ਨਵਾਂਸ਼ਹਿਰ- ਅੰਤਰਰਾਸ਼ਟਰੀ ਰੋਟਰੀ ਕਲੱਬ ਨਵਾਂਸ਼ਹਿਰ ਵਲੋਂ ਰੋਟਰੀ ਭਵਨ ਨਵਾਂਸ਼ਹਿਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸਹਿਯੋਗ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਵੀ ਭਾਗ ਲਿਆ ਗਿਆ। ਸਹਿਯੋਗ ਸੇਵਾ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਢੀਂਗਰਾ ਨੇ ਦੱਸਿਆ ਕਿ ਸੁਸਾਇਟੀ ਦੇ ਮੈਂਬਰਾਂ ਵਲੋਂ 14 ਯੂਨਿਟ ਖੂਨਦਾਨ ਦੇ ਕੇ ਆਪਣਾ ਯੋਗਦਾਨ ਪਾਇਆ ਗਿਆ।
ਉਨਾਂ ਨੇ ਕਿਹਾ ਕਿ ਇਸ ਨਾਲ ਨੌਜਵਾਨ ਲੜਕੇ ਲੜਕੀਆਂ ਨੂੰ ਪ੍ਰੇਰਨਾ ਮਿਲੇਗੀ। ਸੁਸਾਇਟੀ ਦੇ ਉਪ ਪ੍ਰਧਾਨ ਚੇਤਨ ਸ਼ਰਮਾ ਨੇ ਨੌਜਵਾਨ ਲੜਕੇ ਲੜਕੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਸਮਾਜ ਭਲਾਈ ਅਤੇ ਹੋਰ ਧਾਰਮਿਕ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੀ ਰਹੇਗੀ। ਰੋਟਰੀ ਕਲੱਬ ਵਲੋਂ ਸੁਸਾਇਟੀ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਮਨੀਸ਼ ਖੋਸਲਾ , ਮੈਂਬਰ ਨਵੀਨ ਵਰਮਾ , ਤਰਸੇਮ ਲਾਲ , ਵਿਨੋਦ ਹਾਂਡਾ , ਜਗਤਾਰ ਰਾਮ , ਮੋਹਿਤ , ਚੰਦਰ ਮੋਹਨ ਹਾਂਡਾ , ਮਦਨ ਲਾਲ , ਸੰਦੀਪ ਕੁਮਾਰ , ਰਾਕੇਸ਼ ਕੁਮਾਰ , ਅਮਨ ਕੁਮਾਰ , ਜਤਿੰਦਰ ਕੁਮਾਰ , ਦੀਪਕ ਵਰਮਾ ਅਤੇ ਰਵੀ ਸ਼ੰਕਰ ਆਦਿ ਵੀ ਮੌਜੂਦ ਸਨ।
ਰੋਟਰੀ ਕਲੱਬ ਵਲੋਂ ਲਗਾਏ ਖੂਨਦਾਨ ਕੈਂਪ 'ਚ ਸਹਿਯੋਗ ਸੇਵਾ ਸੁਸਾਇਟੀ ਨੇ ਦਿੱਤਾ ਯੋਗਦਾਨ।
