ਗੜ੍ਹਸ਼ੰਕਰ:- ਹਲਕੇ ਦੇ ਲੋਕਾ ਦੀ ਮੰਗ ਸੀ ਕਿ ਗੜ੍ਹਸ਼ੰਕਰ ਤੋ ਨਵਾਂਸ਼ਹਿਰ ਦੀ ਸੜਕ ਦਾ ਨਵੀਨੀਕਰਨ ਕਰਵਾਇਆ ਜਾਵੇ। ਬਲਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਨੇ ਦੱਸਿਆ ਕਿ ਗੜ੍ਹਸ਼ੰਕਰ ਤੋ ਨਵਾਂਸ਼ਹਿਰ ਦੀ ਸੜਕ ਦਾ ਨਵੀਨੀਕਰਨ ਦਾ ਟੈਂਡਰ ਲੱਗ ਗਿਆ ਹੈ। ਉਨ੍ਹਾ ਦੱਸਿਆ ਕਿ ਲੋਕਾ ਦੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਯਤਨਾ ਸਦਕਾ ਇਹ ਮੰਗ ਪੂਰੀ ਹੋਈ ਹੈ।
ਬਲਦੀਪ ਸਿੰਘ ਚੇਅਰਮੈਨ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਅਸੀ ਉਹਨਾ ਦ ਬਹੁਤ ਧੰਨਵਾਦ ਕਰਦੇ ਹਾ। ਇਸ ਮੌਕੇ ਤੇ ਵਪਾਰ ਵਿੰਗ ਦੇ ਹਲਕਾ ਗੜ੍ਹਸ਼ੰਕਰ ਦੇ ਪ੍ਰਧਾਨ ਵਿਨੋਦ ਕੁਮਾਰ ਸੋਨੀ ਕਿਸਾਨ ਵਿੰਗ ਦੇ ਪ੍ਰਧਾਨ ਕਰਮਜੀਤ ਸਿੰਘ ਆਦਿ ਹਾਜ਼ਰ ਸਨ।
ਗੜ੍ਹਸ਼ੰਕਰ ਤੋ ਨਵਾਂ ਸ਼ਹਿਰ ਸੜਕ ਦੇ ਨਵੀਨੀਕਰਨ ਦਾ ਟੈਂਡਰ ਲੱਗ ਚੁੱਕਿਆ ਹੈ ਬਲਦੀਪ ਸਿੰਘ ਚੇਅਰਮੈਨ
