ਚੰਡੀਗੜ੍ਹ, 20 ਨਵੰਬਰ:- ਹਰਿਆਣਾ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ ( ਦਲਹਨ ) ਸਕੀਮ ਤਹਿਤ ਹਰਿਆਣਾ ਦੇ ਸਾਰੇ ਜ਼ਿਲ੍ਹਾਂ ਵਿੱਚ ਚਨਾ ਅਤੇ ਮਸੂਰ ਦੇ ਪ੍ਰਦਰਸ਼ਨ ਪਲਾਂਟ, ਬੀਜ ਵੰਡ, ਪੌਧ ਅਤੇ ਮਿੱਟੀ ਸਰੰਖਣ ਪ੍ਰਬੰਧਨ ਦੀ ਵੰਡ 'ਤੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਣੀ ਹੈ। ਸਬਸਿਡੀ ਲੈਣ ਦੇ ਇੱਛੁਕ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਰਿਆਣਾ ਦੀ ਵੈਬਸਾਇਡ https://agriharyana.gov.in/ 'ਤੇ ਕਲਿਕ ਕਰਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇੱਛੁਕ ਕਿਸਾਨ ਆਪਣੀ ਅਰਜੀ ਫਸਲ ਦੀ ਬਿਜਾਈ ਅਤੇ ਫਸਲ ਦੇ ਸਮੇ ਅਨੁਸਾਰ ਤੱਕ ਕਰ ਸਕਦੇ ਹਨ। ਵੱਧ ਜਾਣਕਾਰੀ ਲਈ ਆਪਣੇ ਖੇਤਰ ਦੇ ਖੇਤੀਬਾੜੀ ਵਿਕਾਸ ਅਧਿਕਾਰੀ /ਖੰਡ ਖੇਤੀਬਾੜੀ ਅਧਿਕਾਰੀ/ ਉਪਮੰਡਲ ਖੇਤੀਬਾੜੀ ਅਧਿਕਾਰੀ/ ਉਪ ਖੇਤੀਬਾੜੀ ਨਿਦੇਸ਼ਕ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ।
