ਪਟਿਆਲਾ- ਹੈਲਪ ਐਜ ਇੰਡੀਆ ਵਲੋਂ ਪਿੰਡ ਰੋਗਲਾ ਵਿਖੇ ਚਲ ਰਹੇ ਬਜ਼ੁਰਗ ਦੇਖਭਾਲ ਆਸ਼ਰਮ ਵਿਖੇ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਵੱਲੋਂ ਦਿਲ ਦੇ ਦੌਰੇ ਕਾਰਡੀਅਕ ਅਰੈਸਟ ਬੇਹੋਸ਼ੀ ਸਦਮੇਂ ਸ਼ੂਗਰ ਬਲੱਡ ਪਰੈਸ਼ਰ ਘਟਣ, ਆਦਿ ਸਮੇਂ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗ ਦਿੱਤੀ। 
ਉਨ੍ਹਾਂ ਨੇ ਦੱਸਿਆ ਕਿ ਅਚਾਨਕ ਹੋਣ ਵਾਲੀਆਂ ਮੌਤਾਂ ਵਿੱਚ ਦਿਲ ਦੇ ਦੌਰੇ ਕਾਰਡੀਅਕ ਅਰੈਸਟ ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣ, ਬਿਜਲੀ ਕਰੰਟ, ਬੇਹੋਸ਼ੀ ਸਿਰ ਪਸਲੀਆਂ ਰੀੜ‌ ਦੀ ਹੱਡੀ ਦੀ ਟੁੱਟ, ਗਲੇ ਸਾਹ ਨਾਲੀ ਵਿੱਚ ਬਾਹਰੀ ਚੀਜ਼ ਦਾ ਫਸਣਾ ਅਤੇ ਗੈਸਾਂ ਧੂੰਏਂ ਪਾਣੀ ਮੱਲਵੇ ਵਿੱਚ ਫ਼ਸੇ ਰਹਿਣ ਕਾਰਨ ਹੋ ਰਹੀਆਂ ਹਨ। ਉਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਦਿੱਤੀ। 
ਪ੍ਰਬੰਧਕ ਅਫਸਰ ਲਖਵਿੰਦਰ ਸਰੀਨ, ਹਾਜ਼ਰ ਡਾਕਟਰ ਨਰਸਾਂ ਅਤੇ ਦੂਜੇ ਸਟਾਫ ਮੈਂਬਰਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਪ੍ਰੈਕਟਿਕਲ ਟ੍ਰੇਨਿੰਗਾਂ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਬਹੁਤ ਲਾਭਦਾਇਕ ਸਿੱਧ ਹੁੰਦੀਆਂ ਹਨ। ਕਾਕਾ ਰਾਮ ਵਰਮਾ ਵਲੋਂ ਆਪਣੀ ਬੁਢਾਪਾ ਪੈਨਸ਼ਨ ਵਿਚੋਂ 5100/- ਦਾ ਚੈੱਕ ਵੀ ਸੀਨੀਅਰ ਸਿਟੀਜਨ ਲਈ ਸਤਿਕਾਰ ਸਹਿਤ ਭੇਟ ਕੀਤਾ।