ਨਵਾਂਸ਼ਹਿਰ, 26 ਜਨਵਰੀ:- 77ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਨਵਾਂਸ਼ਹਿਰ ਵਿਖੇ ਇੱਕ ਝਾਕੀ ਕੱਢੀ ਗਈ। ਇਸ 77ਵੇਂ ਗਣਤੰਤਰ ਦਿਵਸ ਮੌਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਪੁੱਜੇ । ਡਿਪਟੀ ਕਮਿਸ਼ਨਰ ਸ ਗੁਲਪ੍ਰੀਤ ਸਿੰਘ ਔਲਖ,ਐੱਸ ਐੱਸ ਪੀ ਸ੍ਰੀ ਤੁਸ਼ਾਰ ਗੁਪਤਾ ਅਤੇ ਜਿਲੇ ਦੇ ਅਫਸਰ ਸਹਿਬਾਨ ਹਾਜ਼ਰ ਸਨ । 
ਇਸ ਮੋਕੇ ਸ੍ਰੀ ਲਛਮੀ ਰਾਣੀ ਦਿਸ਼ਾ ਕਲੱਸਟਰ ਨੇ ਦੱਸਿਆ ਕਿ ਇਹ ਝਾਕੀ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ। ਜਿਸ ਵਿਚ ਆਈ ਸੀ ਐਸ ਡਬਲਯੂ ਨਵਾਂਸ਼ਹਿਰ ਨੇ ਸਹਿਯੋਗ ