ਪਟਿਆਲਾ:- ਭਾਰਤ ਅਤੇ ਰਾਜ ਸਰਕਾਰਾਂ ਵਲੋਂ ਨਸ਼ਿਆਂ, ਅਪਰਾਧਾਂ, ਹਾਦਸਿਆਂ, ਕਿਡਨੈਪਿੰਗ, ਬਿਮਾਰੀਆਂ, ਸਾਇਬਰ ਕਰਾਇਮ, ਲੁਟਮਾਰਾ, ਹੇਰਾਫੇਰੀਆਂ ਲਾਲਚਾਂ ਦੀ ਰੋਕਥਾਮ ਲਈ "ਯੁੱਧ ਨਸ਼ਿਆਂ, ਗੈਗਸਟਰਾ, ਸਾਇਬਰ, ਹਾਦਸਿਆਂ, ਬਿਮਾਰੀਆਂ ਵਿਰੁੱਧ" ਸ਼ੁਰੂ ਕੀਤੇ ਹਨ। ਜਿਸ ਹਿੱਤ ਜ਼ਿਲਾ ਪ੍ਰਸ਼ਾਸਨ, ਪੁਲਿਸ, ਸਿਹਤ, ਸਿਖਿਆ ਅਤੇ ਦੂਸਰੇ ਵਿਭਾਗਾਂ ਵਲੋਂ ਯਤਨ ਤਾਂ ਕੀਤੇ ਜਾ ਰਹੇ ਹਨ। ਸਫਲਤਾਵਾਂ ਘੱਟ ਪਰ ਅਸਫਲਤਾਵਾਂ ਹੀ ਸਾਹਮਣੇ ਆ ਰਹੀਆਂ ਹਨ ਕਿਉਂਕਿ ਤਬਾਹੀਆਂ, ਬਿਮਾਰੀਆਂ, ਹਾਦਸਿਆਂ ਨੂੰ ਜਨਮ ਦੇਣ ਵਾਲਿਆਂ ਦੇ ਦਿਲ, ਦਿਮਾਗ, ਭਾਵਨਾਵਾਂ, ਵਿਚਾਰਾਂ ਵਿੱਚ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਜ਼ੁਮੇਵਾਰੀਆਂ ਨਿਭਾਉਣ ਲਈ ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ ਅਤੇ ਆਗਿਆ ਪਾਲਣ ਦੀਆਂ ਆਦਤਾਂ, ਰਾਸ਼ਟਰ ਅਤੇ ਆਪਣੇ ਪ੍ਰਤੀ ਪ੍ਰੇਮ ਹਮਦਰਦੀ ਸਤਿਕਾਰ ਨਹੀਂ ਰਹੇ।
ਨਸ਼ੇ, ਅਪਰਾਧ, ਹਾਦਸੇ, ਗਲਤੀਆਂ, ਲਾਪਰਵਾਹੀਆਂ ਹੇਰਾਫੇਰੀਆਂ ਕਰਨ ਵਾਲਿਆਂ ਨੂੰ ਸਜ਼ਾਵਾਂ ਅਤੇ ਜੁਰਮਾਨੇ ਕੀਤੇ ਜਾਦੇ ਹਨ। ਹਜ਼ਾਰਾਂ, ਲੱਖਾਂ ਬੱਚੇ, ਨੋਜਵਾਨ ਜੇਲਾਂ ਵਿੱਚ ਬੰਦ ਪਏ ਹਨ। ਹਸਪਤਾਲਾਂ ਵਿਖੇ ਧੱਕੇ ਖਾ ਰਹੇ ਹਨ। ਜਵਾਨੀ ਵਿੱਚ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਕਾਰਨ ਮੌਤਾਂ ਅਪਾਹਜਤਾਵਾ ਹੋ ਰਹੀਆਂ ਹਨ।
ਨਸ਼ਿਆਂ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕਸ, ਆਰਾਮ ਪ੍ਰਸਤੀਆਂ, ਫੈਸ਼ਨਾਂ, ਸਵਾਦਾਂ ਦੀ ਪੂਰਤੀ ਲਈ ਵਰਤੇ ਜਾਂਦੇ ਕੈਮੀਕਲ, ਰਸਾਇਣਕ ਪਦਾਰਥਾਂ ਰਾਹੀਂ ਬੱਚਿਆਂ, ਨੋਜਵਾਨਾਂ ਅਤੇ ਮਾਪਿਆਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਬਿਮਾਰੀਆਂ ਅਤੇ ਮੌਤਾਂ ਨੂੰ ਰੋਕਣ ਲਈ ਉਨ੍ਹਾਂ ਦੇ ਇਲਾਜ, ਮੁਫ਼ਤ ਵਿੱਚ ਕੀਤੇ ਜਾ ਰਹੇ ਹਨ ਜਿਸ ਹਿੱਤ ਸਰਕਾਰਾਂ ਵਲੋਂ ਮੁਫ਼ਤ ਵਿੱਚ ਦਵਾਈਆਂ, ਅਪਰੈਸਨਾ ਲਈ ਤਰ੍ਹਾਂ ਤਰ੍ਹਾਂ ਦੇ ਕਾਰਡ ਬਣਾਏ ਜਾ ਰਹੇ ਹਨ।
