ਹੁਸ਼ਿਆਰਪੁਰ:- ਪੰਜਾਬ ਉੱਪਰ 4 ਲੱਖ ਕਰੋੜ ਦਾ ਕਰਜ਼ਾ ਹੋਣ ਦੀ ਚਰਚਾ ਨੇ ਜ਼ੋਰ ਫੜਿਆ ਹੋਇਆ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੀਆਂ ਸਰਕਾਰਾਂ ਤੇ ਭਾਂਡਾ ਭੰਨ ਕੇ ਸੁਰਖਰੂ ਹੋਣ ਦੀ ਝੂਠੀ ਕੋਸ਼ਿਸ਼ ਕੀਤੀ ਹੈ। ਪਰ ਪਿਛਲੀਆਂ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਉੱਪਰ ਪੌਣੇ ਤਿੰਨ  ਲੱਖ ਕਰੋੜ ਕਰਜਾ ਚਾਹੜਿਆ ਅਤੇ ਹੁਣ ਭਗਵੰਤ ਮਾਨ ਦੀ  ਸਰਕਾਰ ਨੇ ਪੰਜਾਬ ਸਿਰ ਸਵਾ ਲੱਖ ਕਰੋੜ ਦਾ ਕਰਜਾ ਚਾਹੜ ਦਿੱਤਾ।
 ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਦੀਪ ਸਿੰਘ ਖਾਲਸਾ ਜਿਲ੍ਾ ਯੂਥ ਪ੍ਰਧਾਨ ਤੇ ਮਨਜਿੰਦਰ ਸਿੰਘ ਜੋਹਲ ਜਰਨਲ ਸਕੱਤਰ ਸਰਕਲ ਟਾਂਡਾ ਦੀ ਹਾਇਰੀ ਚ ਗੱਲਬਾਤ ਕਰਦਿਆਂ ਕੀਤਾ।  
ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਕਾਸ ਦੇ ਵੱਡੇ ਵੱਡੇ ਦਾਅਵਿਆਂ ਦੇ ਨਾਲ ਨਾਲ ਪੰਜਾਬ ਸਿਰ ਚੜਹਿਆ ਕਰਜ਼ਾ ਮੋੜਨ ਦੀਆਂ ਬੜੀਆਂ ਬੜੀਆਂ ਡੀਂਗਾਂ ਮਾਰ ਰਹੇ ਸਨ। ਪਰ ਹੁਣ ਭਗਵੰਤ ਮਾਨ ਸਰਕਾਰ ਨੇ ਵੀ ਵੱਡੀ ਪੱਧਰ ਤੇ ਕਰਜ਼ਾ ਲੈ ਕੇ ਪੰਜਾਬ ਨੂੰ ਕਰਜੇ ਦੀ ਮਾਰ ਹੇਠ ਲੈ ਆਂਦਾ। ਜਿਸ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਇਸ ਦਾ ਮੂੰਹ ਤੋੜ ਜਵਾਬ ਦੇਣਗੇ।