ਗੜ੍ਹਸ਼ੰਕਰ:- ਅਮਰੀਕਾ ਨਿਵਾਸੀ ਸਮਾਜ ਸੇਵੀ ਸ. ਦਰਸ਼ਨ ਸਿੰਘ ਪਿੰਕਾ ਇਬਰਾਹੀਮਪੁਰ ਵਲੋਂ ਆਪਣੇ ਸਪੁੱਤਰ ਸਵਰਗੀ ਜਸਪ੍ਰੀਤ ਸਿੰਘ ਦਰੜ ਦੀ ਯਾਦ ਵਿਚ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਮੁੱਖ ਗੇਟ ਦੀ ਉਸਾਰੀ ਕਰਵਾਈ ਜਾ ਰਹੀ ਹੈ।
ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਕਿ ਗੇਟ ਦਾ ਨੀਂਹ ਪੱਥਰ 14 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10.30 ਵਜੇ ਸ. ਦਰਸ਼ਨ ਸਿੰਘ ਪਿੰਕਾ ਅਤੇ ਸਰਦਾਰਨੀ ਪਰਮਜੀਤ ਕੌਰ ਯੂ.ਐੱਸ.ਏ. ਵਲੋਂ ਇਲਾਕੇ ਦੀਆਂ ਮੋਹਤਵਰ ਸਖਸ਼ੀਅਤਾਂ ਦੀ ਹਾਜ਼ਰੀ ਵਿਚ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸ. ਦਰਸ਼ਨ ਸਿੰਘ ਪਿੰਕਾ ਵਲੋਂ ਜਿਥੇ ਲੱਖਾਂ ਦੀ ਲਾਗਤ ਨਾਲ ਆਲੀਸ਼ਾਨ ਗੇਟ ਦੀ ਉਸਾਰੀ ਕਰਵਾਈ ਜਾ ਰਹੇ ਹੈ, ਉਥੇ ਕਾਲਜ ਵਿਚ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਲੋੜਵੰਦ ਵਿਦਿਆਰਥੀਆਂ ਦੀ ਮਾਇਕ ਮਦਦ ਲਈ ਲੱਖਾਂ ਰੁਪਏ ਦਾਨ ਦਿੱਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸ. ਦਰਸ਼ਨ ਸਿੰਘ ਪਿੰਕਾ ਵਲੋਂ ਤਿਆਰ ਕਰਵਾਏ ਜਾ ਰਹੇ ਆਲੀਸ਼ਾਨ ਗੇਟ ਦੇ ਬਣਨ ਨਾਲ ਗੇਟ ਦੀ ਦਿੱਖ ਕਾਲਜ ਕੰਪਲੈਕਸ ਨੂੰ ਚਾਰ ਚੰਨ ਲਗਾਉਣਗੇ।
ਖ਼ਾਲਸਾ ਕਾਲਜ ਵਿਖੇ ਪ੍ਰਵਾਸੀ ਭਾਰਤੀ ਦਰਸ਼ਨ ਸਿੰਘ ਪਿੰਕਾ ਵਲੋਂ ਬਣਵਾਏ ਜਾ ਰਹੇ ਗੇਟ ਦਾ ਨੀਂਹ ਪੱਥਰ 14 ਨੂੰ ਰੱਖਿਆ ਜਾਵੇਗਾ