ਲੋਕਾਂ ਵਲੋਂ ਬਿਨਾਂ ਜ਼ਰੂਰਤ, ਹਸਪਤਾਲਾਂ, ਡਿਸਪੈਂਸਰੀਆਂ, ਫ੍ਰੀ ਮੈਡੀਕਲ ਕੈਂਪਾਂ ਵਿਖੇ ਜਾਕੇ, ਤਰ੍ਹਾਂ ਤਰ੍ਹਾਂ ਦੇ ਟੈਸਟ ਕਰਵਾਕੇ, ਮੈਡੀਕਲ ਟੀਮਾਂ ਵਲੋਂ ਲੋਕਾਂ ਨੂੰ ਭਵਿੱਖ ਵਿੱਚ ਬਿਮਾਰੀਆਂ ਅਤੇ ਮੌਤਾਂ ਤੋਂ ਬਚਾਉਣ ਲਈ ਮੁਫ਼ਤ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਬਿਨਾਂ ਜ਼ਰੂਰਤ ਅਪਰੈਸਨ ਕੀਤੇ ਜਾ ਰਹੇ ਹਨ।
ਜਦਕਿ ਸਾਰਿਆਂ ਨੂੰ ਪਤਾ ਹੈ ਕਿ ਲਗਾਤਾਰ, ਬਿਨਾਂ ਜ਼ਰੂਰਤ ਦੇ ਦਵਾਈਆਂ ਦੀ ਵਰਤੋਂ ਸਰੀਰਕ, ਮਾਨਸਿਕ, ਸਮਾਜਿਕ, ਆਰਥਿਕ ਤੋਰ ਤੇ ਬਰਬਾਦੀਆਂ, ਕਮਜ਼ੋਰੀਆਂ, ਪ੍ਰੇਸ਼ਾਨੀਆਂ ਪੈਦਾ ਕਰਦੀਆਂ ਹਨ। ਕਿਉਂਕਿ ਬਚਪਨ ਵਿੱਚ ਸੇਫਟੀ ਸਿਹਤ ਤੰਦਰੁਸਤੀ ਅਰੋਗਤਾ ਬਚਾਉ ਮਦਦ ਸਨਮਾਨ ਖੁਸ਼ਹਾਲੀ ਉਨਤੀ ਬਾਰੇ ਜਾਗਰੂਕ ਨਹੀਂ ਕੀਤਾ ਜਾਂਦਾ।
ਹਰ ਸਾਲ ਲੱਖਾਂ ( 80%), ਸਿਹਤਮੰਦ, ਤਦੰਰੁਸਤ, ਬੱਚਿਆਂ, ਨੋਜਵਾਨਾਂ, ਨਾਗਰਿਕਾਂ ਦੀਆਂ ਮੌਤਾਂ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ, ਬਿਮਾਰੀਆਂ, ਹਾਦਸਿਆਂ ਕਾਰਨ ਹੋ ਰਹੀਆਂ ਹਨ, ਜਦਕਿ ਇਨ੍ਹਾਂ ਤਬਾਹੀਆਂ ਨੂੰ ਜਾਗਰੂਕਤਾ ਰਾਹੀਂ ਰੋਕਿਆ ਜਾ ਸਕਦਾ ਹੈ
ਪਟਿਆਲਾ ਵਿਖੇ ਦੋ ਸਮਾਜ ਸੇਵੀ ਅਤੇ ਸਮਾਜ ਸੁਧਾਰਕ ਸੰਸਥਾਵਾਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਅਤੇ ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਮਿਸ਼ਨ ਵਲੋਂ ਸਕੂਲਾਂ, ਕਾਲਜਾਂ ਵਿਖੇ ( SHED - SAFETY, HEALTH, EMERGENCY FIRST AID, DIET/ DISASTER/ DISEASES/FIRE MANAGEMEN) ਜਾਗ੍ਰਿਤੀ ਕਲੱਬ ਬਣਾਕੇ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਦੇ ਮਿਸ਼ਨ ਸ਼ੁਰੂ ਕੀਤੇ ਹਨ।
