ਗੜਸ਼ੰਕਰ:- ਡਾਕਟਰ ਬੀ ਆਰ ਅੰਬੇਡਕਰ ਸਭਾ ਗੋਲ਼ੀਆਂ ਵਲੋਂ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਅੱਡਾ ਗੋਲੀਆਂ ਵਿਖੇ 26 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ਼ਹੀਦ ਭਗਤ ਸਿੰਘ ਚੈਰਟੇਬਲ ਟਰੱਸਟ ਦੇ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਮੱਟੂ ਜੀ ਤੇ ਜੀਵਨ ਜਾਗ੍ਰਤੀ ਮੰਚ ਗੜਸ਼ੰਕਰ ਦੇ ਪ੍ਰਧਾਨ ਪ੍ਰਿੰਸੀਪਲ ਬਿਕਰ ਸਿੰਘ ਜੀ ਨੇ ਦਿੱਤੀ।
ਇਸ ਮੌਕੇ ਤੇ ਮੈਡੀਕਲ ਕੈਂਪ ਤੇ ਈ ਸੀ ਜੀ ਅਤੇ ਸ਼ੂਗਰ ਟੈਸਟ ਵੀ ਬਿਲਕੁਲ ਫਰੀ ਕੀਤੇ ਜਾਣਗੇ। ਇਸ ਮੌਕੇ ਤੇ ਰੌਕੀ ਮੋਲਾ, ਡਾਕਟਰ ਲੱਖਵਿੰਦਰ ਲੱਕੀ ਤੇ ਪ੍ਰੀਤ ਪਾਰੋਵਾਲ ਜੀ ਨੇ ਸਭ ਖੂਨਦਾਨੀਆਂ ਨੂੰ ਬੇਨਤੀ ਕੀਤੀ ਕਿ ਇਸ ਖੂਨਦਾਨ ਕੈਂਪ ਚ ਜਰੂਰ ਆਓ। ਜਿਕਰਯੋਗ ਹੈ ਕਿ ਡਾਕਟਰ ਬੀ ਆਰ ਅੰਬੇਡਕਰ ਸਭਾ ਨੇ ਲਗਾਤਾਰ ਸਮਾਜ ਭਲਾਈ ਦੇ ਕੰਮਾਂ ਚ ਵਧ ਚੜ੍ਹ ਕੇ ਹਿੱਸਾ ਲਿਆ ਹੈ।
ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ 26 ਦਸੰਬਰ ਨੂੰ ਅੱਡਾ ਗੋਲੀਆਂ ਚ ਲਗਾਇਆ ਜਾਵੇਗਾ
