ਹਰੋਲੀ/ਊਨਾ, 5 ਜੂਨ (ਰਾਜਵੀਰ ਚੋਪੜਾ):- ਸਵਰਗੀਆ ਸ੍ਰੀ ਰਾਮ ਜੀ ਵਾਸੀ ਆਲੋਵਾਲ ਜੋ ਕਿ ਪਿਛਲੇ ਦਿਨੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੇ ਨਮਿੱਤ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਵਿਖੇ ਕੀਤੀ ਗਈ।
 ਜਿਸ ਵਿੱਚ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਜੀ ਵੱਲੋਂ ਸੰਗਤਾਂ ਨੂੰ ਗੁਰਬਾਣੀ ਸਤਿਸੰਗ ਦੁਆਰਾ ਜੋੜਿਆ ਗਿਆ। ਬਾਬਾ ਕੇਵਲ ਸਿੰਘ ਜੀ ਨੇ ਦੱਸਿਆ ਕਿ ਇਨਸਾਨ ਇਸ ਮਾਤ ਲੋਕ ਵਿੱਚ ਪਰਮਾਤਮਾ ਵੱਲੋਂ ਭੇਜਿਆ ਹੋਇਆ ਆਉਂਦਾ ਹੈ ਅਤੇ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਇਸ ਸੰਸਾਰ ਨੂੰ ਛੱਡ ਕੇ ਜਾਣਾ ਪੈਂਦਾ ਹੈ, ਇਹ ਕੁਦਰਤ ਦਾ ਨਿਯਮ ਹੈ।
 ਉਹਨਾਂ ਨੇ ਦੱਸਿਆ ਕਿ ਇਨਸਾਨ ਨੂੰ ਆਪਣਾ ਜੀਵਨ ਪ੍ਰਭੂ ਦੀ ਬੰਦਗੀ ਕਰਦੇ ਹੋਏ, ਲੋੜਵੰਦਾਂ ਦੀ ਸੇਵਾ ਅਤੇ ਸੱਚ ਦੇ ਮਾਰਗ ਤੇ ਚੱਲ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਕਿ ਸ੍ਰੀ ਰਾਮ ਜੀ ਨੇ ਅਣਥੱਕ ਮਿਹਨਤ ਕੀਤੀ ਜੋ ਕਿ ਧਾਰਮਿਕ ਬਿਰਤੀ, ਮਿੱਠ ਬੋਲੜੇ ਅਤੇ ਨੇਕ ਸੁਭਾਅ ਦੇ ਮਾਲਕ ਸਨ। ਉਹਨਾਂ ਦਾ ਘਾਟਾ ਕਦੇ ਵੀ ਪੂਰਾ ਹੋਣ ਵਾਲਾ ਨਹੀਂ ਹੈ।
 ਉਹ ਆਪਣੇ ਪਿੱਛੇ ਆਪਣੇ ਪਰਿਵਾਰ ਸਪੁੱਤਰ ਸੁਰਜੀਤ ਕੁਮਾਰ ਸਾਬੀ, ਕੁਲਵਿੰਦਰ ਕੁਮਾਰ ਬਿੰਦਾ, ਜਸਵੀਰ ਕੌਰ, ਬਲਜਿੰਦਰ ਕੌਰ, ਰੇਖਾ ਰਾਣੀ ,ਮਨਜਿੰਦਰ ਕੌਰ,ਨੀਤੂ ਰਾਣੀ ਨੂੰ ਛੱਡ ਕੇ ਹਮੇਸ਼ਾ ਲਈ ਚਲੇ ਗਏ ਹਨ।
 ਇਸ ਮੌਕੇ ਤੇ ਰਾਮਜੀਤ ਸੂਦ, ਸਰਪੰਚ ਮਨਜੀਤ ਸੂਦ, ਸਾਬਕਾ ਸਰਪੰਚ ਤਿਲਕ ਰਾਜ, ਭੁਪਿੰਦਰ ਸੂਦ ਦਿਲਬਾਗ ਸੂਦ, ਲਖਵਿੰਦਰ ਸਿੰਘ, ਅਸ਼ੋਕ ਸਿੰਘ, ਚੇਤ ਰਾਮ, ਮਨਪ੍ਰੀਤ, ਪਰਵਿੰਦਰ ਸਿੰਘ, ਦਵਿੰਦਰ ਸਿੰਘ, ਹੈੱਡ ਗ੍ਰੰਥੀ ਬਾਬਾ ਪ੍ਰੀਤਮ ਸਿੰਘ, ਬਾਬਾ ਜਗੀਰ ਸਿੰਘ, ਗਗਨਦੀਪ ਸਿੰਘ, ਨੰਬਰਦਾਰ ਗੁਰਮੇਲ ਸਿੰਘ, ਠੇਕੇਦਾਰ ਦਿਲਬਾਗ ਸਿੰਘ ਸਹੂੰਗੜਾ ਹਾਜਰ ਸਨ।