ਚੰਡੀਗੜ੍ਹ, 11 ਨਵੰਬਰ - ਹਰਿਆਣਾ ਦੇ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮਾਰਚ-2025 ਦੇ ਬਜਟ ਵਿੱਚ ਕੀਤੇ ਗਏ ਵਿਭਾਗ ਦੇ ਐਲਾਨਾਂ ਨੂੰ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਨ। ਸ੍ਰੀ ਰਾਣਾ ਅੱਜ ਇੱਥੇ ਪਸ਼ੂਪਾਲਣ ਅਤੇ ਡੇਅਰੀ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
          ਇਸ ਮੌਕੇ 'ਤੇ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਵਿਜੈ ਸਿੰਘ ਦਹੀਆ, ਡਾਇਰੈਕਟਰ ਜਨਰਲ ਡਾ. ਪ੍ਰੇਮ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
          ਕੈਬਨਿਟ ਮੰਤਰੀ ਨੇ ਮੀਅਿੰਗ ਵਿੱਚ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪਸ਼ੂਪਾਲਣ ਨਾਲ ਜੁੜੀ ਸਾਰੀ ਯੋਜਨਾਵਾਂ ਦਾ ਲਾਭ ਹਰ ਪਸ਼ੂਪਾਲਕ ਤੱਕ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਨੇ ਰਾਜ ਵਿੱਚ ਬਕਰੀ ਅਤੇ ਭੇਡ ਦੇ ਦੁੱਧ ਦੇ ਉਤਪਾਦਨ ਨੂੰ ਪ੍ਰੋਤਸਾਹਿਤ ਕਰਨ ਲਈ ਵਿਸ਼ੇਸ਼ ਕੇਂਦਰ ਸਥਾਪਿਤ ਕਰਨ, ਭੇਡਾਂ ਦੀ ਉੱਚ ਨਸਲ ਬੀਪੀਐਲ ਪਰਿਵਾਰਾਂ ਨੂੰ ਮੁਫਤ ਉਪਲਬਧ ਕਰਾਉਣ ਅਤੇ ਭੇਡ-ਬਕਰੀ ਬੀਮਾ ਯੋਜਨਾ ਨੂੰ ਅਗਲੇ ਸਾਲ ਤੋਂ ਪੂਰੀ ਤਰ੍ਹਾ ਮੁਫਤ ਕਰਨ ਦੀ ਸਮੀਖਿਆ ਕੀਤੀ। ਸ੍ਰੀ ਰਾਣਾ ਨੇ ਕਿਹਾ ਕਿ ਬਕਰੀ ਦਾ ਦੁੱਧ ਔਸ਼ਧੀ ਗੁਣਾ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਦੇ ਉਤਪਾਦਨ ਨਾਲ ਗ੍ਰਾਮੀਣ ਅਰਥਵਿਵਸਥਾ ਨੂੰ ਨਵਾਂ ਜੋਰ ਮਿਲੇਗਾ।
          ਉਨ੍ਹਾਂ ਨੇ ਮਹਿਲਾਵਾਂ ਨੂੰ ਡੇਅਰੀ ਸਥਾਪਿਤ ਕਰਨ ਲਈ ਇੱਕ ਲੱਖ ਰੁਪਏ ਤੱਕ ਵਿਆਜ-ਮੁਕਤ ਕਰਜਾ ਦੇਣ, ਬਕਰੀ ਅਤੇ ਭੇਡ ਪਾਲਣ ਨੂੰ ਪ੍ਰੋਤਸਾਹਨ ਦੇਣ ਦੇ ਲਈ ਬੀਟਲ, ਸਿਰੋਹੀ, ਮੁਜਲ ਵਰਗੀ ਉੱਚ ਜੈਨੇਟਿਕ ਨਸਲਾਂ ਪਸ਼ੂਪਾਲਕਾਂ ਨੂੰ ਉਪਲਬਧ ਕਰਵਾਉਣ, ਨਸਲ ਸੁਧਾਰ ਦੀ ਦਿਸ਼ਾ ਵਿੱਚ ਕਦਮ ਵਧਾਂਉਂਦੇ ਹੋਏ ਸੈਕਸਡ ਸੋਰਟਿਡ ਸੀਮਨ ਲੈਬ ਦੀ ਸਥਾਪਨਾ ਅਤੇ ਪਸ਼ੂ ਮੈਡੀਕਲ ਅਦਾਰਿਆਂ ਵਿੱਚ ਦਵਾਈਆਂ ਅਤੇ ਸਮੱਗਰੀਆਂ ਦੀ ਉਪਲਬਧਤਾ ਦੀ ਵੀ ਸਮੀਖਿਆ ਕੀਤੀ।
          ਮੰਤਰੀ ਨੇ ਗਾਂਸ਼ਾਲਾਵਾਂ ਦੀ ਸਹੂਲਤਾਂ ਵਿੱਚ ਸੁਧਾਰ 'ਤੇ ਵੀ ਜੋਰ ਦਿੱਤਾ। ਸ੍ਰੀ ਰਾਣਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਹੈ ਕਿ ਹਰ ਪਸ਼ੂਪਾਲਣ ਆਤਮਨਿਰਭਰ ਬਣੇ ਅਤੇ ਪਸ਼ੂਪਾਲਣ ਹਰਿਆਣਾ ਦੀ ਗ੍ਰਾਮੀਣ ਅਰਥਵਿਵਸਥਾ ਦੀ ਰੀੜ ਦੀ ਹੱਡੀ ਬਣੇ।