮਰਪਣ ਅਤੇ ਸਮੂਦਾਇਕਤਾ ਦੀ ਸਾਡੀ ਮਹਾਨ ਸਿੱਖ ਅਤੇ ਸਨਾਤਨ ਪਰੰਪਰਾ ਦਾ ਜੀਵੰਤ ਉਦਾਹਰਣ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਜਲੰਧਰ (ਪੰਜਾਬ) ਸਥਿਤ ਸ਼੍ਰੀ ਦੇਵੀ ਤਾਲਾਬ ਮੰਦਿਰ ਵਿੱਚ ਕਾਰ ਸੇਵਾ ਦੇ ਉਦਘਾਟਨ ਪ੍ਰੋਗਰਾਮ ਵਿੱਚ ਜੁੜੇ ਸੇਵਾਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਹੀ।
**ਸਰੋਵਰ ਦੀ ਪੁਰਾਣੀ ਅਤੇ ਕੁਦਰਤੀ ਪਵਿੱਤਰਤਾ ਵਾਪਸ ਲਿਆਉਣਾ ਸਾਡਾ ਸਾਰਿਆਂ ਦਾ ਟੀਚਾ
ਉਨ੍ਹਾਂ ਨੇ ਕਿਹਾ ਕਿ ਇਸ ਪਵਿੱਤਰ ਸਰੋਵਰ ਦਾ ਮੁੜ ਨਿਰਮਾਣ ਅਤੇ ਸ਼ੁੱਧੀਕਰਣ ਮੌਜੁਦਾ ਵਿੱਚ ਇਸ਼ਵਰ ਦੀ ਸੇਵਾ ਹੈ, ਜੋ ਸਾਨੂੰ ਮਨੁੱਖਤਾ ਦੇ ਪ੍ਰਤੀ ਆਪਣੀ ਜਿਮੇਵਾਰੀ ਦਾ ਬੋਧ ਕਰਦਾ ਹੈ। ਇਸ ਸਰੋਵਰ ਦੀ ਪੁਰਾਣੀ ਅਤੇ ਕੁਦਰਤੀ ਪਵਿੱਤਰਤਾ ਵਾਪਸ ਲਿਆਉਣਾ ਸਾਡੇ ਸਾਰਿਆਂ ਦਾ ਟੀਚਾ ਹੈ। ਪੰਜਾਬ ਅਤੇ ਹਰਿਆਣਾ ਇੱਕ ਹੀ ਸਭਿਆਚਾਰ ਅਤੇ ਇੱਕ ਹੀ ਗੌਰਵਸ਼ਾਲੀ ਇਤਿਹਾਸ ਨੂੰ ਸਾਂਝਾ ਕਰਦੇ ਹਨ। ਸਾਡੇ ਰਿਸ਼ਤੇ ਸਿਰਫ ਭਗੋਲਿਕ ਨਹੀਂ, ਸਗੋ ਅਧਿਆਤਮਿਕ ਅਤੇ ਖੂਨ ਦੇ ਹਨ।
**ਸੇਵਾ ਤੋਂ ਵੱਡਾ ਕੋਈ ਧਰਮ ਨਹੀਂ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਰ ਸੇਵਾ ਸਾਨੂੰ ਸਿਖਾਉਂਦੀ ਹੈ ਕਿ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ। ਜਿਨ੍ਹਾਂ ਨੇ ਬਿਨ੍ਹਾਂ ਕਿਸੇ ਉਮੀਦ ਦੇ ਇਸ ਪੁਨੀਤ ਕੰਮ ਵਿੱਚ ਆਪਣਾ ਕਿਰਤ, ਸਮੇਂ ਅਤੇ ਸੰਸਾਧਨ ਲਗਾਉਣ ਦਾ ਸੰਕਲਪ ਕੀਤਾ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਰ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਇਹ ਸ਼੍ਰਮਦਾਨ ਤੁਹਾਂਨੂੰ ਤੁਹਾਡੀ ਜੜ੍ਹਾਂ ਨਾਲ ਜੋੜੇਗਾ ਅਤੇ ਤੁਹਾਨੂੰ ਸਮੂਹਿਕ ਜਿਮੇਵਾਰੀ ਦਾ ਪਾਠ ਪੜਾਏਗਾ। ਅੱਜ ਅਸੀਂ ਜਿਸ ਪਵਿੱਤਰ ਕੰਮ ਲਈ ਇੱਕਠਾ ਹੋਏ ਹਨ, ਉਹ ਸਿਰਫ ਇੱਕ ਸਰੋਵਰ ਦੀ ਸਫਾਈ ਨਹੀਂ ਹੈ, ਇਹ ਸਾਡੀ ਧਰਤੀ ਮਾਤਾ ਅਤੇ ਸਾਡੀ ਅਮੁੱਲ ਜਲ੍ਹ ਸੰਪਦਾ ਦੀ ਵੰਦਨਾ ਹੈ।
**ਜਲ੍ਹ ਦੀ ਸ਼ੁੱਧਤਾ ਹੀ ਜੀਵਨ ਦੀ ਸਰਵੋਚਤਾ
ਮੁੱਖ ਮੰਤਰੀ ਨੇ ਕਿਹਾ ਕਿ ਜਲ੍ਹ ਹੀ ਜੀਵਨ ਹੈ, ਅਤੇ ਜਲ੍ਹ ਦੀ ਸ਼ੁਧਤਾ ਹੀ ਜੀਵਨ ਦੀ ਸਰਵੋਚਤਾ ਹੈ। ਅਸੀਂ ਭਾਰਤੀ, ਆਦਿਕਾਲ ਤੋਂ ਹੀ ਕੁਦਰਤ ਨੂੱ ਪੂਜਦੇ ਆਏ ਹਨ। ਸਾਡੇ ਲਈ ਨਦੀਂ, ਪਹਾੜ, ਦਰਖਤ ਅਤੇ ਜਲ੍ਹ, ਇਹ ਸੱਭ ਦੇਵਭੂਮੀ ਹੈ। ਅੱਜ ਜਦੋਂ ਪੂਰੀ ਦੁਨੀਆ ਕਲਾਈਮੇਟ ਬਦਲਾਅ ਅਤੇ ਵਾਤਾਵਰਣ ਸੰਕਟ ਨਾਲ ਜੂਝ ਰਹੀ ਹੈ, ਉਦੋਂ ਇਹ ਕਾਰ ਸੇਵਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਹੱਲ ਕਿਸੇ ਵਿਦੇਸ਼ੀ ਲੈਬ ਤੋਂ ਨਹੀਂ ਆਵੇਗਾ, ਸਗੋ ਸਾਡੀ ਆਪਣੀ ਪਰੰਪਰਾ ਅਤੇ ਸਮੂਹਿਕ ਸੇਵਾਭਾਵ ਨਾਲਆਵੇਗਾ।
**ਨੌਜੁਆਨ ਸ਼੍ਰਮਦਾਨ, ਜਾਗਰੁਕਤਾ ਅਤੇ ਨਵੇਂ ਬਦਲਾਅ ਦਾ ਕਰਨ ਕੰਮ
ਉਨ੍ਹਾਂ ਨੇ ਕਿਹਾ ਕਿ ਨੌਜੁਆਨ ਦੇਸ਼ ਦਾ ਭਵਿੱਖ ਹਨ, ਜਿਨ੍ਹਾਂ ਵਿੱਚ ਸੱਭ ਤੋਂ ਵੱਧ ਉਰਜਾ, ਜੋਸ਼ ਅਤੇ ਤਕਨੀਕੀ ਗਿਆਨ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਯੋਗਦਾਨ ਦੇਣ ਦੀ ਅਪੀਲ ਕੀਤੀ ਕਿ ਸ਼੍ਰਮਦਾਨ, ਜਾਗਰੁਕਤਾ ਅਤੇ ਨਵੇਂ ਬਦਲਾਅ ਕਰਨ ਨਾਲ ਮਿੱਟੀ ਵਿੱਚ ਉਤਰ ਕੇ ਕੰਮ ਕਰਨ ਤੋਂ ਜੋ ਆਤਮਿਕ ਸ਼ਾਂਤੀ ਅਤੇ ਮਾਣ ਮਿਲੇਗਾ, ਉਹ ਕਿਸੇ ਹੋਰ ਚੀਜ਼ ਤੋਂ ਨਹੀਂ ਮਿਲ ਸਕਦਾ, ਡਿਜੀਟਲ ਸੇਵਾਦਾਰ ਬਣ ਕੇ ਜਾਗਰੁਕਤਾ ਫੈਲਾਉਣ ਕੰਮ ਕਰਨ ਅਤੇ ਨਵੀਂ ਸੋਚ ਇਸ ਪ੍ਰਾਚੀਣ ਤੀਰਥ ਨੂੰ ਆਧੁਨਿਕ ਬਣਾ ਸਕਦੀ ਹੈ।
**ਕਾਰ ਸੇਵਾ ਸਮਰਪਣ ਅਤੇ ਏਕਤਾ ਦੀ ਬਣੇ ਮਿਸਾਲ
ਸ੍ਰੀ ਸੈਣੀ ਨੇ ਜਲੰਧਰ ਦੇ ਲੋਕਾਂ ਨੂੰ ਕਿਹਾ ਕਿ ਇਹ ਸਰੋਵਰ ਤੁਹਾਡੇ ਸ਼ਹਿਰ ਦੀ ਪਹਿਚਾਣ ਹੈ। ਕਾਰ ਸੇਵਾ ਪੂਰੀ ਹੋਣ ਦੇ ਬਾਅਦ, ਅਸਲੀ ਜਿਮੇਵਾਰੀ ਤੁਹਾਡੀ ਸ਼ੁਰੂ ਹੋਵੇਗੀ। ਤੁਸੀਂ ਰੋਜਾਨਾ ਸਰੋਵਰ ਦੀ ਸਾਫ ਸਫਾਈ 'ਤੇ ਨਜਰ ਰੱਖਣ। ਸਰੋਵਰ ਵਿੱਚ ਪੂਜਾ ਸਮੱਗਰੀ ਜਾਂ ਹੋਰ ਗੰਦਗੀ ਸੁੱਟਣ ਵਾਲਿਆਂ ਨੂੰ ਰੋਕਣ। ਮੰਦਿਰ ਕਮੇਟੀ, ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸਰੋਵਰ ਦੀ ਪਵਿੱਤਰਤਾ ਬਣਾਏ ਰੱਖਣ ਲਈ ਸਖਤ ਨਿਯਮ ਬਨਾਉਣ ਅਤੇ ਉਨ੍ਹਾਂ ਦਾ ਪਾਲਣ ਯਕੀਨੀ ਕਰਨ। ਅਸੀਂ ਸਾਰੇ ਮਿਲ ਕੇ ਸੰਕਲਪ ਲੈਣ ਕਿ ਇਹ ਕਾਰ ਸੇਵਾ ਸਿਰਫ ਇੱਕ ਪਰਿਯੋਜਨਾ ਨਾ ਰਹੇ, ਸਗੋ ਇਹ ਸਮਰਪਣ ਅਤੇ ਏਕਤਾ ਦੀ ਮਿਸਾਲ ਬਣੇ। ਇਸ ਸਰੋਵਰ ਨੂੰ ਇੰਨ੍ਹਾਂ ਸ਼ਾਨਦਾਰ ਅਤੇ ਪਵਿੱਤਰ ਬਨਾਉਣਾ ਹੈ ਕਿ ਇਹ ਪੂਰੇ ਵਿਸ਼ਵ ਦੇ ਸ਼ਰਧਾਲੂਆਂ ਲਈ ਇੱਕ ਪੇ੍ਰਰਣਾ ਸਰੋਤ ਬਣ ਜਾਵੇ।
