ਪਟਿਆਲਾ:- ਜ਼ਿਲੇ ਅਤੇ ਪੰਜਾਬ ਦੇ ਕੌਨੇ ਕੋਨੇ ਤੋਂ ਲੱਭਕੇ ਚੰਗੇਰੇ ਸਮਾਜ ਸੇਵਕਾ, ਅਧਿਆਪਕਾਂ ਵਲੋਂ ਨਿਸ਼ਕਾਮ ਭਾਵਨਾ ਨਾਲ ਲੋਕਾਂ ਦੀ ਸੁਰੱਖਿਆ, ਸਨਮਾਨ, ਖੁਸ਼ਹਾਲੀ, ਉਨਤੀ ਲਈ ਯਤਨਸ਼ੀਲ ਵੰਤਵੰਤਿਆ ਦਾ ਸਨਮਾਨ, ਧੰਨਵਾਦ ਕਰਨ ਵਾਲੀ ਡੈਡੀਕੇਟਿਡ ਬ੍ਰਦਰਜ਼ ਗਰੁੱਪ ਸੰਸਥਾਂ ਦੇ ਵਿਚਾਰਾਂ, ਸਿਧਾਂਤਾਂ ਅਤੇ ਗਤੀਵਿਧੀਆਂ ਨੂੰ ਦੂਜੇ ਲੋਕਾਂ ਨੂੰ ਵੀ ਗ੍ਰਹਿਣ ਕਰਨਾ ਚਾਹੀਦਾ ਹੈ।
 ਤਾਂ ਜ਼ੋ ਸੰਸਾਰ ਵਿੱਚ ਚੰਗੇ ਨਿਸ਼ਕਾਮ ਭਾਵਨਾ ਵਾਲੇ ਲੋਕਾਂ ਨੂੰ ਵੱਧ ਜੋਸ਼, ਹਿੰਮਤ, ਉਤਸ਼ਾਹ, ਆਤਮ ਵਿਸ਼ਵਾਸ, ਹੌਂਸਲੇ ਮਿਲ ਸਕਣ, ਇਹ ਵਿਚਾਰ ਡਾਕਟਰ ਸਚਿਨ ਕੌਂਸਲ ਸਹਾਇਕ ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੇ ਭਾਸ਼ਾ ਭਵਨ ਵਿਖੇ ਡੀ ਬੀ ਜੀ ਦੀ ਮੀਟਿੰਗ ਦੌਰਾਨ, 21 ਪੰਤਵੰਤੇ ਸੱਜਣਾਂ ਦਾ ਧੰਨਵਾਦ, ਪ੍ਰਸ਼ੰਸਾ ਕਰਦੇ ਹੋਏ ਪ੍ਰਗਟ ਕੀਤੇ। 
ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਹਰਪ੍ਰੀਤ ਸਿੰਘ ਸੰਧੂ, ਸਕੱਤਰ, ਬੀ ਐੱਸ ਬੇਦੀ, ਮੀਤ ਪ੍ਰਧਾਨ ਅਤੇ ਸਟੇਜ ਸਕੱਤਰ ਡਾਕਟਰ ਰਿਸ਼ਮਾਂ ਕੌਹਲੀ ਨੇ ਕਿਹਾ ਕਿ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਮਿਸ਼ਨ ਹਨ ਕਿ ਸੱਭ ਨੂੰ ਮਹੁੱਬਤ, ਸਨਮਾਨ, ਖੁਸ਼ੀਆਂ ਵੰਡੀਆਂ ਜਾਣ, ਨਿਸ਼ਕਾਮ ਭਾਵਨਾ ਨਾਲ ਮਾਨਵਤਾ ਦੀ ਸੁਰੱਖਿਆ, ਸਨਮਾਨ, ਸਿਹਤ ਤੰਦਰੁਸਤੀ, ਅਰੋਗਤਾ ਲਈ ਯਤਨਸ਼ੀਲ ਲੋਕਾਂ ਦਾ ਸਨਮਾਨ ਧੰਨਵਾਦ ਕੀਤਾ ਜਾਵੇ ਅਤੇ ਜ਼ਰੂਰਤਮੰਦਾਂ ਨੂੰ ਸਹਾਰਾ ਦਿੱਤਾ ਜਾਵੇ।
 ਜ਼ਰੂਰਤਮੰਦ ਵਿਦਿਆਰਥੀਆਂ ਨੂੰ ਉੱਚ ਕੋਟੀ ਦੀ ਸਿਖਿਆ, ਸਿਹਤ, ਸੰਸਕਾਰਾਂ, ਤਰਕੀਆਂ, ਮਰਿਆਦਾਵਾਂ, ਫਰਜ਼ਾਂ ਲਈ ਅਗਵਾਈ ਦਿੱਤੀ ਜਾਵੇ ਤਾਂ ਜ਼ੋ ਸੰਸਾਰ ਵਿੱਚ ਚੰਗੇ ਨਿਸ਼ਕਾਮ ਭਾਵਨਾ ਵਾਲੇ ਵਿਦਿਆਰਥੀਆਂ, ਨੋਜਵਾਨਾਂ ਨਾਗਰਿਕਾਂ ਰਾਹੀਂ ਅਮਨ ਸ਼ਾਂਤੀ, ਭਾਈਚਾਰੇ, ਪ੍ਰੇਮ ਹਮਦਰਦੀ, ਸਤਿਕਾਰ ਸਹਿਯੋਗ ਅਤੇ ਸਹਾਇਤਾ ਕਰਨ ਦੇ ਮਾਹੌਲ ਉਤਪੰਨ ਹੋਣ।  
ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਹਰ ਸਾਲ ਸੈਂਕੜੇ ਜ਼ਰੂਰਤਮੰਦ ਵਿਦਿਆਰਥੀਆਂ, ਮਰੀਜ਼ਾਂ, ਨੂੰ ਯੋਗ ਮਦਦ, ਬੇਰੋਜ਼ਗਾਰ ਨੌਜਵਾਨਾਂ ਨੂੰ ਟੈਕਨੀਕਲ ਟ੍ਰੇਨਿੰਗ ਦੇਣ ਲਈ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਸਾਰੇ ਮੈਂਬਰਾਂ ਵਲੋਂ ਸਾਲ 2026 ਲਈ ਸੱਭ ਵਾਸਤੇ ਸਿਹਤ, ਅਮਨ ਸ਼ਾਂਤੀ, ਭਾਈਚਾਰੇ, ਖੁਸ਼ਹਾਲੀ, ਉਨਤੀ ਲਈ ਅਰਦਾਸ ਕੀਤੀ।