ਹੁਸ਼ਿਆਰਪੁਰ- ਕੈਂਸਰ ਦੀ ਮੁਢਲੀ ਜਾਂਚ ਅਤੇ ਜਾਗਰੂਕਤਾ ਮੁਹਿੰਮ ਤਹਿਤ ਮੁਫਤ ਕੈਂਪ ਫੱਤੂਹੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੋਟ ਫਤੂਹੀ ਵਿੱਚ ਲਗਾਇਆ ਜਾ ਰਿਹਾ ਹੈ ਇਹ ਕੈਂਪ ਵਰਧਮਾਨ ਥਰੈਡਸ ਦੇ ਸਹਿਯੋਗ ਨਾਲ ਵਰਲਡ ਕੇਅਰ ਕੈਂਸਰ ਸੰਸਥਾ ਵੱਲੋਂ ਲਗਾਇਆ ਜਾ ਰਿਹਾ ਹੈ। 21 ਮਈ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ  ਪੰਜਾਬ ਪ੍ਰਧਾਨ ਅਰੋੜਾ ਮਹਾ ਸਭਾ ਤਰੁਣ ਅਰੋੜਾ, ਜਸਪਾਲ ਸਿੰਘ ਜੱਸਾ, ਸੀਨੀਅਰ ਆਗੂ ਆਪ ਗੁਲਸ਼ਨ ਮਦਾਨ, ਬਾਪੂ ਚਲ ਜਾਂਦਾ ਉਥੇ ਬੀਸੀ ਵਿੰਗ ਦੇ ਉਪ ਪ੍ਰਧਾਨ  ਮਨਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਇਸ ਕੈਂਪ ਵਿੱਚ ਕੈਂਸਰ ਰੋਗਾਂ ਦੀ ਜਾਂਚ ਸਾਰੇ ਸਰੀਰ ਦੇ ਟੈਸਟਾਂ ਦੀ ਜਾਂਚ  ਅੱਖਾਂ ਦੀ ਜਾਂਚ ਅਤੇ ਫਰੀ ਐਣਕਾਂ  ਅਤੇ ਅਨੇਕਾਂ ਹੀ ਐਸੇ ਟੈਸਟ ਹਨ ਜੋ ਬਹੁਤ ਮਹਿੰਗੇ ਹਨ ਉਹ ਮੁਫਤ ਵਿੱਚ ਕੀਤੇ ਜਾਣਗੇ