ਪਟਿਆਲਾ:- ਸੰਯੁਕਤ ਰਾਸ਼ਟਰ ਅਤੇ ਯੂਨੀਸੇਫ ਵਲੋਂ 20 ਨਵੰਬਰ ਨੂੰ ਵਿਸ਼ਵ ਚਿਲਡਰਨ ਸੁਰੱਖਿਆ, ਸਿਹਤ, ਤਦੰਰੁਸਤੀ, ਅਰੋਗਤਾ ਅਤੇ ਬੱਚਿਆਂ ਨਾਬਾਲਗਾਂ ਦੇ ਅਧਿਕਾਰਾਂ ਅਤੇ ਖੁਸ਼ਹਾਲੀ ਦਿਵਸ਼ ਮੌਕੇ ਦੁਨੀਆਂ ਦੇ ਮਾਪਿਆਂ ਸਰਕਾਰਾਂ ਅਤੇ ਸਿਖਿਆ ਸਿਹਤ ਸੁਰੱਖਿਆ ਸੰਸਥਾਵਾ ਨੂੰ ਵਿਸ਼ਵ ਸ਼ਾਂਤੀ ਪ੍ਰੇਮ ਹਮਦਰਦੀ ਨਿਮਰਤਾ ਅਨੁਸ਼ਾਸਨ ਸਬੰਧੀ ਬੱਚਿਆਂ ਅਤੇ ਨਾਬਾਲਗਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ।
 ਇਸੇ ਸਬੰਧ ਵਿੱਚ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਪਟਿਆਲਾ ਅਤੇ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਵਿਖੇ ਹਾਈ ਅਤੇ ਸੈਕੰਡਰੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਰਾਣੀ ਦੀ ਅਗਵਾਈ ਹੇਠ ਕਰਵਾਏ।
 ਸੰਯੁਕਤ ਰਾਸ਼ਟਰ ਅਤੇ ਯੂਨੀਸੇਫ ਦੇ ਉਦੇਸ਼ ਹਨ ਕਿ ਬੱਚਿਆਂ ਨੂੰ ਭਟਕਣ, ਹਾਦਸਿਆਂ ਨਸ਼ਿਆਂ ਅਪਰਾਧਾਂ ਮਾੜੇ ਕਾਰਜਾਂ ਅਤੇ ਮਾੜੇ ਅਨਸਰਾਂ ਤੋਂ ਬਚਾਇਆ ਜਾਏ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਇੰਸਪੈਕਟਰ ਸਰਬਜੀਤ ਕੌਰ ਅਤੇ ਏ ਐਸ ਆਈ ਰਾਮ ਸਰਨ ਨੇ 500 ਤੋਂ ਵੱਧ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਫਰਜ਼ਾਂ, ਜ਼ੁਮੇਵਾਰੀਆਂ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਆਪਣੇ ਮਾਪਿਆਂ, ਬਜ਼ੁਰਗਾਂ, ਸਿਖਿਆ, ਪੁਲਿਸ ਵਿਭਾਗਾਂ ਵਲੋਂ ਬਣਾਏ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਦੇਸ਼, ਸਮਾਜ, ਘਰ ਪਰਿਵਾਰਾਂ, ਕੁਦਰਤ ਅਤੇ ਵਾਤਾਵਰਨ ਦੇ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ।  
ਮਨਮਰਜ਼ੀਆਂ, ਲਾਪਰਵਾਹੀਆਂ, ਸੰਵਾਦਾਂ, ਫੈਸ਼ਨਾਂ ਅਤੇ ਬਿਨਾਂ ਮਹਿਨਤ ਰਾਤੋਂ ਰਾਤ ਅਮੀਰ ਜਾਂ ਐਕਟਰ ਬਣਨ ਦੇ ਸੁਪਨਿਆਂ ਆਦਿ ਕਾਰਨ ਨਾਬਾਲਗਾਂ ਅਤੇ ਨੋਜਵਾਨਾਂ ਨੂੰ ਸ਼ਰੀਰਕ, ਮਾਨਸਿਕ, ਸਮਾਜਿਕ, ਆਰਥਿਕ, ਸਮਸਿਆਵਾਂ ਪ੍ਰੇਸ਼ਾਨੀਆਂ ਪੇਸ਼ ਹੁੰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਚੰਗੀ ਸ਼ਰੀਰਕ, ਮਾਨਸਿਕ, ਸਮਾਜਿਕ, ਆਰਥਿਕ, ਭਾਈਚਾਰੇ ਵਾਤਾਵਰਨ ਦੀ ਸਿਹਤ, ਤੰਦਰੁਸਤੀ ਅਰੋਗਤਾ ਲਈ ਉਨ੍ਹਾਂ ਨੂੰ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਨਸ਼ਿਆਂ ਦੀ ਥਾਂ ਕੁਦਰਤੀ ਫਲਾਂ, ਸਬਜ਼ੀਆਂ, ਦਾਲਾਂ, ਸਲਾਦ, ਭੋਜਨ, ਸ਼ੁਧ ਪਾਣੀ ਅਤੇ ਹਵਾਵਾਂ ਦੀ ਵਰਤੋਂ ਕਰਨੀਆਂ ਚਾਹੀਦੀਆਂ ਹਨ। 
ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ  ਨੇ ਕੁਦਰਤੀ ਮੌਸਮੀ ਅਤੇ ਮਨੁੱਖੀ ਆਫਤਾਵਾਂ, ਆਵਾਜਾਈ ਹਾਦਸਿਆਂ ਘਰੇਲੂ ਘਟਨਾਵਾਂ ਸਮੇਂ ਆਪਣੇ ਘਰਾਂ,ਪਰਿਵਾਰਕ ਮੈਂਬਰਾਂ ਖੇਤਰਾਂ ਨੂੰ ਬਚਾਉਣ ਲਈ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਆਫ਼ਤ ਪ੍ਰਬੰਧਨ ਦੀਆਂ ਟ੍ਰੇਨਿੰਗਾਂ ਲੈਣ ਲਈ ਉਤਸ਼ਾਹਿਤ ਕੀਤਾ। ਦਿਲ ਦੇ ਦੌਰੇ ਕਾਰਡੀਅਕ ਅਰੈਸਟ ਬੇਹੋਸ਼ੀ ਸਦਮੇਂ ਸ਼ੂਗਰ ਬਲੱਡ ਪਰੈਸ਼ਰ ਘਟਣ, ਸਰਦੀਆਂ ਵਿੱਚ ਅੱਗਾਂ, ਗੈਸਾਂ ਬਿਜਲੀ ਸ਼ਾਟ ਸਰਕਟ, ਅੰਗੀਠੀਆਂ ਆਦਿ ਦੀਆਂ ਘਟਨਾਵਾਂ ਤੋਂ ਬਚਣ ਦੀ ਜਾਣਕਾਰੀ ਦਿੱਤੀ। 
ਪ੍ਰਿੰਸੀਪਲ ਸ਼੍ਰੀਮਤੀ ਸੀਮਾ ਰਾਣੀ ਅਤੇ ਸਟਾਫ ਮੈਂਬਰਾਂ ਵਲੋਂ ਪੰਜਾਬ ਪੁਲਿਸ, ਆਵਾਜਾਈ ਸਿੱਖਿਆ ਸੈਲ ਅਤੇ ਆਫ਼ਤ ਪ੍ਰਬੰਧਨ ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜ ਦੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ, ਸੁਰੱਖਿਅਤ, ਸਿਹਤਮੰਦ, ਖੁਸ਼ਹਾਲ, ਉੱਨਤ ਕਰਨ ਲਈ, ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ।