ਪਟਿਆਲਾ:- ਟੀਮ ਹਿਊਮਨ ਸਰਵਿਸ ਸੋਸਾਇਟੀ ਪੰਜਾਬ ਵਲੋਂ ਨਸ਼ੇ ਖਿਲਾਫ ਪੂਰੇ ਪੰਜਾਬ ਵਿੱਚ ਜਾਗਰੂਕਤਾ ਰੈਲੀਆਂ ਤੇ ਸਕੂਲ ਕਾਲਜਾਂ ਵਿੱਚ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲਈ ਤਹਿਤ ਭਾਦਸੋਂ ਰੋਡ ਕੈਰੀਅਰ ਅਕੈਡਮੀ ਸਕੂਲ ਵਿੱਚ ਬੱਚਿਆਂ ਨੂੰ ਨਸ਼ੇ ਖਿਲਾਫ ਤੇ ਨਸ਼ੇ ਦੇ ਬੂਰੇ ਪ੍ਰਭਾਵ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਪ੍ਰਧਾਨ ਜਤਿੰਦਰ ਸ਼ਰਮਾ ਨੇ ਬੋਲਦੇ ਕਿਹਾ ਕਿ ਨਸ਼ਾ ਇੱਕ ਐਸੀ ਬਿਮਾਰੀ ਹੈ ਜ਼ੋ ਪੀੜੀਆਂ ਤੱਕ ਬਰਬਾਦ ਕਰ ਦਿੰਦੀ ਹੈ। 
ਅਗਰ ਕੋਈ ਵੀ ਨਸ਼ਾ ਵੇਚਦਾ ਹੈ ਉਸ ਦੀ ਜਾਣਕਾਰੀ ਸਾਡੀ ਟੀਮ ਨਾਲ ਸਾਂਝੀ ਕਰੋ। ਨਸ਼ੇ ਵੇਚਣ ਵਾਲੇ ਸੋਦਾਗਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਨਾਲ ਮਿਲ ਕੇ ਜੇਲ ਵਿੱਚ ਬੰਦ ਕਰਾਇਆ ਜਾਵੇਗਾ। ਅਗਰ ਕੋਈ ਕਰਦਾ ਹੈ ਸਾਡੀ ਟੀਮ ਉਸ ਦਾ ਮੁਫਤ ਇਲਾਜ ਕਰਵਾਉਂਦੀ ਹੈ। ਇਸ ਸਕੂਲ ਵਿੱਚ ਸਾਡੀ ਟੀਮ ਵਲੋਂ ਪਹਿਲਾਂ ਵੀ ਸੈਮੀਨਾਰ ਲਗਾਏ ਗਏ ਹਨ। 
ਇਸ ਸਕੂਲ ਦੇ ਹੋਣਹਾਰ ਵਿਦਿਆਰਥੀ ਪੀ.ਸੀ.ਐਸ. ਅਫਸਰ ਬਣੇ ਹਨ। ਸਾਨੂੰ ਸਭ ਨੂੰ ਆਪਣੇ ਮਾਂ—ਬਾਪ ਤੇ ਅਧਿਆਪਕਾਂ ਦੀ ਇੱਜਤ ਕਰਣੀ ਚਾਹੀਦੀ ਹੈ। ਸਾਨੂੰ ਇਨਾਕਾ ਪੁਲਿਸ ਜਾਂ ਸਰਕਾਰਾਂ ਦਾ ਦੋਸ਼ ਨਹੀਂ ਕੱਢਣਾ ਚਾਹੀਦਾ, ਸਭ ਨੂੰ ਰੱਲ ਮਿਲ ਕੇ ਇਸ ਨਸ਼ੇ ਨੂੰ ਖਤਮ ਕਰਨ ਵਾਸਤੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। 
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਹਿਊਮਨ ਸਰਵਿਸ ਸੋਸਾਇਟੀ ਜਤਿੰਦਰ ਸ਼ਰਮਾ ਸਕੂਲ ਚੇਅਰਮੈਨ, ਅਰੁਣਦੀਪ ਭਾਟੀਆ, ਪ੍ਰਿੰਸੀਪਲ ਪ੍ਰਭਜੋਤ ਕੌਰ, ਚੇਅਰਪਰਸਨ ਵਰਸ਼ਾ ਗੋਇਲ, ਪ੍ਰਧਾਨ ਅਨੀਤਾ ਸੰਧੂ, ਬਲਵਿੰਦਰ ਸਿੰਘ, ਸ਼ੁਸ਼ੀਲ ਮਸੀਹ ਤੇ ਟੀਮ ਮੈਂਬਰ ਮੌਜੂਦ ਰਹੇ।