ਹੁਸ਼ਿਆਰਪੁਰ:- ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਹੁਸ਼ਿਆਰਪੁਰ ਦੇ ਵੱਖ-ਵੱਖ ਮਹੱਤਵਪੂਰਨ ਸਥਾਨਾਂ ’ਤੇ ਇੰਟੈਂਸਿਵ ਡੇਂਗੂ ਲਾਰਵਾ ਸਰਵੇ ਅਤੇ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਗਈਆਂ। ਟੀਮਾਂ ਵੱਲੋਂ ਬੱਸ ਸਟੈਂਡ, ਰੋਡਵੇਜ਼ ਵਰਕਸ਼ਾਪ, ਸਿਵਲ ਹਸਪਤਾਲ ਕੰਪਲੈਕਸ, ਡੀ.ਸੀ. ਰਿਹਾਇਸ਼, ਤਹਿਸੀਲ ਕੰਪਲੈਕਸ, ਜ਼ਿਲ੍ਹਾ ਪ੍ਰੀਸ਼ਦ, ਡਿਫੈਂਸ ਵੈਲਫੇਅਰ ਦਫ਼ਤਰ, ਸਰਕਾਰੀ ਕਾਲਜ, ਲਾਲਾ ਲਾਜਪਤ ਰਾਇ ਸਕੂਲ, ਚਰਨ ਕੰਵਲ ਹਸਪਤਾਲ, ਪੰ. ਜੇ.ਆਰ. ਪਾਲੀਟੈਕਨਿਕ ਕਾਲਜ, PSPCL ਦਫ਼ਤਰ, ਨਿੱਜੀ ਬੈਂਕਾਂ, ਮਾਲਜ਼, ਸੁਤੈਹਰੀ ਰੋਡ ਸਥਿਤ ਸਿਨੇਮਾ ਘਰਾਂ ਅਤੇ ਪ੍ਰਹਲਾਦ ਨਗਰ ਟੈਲੀਫੋਨ ਐਕਸਚੇਂਜ ਵਿਖੇ ਜਾਂਚ ਕੀਤੀ ਗਈ।
ਸਰਵੇ ਦੌਰਾਨ ਟੀਮਾਂ ਨੇ ਖੜ੍ਹੇ ਪਾਣੀ ਵਾਲੀਆਂ ਥਾਵਾਂ ਦੀ ਜਾਂਚ ਕਰਕੇ ਮੌਕੇ ’ਤੇ ਹੀ ਡੇਂਗੂ ਲਾਰਵਾ ਨਸ਼ਟ ਕੀਤਾ ਅਤੇ ਸਟਾਫ ਨੂੰ “ਨਾ ਖੜ੍ਹਾ ਪਾਣੀ, ਨਾ ਡੇਂਗੂ” ਸੰਦੇਸ਼ ਬਾਰੇ ਜਾਗਰੂਕ ਕੀਤਾ। ਸਭ ਵਿਭਾਗਾਂ ਵੱਲੋਂ ਆਪਣੇ ਦਫ਼ਤਰਾਂ ਅਤੇ ਆਸ-ਪਾਸ ਦੇ ਇਲਾਕਿਆਂ ਦੀ ਹਫ਼ਤਾਵਾਰੀ ਮਾਨੀਟਰਿੰਗ ਕਰਨ ਦਾ ਭਰੋਸਾ ਵੀ ਦਿੱਤਾ ਗਿਆ, ਤਾਂ ਜੋ ਡੇਂਗੂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਹੁਸ਼ਿਆਰਪੁਰ ਵਿੱਚ ਡੇਂਗੂ ਰੋਕਥਾਮ ਲਈ ਵਿਸ਼ੇਸ਼ ਸਰਵੇ ਅਤੇ ਜਾਗਰੂਕਤਾ ਮੁਹਿੰਮ
