ਚੰਡੀਗੜ੍ਹ, 28 ਜਨਵਰੀ:- ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ 39ਵਾਂ ਸੂਰਜਕੁੰਡ ਕੌਮਾਂਤਰੀ ਆਤਮਨਿਰਭਰ ਸ਼ਿਲਪ ਮਹੋਤਸਵ ਦੁਨੀਆ ਦੇ ਸਭਿਆਚਾਰਕ ਅਤੇ ਸੈਰ-ਸਪਾਟਾ ਨਕਸ਼ੇ 'ਤੇ ਮਜਬੂਤ ਦਸਤਕ ਦਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਸੰਕਲਪ ਨੂੰ ਸਿੱਧੀ ਤੱਕ ਲੈ ਜਾਣ ਦੇ ਉਦੇਸ਼ ਦੇ ਨਾਲ ਇਹ ਸ਼ਿਲਪ ਮਹੋਤਸਵ ਕੌਮੀ ਅਤੇ ਕੌਮਾਂਤਰੀ ਕਲਾਕਾਰਾਂ, ਕਾਰੀਗਰਾਂ ਅਤੇ ਬੁਨਕਰਾਂ ਦੀ ਸਭਿਆਚਾਰਕ ਵਿਰਾਸਤ ਨੂੰ ਮਜਬੂਤ ਕਰੇਗਾ ਅਤੇ ਵੇਚਾਰਿਕ ਅਤੇ ਵਪਾਰਕ ਗਤੀਵਿਧੀਆਂ ਨੂੰ ਨਵੀਂ ਗਤੀ ਦਵੇਗਾ। ਇਸ ਦੇ ਲਈ ਮੂਲ ਮੰਤਰ ਲੋਕਲ ਤੋਂ ਗਲੋਬਲ-ਆਤਮਨਿਰਭਰ ਭਾਰਤ ਦੀ ਪਹਿਚਾਣ ਹੋਵੇਗਾ।
          ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿੱਚ 39ਵੇਂ ਸੂਰਜਕੁੰਡ ਕੌਮਾਂਤਰੀ ਆਤਮਨਿਰਭਰ ਸ਼ਿਲਪ ਮਹੋਤਸਵ ਦੀ ਤਿਆਰੀਆਂ ਨੂੰ ਲੈ ਕੇ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਅਤੇ ਨਿਦੇਸ਼ਕ ਸੈਰ-ਸਪਾਟਾ ਸ੍ਰੀ ਪਾਰਥ ਗੁਪਤਾ ਦੇ ਨਾਲ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕੀਤਾ। ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਦਸਿਆ ਕਿ 31 ਜਨਵਰੀ ਨੂੰ ਦੇਸ਼ ਦੇ ਉੱਪ ਰਾਸ਼ਟਰਪਤੀ ਸ੍ਰੀ ਸੀ ਪੀ ਰਾਧਾਕ੍ਰਿਸ਼ਨਣ ਫਰੀਦਾਬਾਦ ਦੇ ਸੂਰਜਕੁੰਡ ਵਿੱਚ ਸ਼ਿਲਪ ਮਹਾਕੁੰਭ ਦਾ ਉਦਘਾਟਨ ਕਰਣਗੇ, ਜਦੋਂ ਕਿ ਕੇਂਦਰੀ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕਰਣਗੇ। ਉਨ੍ਹਾਂ ਨੇ ਕਿਹਾ ਕਿ 16 ਦਿਨ ਤੱਕ ਚਲਣ ਵਾਲੇ ਸ਼ਿਲਪ ਮਹੋਤਸਵ ਦਾ ਸਮਾਪਨ 15 ਫਰਵਰੀ ਨੂੰ ਹੋਵੇਗਾ, ਜਿਸ ਵਿੱਚ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਮੁੱਖ ਮਹਿਮਾਨ ਹੋਣਗੇ।
          ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ 39ਵਾਂ ਸੂਰਜਕੁੰਡ ਕੌਮਾਂਤਰੀ ਆਤਮਨਿਰਭਰ ਸ਼ਿਲਪ ਮਹੋਤਸਵ ਸਿਰਫ ਇੱਕ ਆਯੋਜਨ ਨਹੀਂ, ਸਗੋ ਭਾਰਤ ਦੀ ਸਭਿਆਚਾਰਕ ਏਕਤਾ ਦਾ ਉਤਸਵ, ਸ਼ਿਲਪ ਸਕਿਲ ਅਤੇ ਆਤਮਨਿਰਭਰਤਾ ਦੇ ਵਿਚਾਰ ਦੀ ਆਤਮਾ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਆਯੋਜਨ ਹਰਿਆਣਾ ਸੂਬੇ ਦੀ ਵਿਰਾਸਤ ਦੇ ਸਰੰਖਣ, ਹੋਨਹਾਰ ਕਾਰੀਗਰਾਂ ਦੀ ਸਥਾਈ ਆਜੀਵਿਕਾ ਅਤੇ ਕੌਮਾਂਤਰੀ ਸਭਿਆਚਾਰਕ ਗਠਜੋੜ ਦੀ ਪ੍ਰਤੀਬੱਧਤਾ 'ਤੇ ਖਰਾ ਉਤਰੇਗਾ।
          ਉਨ੍ਹਾਂ ਨੇ ਦਸਿਆ ਕਿ ਪਾਰਟਨਰ ਨੇਸ਼ਨ ਵਜੋ ਇਜਿਪਟ ਚੋਥੀ ਵਾਰ ਸ਼ਿਲਪ ਮਹੋਤਸਵ ਵਿੱਚ ਆਪਣੀ ਪੁਰਾਣੀ ਕਲਾ ਅਤੇ ਸਭਿਆਚਾਰ ਦੇ ਨਾਲ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ, ਜਦੋਂ ਕਿ ਥੀਮ ਸਟੇਟ ਉੱਤਰ ਪ੍ਰਦੇਸ਼ ਅਤੇ ਮੇਘਾਲਯ ਦੀ ਖੁਸ਼ਹਾਲ ਸਭਿਆਚਾਰਕ ਅਤੇ ਲੋਕ ਕਲਾਵਾਂ ਦਾ ਪ੍ਰਦਰਸ਼ਨ ਮੇਲਾ ਪਰਿਸਰ ਵਿੱਚ ਕੀਤਾ ਜਾਵੇਗਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਸਾਲ 44 ਦੇਸ਼ਾਂ ਦੇ 635 ਪ੍ਰਤੀਭਾਗੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਸੀ, ਜਦੋਂ ਕਿ ਇਸ ਸਾਲ 50 ਤੋਂ ਵੱਧ ਦੇਸ਼ਾਂ ਦੇ ਲਗਭਗ 800 ਪ੍ਰਤੀਭਾਗੀ ਸ਼ਾਮਿਲ ਹੋਣਗੇ।
          ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਦਸਿਆ ਕਿ ਸ਼ਿਲਪ ਮਹੋਤਸਵ ਵਿੱਚ 1200 ਤੋਂ ਵੱਧ ਸਟਾਲ ਕੌਮੀ ਅਤੇ ਕੌਮਾਂਤਰੀ ਬੁਨਕਰਾਂ, ਸ਼ਿਲਪਕਾਰਾਂ ਅਤੇ ਰਿਵਾਇਤੀ ਸ਼ਿਲਪ ਪ੍ਰਦਰਸ਼ਨੀ ਅਤੇ ਵਿਕਰੀ ਲਈ ਅਲਾਟ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਦਮਸ਼੍ਰੀ ਕੈਲਾਸ਼ ਖੈਰ, ਪੰਜਾਬੀ ਗਾਇਕ ਗੁਰਦਾਸ ਮਾਨ, ਪਦਮਸ਼੍ਰੀ ਮਹਾਵੀਰ ਗੁੱਡੂ ਸਮੇਤ ਕਈ ਮੰਨੇ-ਪ੍ਰਮੰਨੇ ਕਲਾਕਾਰ ਆਪਣੀ ਪੇਸ਼ਗੀਆਂ ਦੇਣਗੇ।