ਇਸ ਸਬੰਧੀ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਅਤੇ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੱਚਿਆਂ, ਨਾਬਾਲਗਾਂ ਅਤੇ ਕਰਮਚਾਰੀਆਂ ਨੂੰ ਵੱਧ ਰਹੀਆਂ ਬਿਮਾਰੀਆਂ, ਦੁਰਘਟਨਾਵਾਂ, ਨਸ਼ਿਆਂ, ਅਪਰਾਧਾਂ, ਲਾਲਚਾਂ, ਸਵਾਦਾਂ, ਫੈਸਨਾ ਦੀ ਲਾਲਸਾ ਨੂੰ ਰੋਕਣ ਲਈ ਸਿਹਤ, ਤੰਦਰੁਸਤੀ, ਅਰੋਗਤਾ, ਸੁਰੱਖਿਆ ਬਚਾਓ, ਮਦਦ, ਘਰ ਪਰਿਵਾਰਾਂ, ਮਾਪਿਆਂ, ਬਜ਼ੁਰਗਾਂ, ਭਾਈਚਾਰੇ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਕੁਝ ਕੁ ਸੰਸਥਾਵਾਂ ਵਿਖੇ ਜਾਗ੍ਰਿਤੀ ਕਲੱਬਾਂ ਦੀ ਸ਼ੁਰੂਆਤ ਕੀਤੀ ਹੈ।
ਹਰ ਮਹੀਨੇ ਅਤੇ ਰਾਸ਼ਟਰੀ ਅੰਤਰਰਾਸ਼ਟਰੀ ਜਾਗਰੂਕਤਾ ਦਿਵਸ਼ ਮੌਕੇ ਇਨ੍ਹਾਂ ਜਾਗ੍ਰਿਤੀ ਕਲੱਬ ਵਾਲੀਆਂ ਸੰਸਥਾਵਾਂ ਵਿਖੇ ਸਬੰਧਤ ਵਿਸ਼ਿਆਂ ਬਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇਗਾ। ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਦੀਆਂ ਭਾਵਨਾਵਾਂ ਅਤੇ ਵਿਚਾਰ ਹਨ ਕਿ ਜਾਗਰੂਕਤਾ ਪੈਦਾ ਕਰਕੇ, ਬੱਚਿਆਂ ਨਾਬਾਲਗਾਂ ਅਤੇ ਵਿਦਿਆਰਥੀਆਂ ਵਿੱਚ ਸਮਝਦਾਰੀ, ਸਿਆਣਪ, ਡਰ ਅਤੇ ਜ਼ਿੰਦਗੀ ਜਿਊਣ ਲਈ ਉਤਸਾਹ ਪੈਦਾ ਕੀਤੇ ਜਾਣਗੇ।
ਡਾਕਟਰ ਰਾਕੇਸ਼ ਵਰਮੀ ਜਿਨ੍ਹਾਂ ਨੇ ਆਪ ਹੁਣ ਤੱਕ 90 ਵਾਰ ਖੂਨਦਾਨ ਕੀਤਾ ਹੈ, ਨੇ ਦੱਸਿਆ ਕਿ ਇਸ ਮਿਸ਼ਨ ਦੀ ਸਫਲਤਾ ਲਈ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ ਸੁਸਾਇਟੀ ਜ਼ੋ ਇਨਾਂ ਵਿਸ਼ਿਆਂ ਦੇ ਮਾਹਰ ਹਨ, ਅਤੇ ਕੁੱਝ ਹੋਰ ਵਿਸ਼ਾ ਮਾਹਿਰਾਂ ਰਾਹੀਂ, ਬੱਚਿਆਂ ਨੂੰ ਮੁਫ਼ਤ ਵਿੱਚ ਜਾਗਰੂਕ ਕੀਤਾ ਜਾਂਦਾ ਰਹੇਗਾਂ*।
ਕੀਮਤੀ ਜਾਨਾਂ ਬਚਾਉਣ ਲਈ ਸੇਫਟੀ ਸਿਹਤ ਫਸਟ ਏਡ ਸੀ ਪੀ ਆਰ ਪੀੜਤਾਂ ਨੂੰ ਬਚਾਉਣ ਦੀ ਟ੍ਰੇਨਿੰਗਾਂ ਅਤੇ ਜਾਣਕਾਰੀਆਂ ਦੇਣ ਦੇ ਮਿਸ਼ਨ ਸ਼ੁਰੂ
