ਪਟਿਆਲਾ:- ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ ਦੇ ਹਰਮਨ ਪਿਆਰੇ ਨੇਤਾ ਸ. ਅਮਰਜੀਤ ਸਿੰਘ ਰਾਮਗੜ੍ਹੀਆ ਨੂੰ ਪੰਜਾਬ ਸਰਕਾਰ ਵਲੋਂ ਰਾਮਗੜ੍ਹੀਆ ਵੈਲਫ਼ੇਅਰ ਬੋਰਡ ਦਾ ਸਟੇਟ ਮੈਂਬਰ ਪੰਜਾਬ ਦਾ ਅਹੁਦਾ ਦੇਣ ਤੇ ਸ. ਸੁਰਵਿੰਦਰ ਸਿੰਘ ਛਾਬੜਾ ਜੋ ਕਿ ਪਟਿਆਲਾ ਦੀ ਉੱਘੀ ਸਮਾਜ ਸੇਵੀ ਸੰਸਥਾ ਜਨ ਹਿੱਤ ਸਮਿਤੀ ਦੇ ਉਪ ਪ੍ਰਧਾਨ ਦੇ ਨਾਲ ਪੰਜਾਬ ਪੈਨਸ਼ਨਰਸ ਐਸੋਸੀਏਸ਼ਨ ਦੇ ਵੀ ਉਪ ਪ੍ਰਧਾਨ ਹਨ ਤੇ ਸ. ਸੁਰਜੀਤ ਸਿੰਘ ਗੋਰੀਆ ਜੋ ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਦੇ ਨਾਲ ਪੈਨਸ਼ਨਰਸ ਐਸੋਸੀਏਸ਼ਨ ਦੇ ਪ੍ਰਬੰਧਕ ਸਕੱਤਰ ਵੀ ਹਨ ਵਲੋਂ ਸਾਂਝੇ ਤੋਰ ਤੇ ਸਨਮਾਨਿਤ ਕੀਤਾ।
 ਤੇ ਉਨ੍ਹਾਂ ਨੂੰ ਸਰਕਾਰ ਵਲੋਂ ਇਹ ਇਕ ਨਵੀਂ ਜੁੰਮੇਵਾਰੀ ਮਿਲਣ ਤੇ ਸੰਸਥਾਵਾਂ ਵਲੋਂ ਮੁਬਾਰਕਾਂ ਵੀ ਦਿਤੀਆਂ ਤੇ ਇਸ ਦੇ ਨਾਲ ਹੀ ਸ.ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਸ.ਅਮਰਜੀਤ ਸਿੰਘ ਰਾਮਗੜ੍ਹੀਆ ਨੂੰ ਰਾਮਗੜ੍ਹੀਆ ਭਾਈਚਾਰੇ ਦੇ ਉਜਵਲ ਭਵਿੱਖ  ਸਿਖਿਆ, ਸਮਾਜ ਸੇਵਾ ਤੇ ਭਲਾਈ ਲਈ ਬਣੇ ਬੋਰਡ ਦੇ ਮੈਂਬਰ ਵਜੋਂ ਨਿੱਉਕਤ ਕਰ ਕੇ ਜੁੰਮੇਵਾਰੀ ਦੇਣ ਤੇ ਧੰਨਵਾਦ ਕੀਤਾ।
 ਸ. ਛਾਬੜਾ ਨੇ ਦੱਸਿਆ ਕਿ ਸ. ਅਮਰਜੀਤ ਸਿੰਘ ਰਾਮਗੜ੍ਹੀਆ ਇਕ ਉਘੇ ਸਮਾਜ ਸੇਵਕ ਹਨ ਤੇ ਜਨ ਹਿੱਤ ਸਮਿਤੀ ਦੇ ਫਾਊਂਡਰ ਮੈਂਬਰਾਂ ਵਿੱਚੋਂ ਇਕ ਹਨ ਤੇ ਹਮੇਸ਼ਾ ਸਮਾਜ ਸੇਵਾ ਕਰਨ ਲਈ ਤੱਤਪਰ ਰਹਿੰਦੇ ਹਨ| ਇਸ ਮੌਕੇ ਤੇ ਸ੍ਰੀ ਪ੍ਰਦੀਪ ਕੁਮਾਰ ਵਿਸ਼ਵਕਰਮਾਂ ਵੈਲਡਿੰਗ, ਸ. ਹਰੀ ਸਿੰਘ ਤੇ ਸ੍ਰੀ ਸ਼ਾਮ ਲਾਲ ਵੀ ਹਾਜ਼ਰ ਸਨ।