          ਹਰਿਆਣਵੀਂ ਸਭਿਆਚਾਰ ਅਤੇ ਲੋਕ ਕਲਾ ਦੀ ਪੁਰਾਣੀ ਰਿਵਾਇਤਾਂ ਨੂੰ ਜਿੰਦਾ ਰੱਖਣ ਲਈ ਪ੍ਰਦੇਸ਼ਕ ਕਲਾਕਾਰ ਵੱਖ-ਵੱਖ ਮੰਚਾਂ 'ਤੇ ਪੇਸ਼ਗੀ ਦੇਣਗੇ, ਜਿਨ੍ਹਾਂ ਵਿੱਚ ਇਕਤਾਰਾ, ਸਾਰੰਗੀ ਅਤੇ ਢੇਰੂ ਵਰਗੇ ਰਿਵਾਇਤੀ ਇਨਸਟਰੂਮੈਂਟ ਵੀ ਸ਼ਾਮਿਲ ਹੋਣਗੇ। ਉਨ੍ਹਾਂ ਨੇ ਦਸਿਆ ਕਿ ਮੇਲਾ ਪਰਿਸਰ ਵਿੱਓ ਹਰ ਸਾਲ ਵੱਧਦੇ ਸੈਲਾਨੀਆਂ ਦੇ ਆਵਾਜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਭਗ ਪੌਨੇ ਪੰਜ ਕਰੋੜ ਰੁਪਏ ਦੀ ਰਕਮ ਖਰਚ ਕਰ ਢਾਂਚਾਗਤ ਵਿਕਾਸ ਕੀਤਾ ਗਿਆ ਹੈ। ਇਸ ਵਿੱਚ ਮੇਲਾ ਪਰਿਸਰ ਦਾ ਸੁੰਦਰੀਕਰਣ, ਮੰਗਾਂ ਦਾ ਚੌੜੀਕਰਣ, 127 ਨਵੇਂ ਹੱਟਸ ਦਾ ਨਿਰਮਾਣ, ਪੁਰਾਣੀ ਹੱਟਸ ਨੂੰ ਮੁਰੰਮਤ ਅਤੇ ਝੂਲਾ ਖੇਤਰ ਦਾ ਵਿਸਤਾਰ ਸ਼ਾਮਿਲ ਹੈ।
          ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਨਿਲ ਪੰਵਾਰ ਦੇ ਕ੍ਰੈਸ਼ ਲੈਂਡਿੰਗ ਵਿੱਚ ਅਚਾਨਕ ਨਿਧਨ 'ਤੇ ਸੋਗ ਵੀ ਵਿਅਕਤ ਕੀਤਾ।
          ਪ੍ਰੈਸ ਕਾਨਫ੍ਰੈਂਸ ਵਿੱਚ ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਨੇ ਕਿਹਾ ਕਿ ਸੂਰਜਕੁੰਡ ਕੌਮਾਂਤਰੀ ਹੈਂਡੀਕ੍ਰਾਫਟ ਮੇਲਾ ਸਿਰਫ ਇੱਕ ਮੇਲਾ ਨਹੀਂ, ਸਗੋ ਕੌਮੀ ਅਤੇ ਕੌਮਾਂਤਰੀ ਪਹਿਚਾਣ ਵਾਲਾ ਆਯੋਜਨ ਹੈ। ਇਸ ਮੇਲੇ ਵਿੱਚ ਦੇਸ਼ ਦੇ ਕੌਨੇ-ਕੌਨੇ ਤੋਂ ਕਾਰੀਗਰ ਹਿੱਸਾ ਲੈਂਦੇ ਹਨ ਅਤੇ ਕੌਮਾਂਤਰੀ ਪੱਧਰੀ 'ਤੇ ਵੀ ਇਸ ਦੀ ਵਿਆਪਕ ਭਾਗੀਦਾਰੀ ਰਹਿੰਦੀ ਹੈ। ਉਨ੍ਹਾਂ ਨੇ ਦਸਿਆ ਕਿ ਮੇਲੇ ਵਿੱਚ ਸ਼ਿਲਪ ਉਤਪਾਦਾਂ ਦੀ ਲਗਾਤਾਰ ਮੰਗ ਅਤੇ ਵਿਵਿਧਤਾ ਦੇਖਣ ਨੂੰ ਮਿਲਦੀ ਹੈ।
          ਡਾ. ਅਮਿਤ ਕੁਮਾਰ ਅਗਰਵਾਲ ਨੇ ਕਿਹਾ ਕਿ ਸੂਰਜਕੁੰਡ ਮੇਲਾ ਕਿਸੇ ਕਾਰੋਬਾਰ ਉਦੇਸ਼ ਨਾਲ ਨਹੀਂ, ਸਗੋ ਸ਼ਿਲਪਕਾਰਾਂ ਅਤੇ ਉਨ੍ਹਾਂ ਦੀ ਸ਼ਿਲਪ ਕਲਾ ਨੂੰ ਪ੍ਰੋਤਸਾਹਨ ਦੇਣ ਲਈ ਆਯੋਜਿਤ ਕੀਤਾ ਜਾਂਦਾ ਹੈ। ਇਹ ਆਯੋਜਨ ਆਤਮਨਿਰਭਰਤਾ ਨੂੰ ਮਜਬੂਤ ਕਰਦਾ ਹੈ, ਨਿਰਸਾਤ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਸਥਾਨਕ ਉਤਪਾਦਾਂ ਨੂੰ ਵਿਸ਼ਵ ਮੰਚ ਪ੍ਰਦਾਨ ਕਰਦੇ ਹੋਏ ਲੋਕਲ ਤੋਂ ਗਲੋਬਲ ਦੀ ਅਵਧਾਰਣਾ ਨੂੰ ਸਾਕਾਰ ਕਰਦਾ ਹੈ।