ਗੜ੍ਹਸ਼ੰਕਰ:- ਅੱਜ ਤਰਨਤਾਰਨ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਊਮੀਦਵਾਰ ਹਰਮੀਤ ਸਿੰਘ ਸੰਧੂ ਜੀ ਦੀ ਵੱਡੀ ਜਿੱਤ ਦੀ ਖੁਸ਼ੀ ਵਿੱਚ ਆਮ ਆਦਮੀਂ ਪਾਰਟੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਦੇ ਦਫਤਰ ਗੜਸ਼ੰਕਰ ਵਿਖੇ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਬਲਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਪਾਰਟੀ ਵਰਕਰਾ ਨੇ ਇਕੱਠੇ ਹੋ ਕੇ ਵੱਡੀ ਗਿਣਤੀ ਵਿੱਚ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਇਸ ਮੌਕੇ ਤੇ ਬੋਲਦਿਆਂ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਪੰਜਾਬ ਦੀ ਮਾਨ ਸਰਕਾਰ ਦਾ ਇਕੋ ਇਕ ਮੰਤਰ ਨਾ ਜਾਤੀ ਨਾ ਧਰਮ ਕੇਵਲ ਸਰਬਪੱਖੀ ਵਿਕਾਸ ਦੀ ਨੀਤੀ ਤੇ ਕੰਮ ਕਰਦੀ ਹੈ। ਆਪ ਦੀ ਪੰਜਾਬ ਸਰਦਾਰ ਨੇ ਸਾਢੇ ਤਿੰਨ ਸਾਲ ਵਿਚ ਉਹ ਕੰਮ ਕਰ ਦਿਖਾਏ ਜੋ ਪਿਛਲੀਆਂ ਰਿਵਾਇਤੀ ਸਰਕਾਰਾਂ 70 ਸਾਲ ਵਿਚ ਨਹੀ ਕਰ ਸਕੀਆ।
ਮਾਨ ਸਰਕਾਰ ਦੀ ਭਰਿਸ਼ਟਾਚਾਰ ਅਤੇ ਨਸ਼ਿਆ ਵਿਰੁੱਧ ਕਾਰਵਾਈ ਨੂੰ ਪੰਜਾਬ ਦੇ ਲੋਕ ਪਸੰਦ ਕਰ ਰਹੇ ਹਨ। ਅਗਰ ਕੋਈ ਅਫਸਰ ਕਰੱਪਸ਼ਨ ਵਿਚ ਲਿਪਤ ਪਾਇਆ ਜਾਦਾ ਹੈ ਤਾਂ ਮਾਨ ਸਰਕਾਰ ਉਸਨੂੰ ਬਖਸਦੀ ਨਹੀ। ਫਿਰ ਚਾਹੇ ਉਹ ਕਿੱਡਾ ਵੀ ਵੱਡਾ ਅਫਸਰ ਕਿਉ ਨਾ ਹੋਵੇ। ਸਾਢੇ ਤਿੰਨ ਸਾਲ ਵਿਚ ਕਈ ਇਹੋ ਜਿਹੇ ਅਫਸਰਾਂ ਤੇ ਕਾਰਵਾਈ ਕੀਤੀ ਜਾ ਚੁਕੀ ਹੈ।
ਮਾਨ ਸਰਕਾਰ ਅਫਸਰ ਸਾਹੀ ਅੱਗੇ ਝੁੱਕਦੀ ਨਹੀ। ਇਕੋ ਮੰਤਰ ਲੋਕਾਂ ਦੀ ਖੱਜਲ ਖੁਆਰੀ ਬਰਦਾਸ਼ਤ ਨਹੀਂ ਕਰਦੀ। ਪੰਜਾਬ ਸਰਕਾਰ ਹਮੇਸ਼ਾਂ ਅਪਣੇ ਵਰਕਰ ਅਤੇ ਲੋਕਾ ਨਾਲ ਢੱਟਕੇ ਖੜਦੀ ਹੈ। ਜਿਸ ਕਰਕੇ ਆਮ ਆਦਮੀ ਪਾਰਟੀ ਹਰ ਚੁਣਾਬ ਜਿੱਤ ਰਹੀ ਹੈ। ਆਉਣ ਵਾਲੇ ਆਮ ਚੁਣਾਬ (2027) ਵਿਚ 100% ਆਮ ਆਦਮੀ ਪਾਰਟੀ ਜਿੱਤੇਗੀ।
ਫਿਰ ਤੋ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਨੇਗੀ। ਇਹ ਤਰਨ ਤਾਰਨ ਹਲਕੇ ਦੀ ਜਿਮਨੀ ਚੋਣ ਨੇ ਸਾਬਿਤ ਕਰ ਦਿੱਤਾ। ਇਸ ਮੋਕੇ ਤੇ ਬਲਦੀਪ ਸਿੰਘ ਚੇਅਰਮੈਨ, ਚਰਨਜੀਤ ਸਿੰਘ ਚੰਨੀ, ਜੱਸੀ ਸਰਪੰਚ ਡਘਾਮ, ਅਤੇ ਹੋਰ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
ਤਰਨਤਾਰਨ ਜਿਮਨੀ ਚੋਣ ਆਮ ਆਦਮੀ ਪਾਰਟੀ ਦੀ ਸਰਬਪੱਖੀ ਵਿਕਾਸ ਦੀ ਲਹਿਰ ਤੇ ਲੋਕਾਂ ਨੇ ਲਾਈ ਮੋਹਰ ਡਿਪਟੀ ਸਪੀਕਰ
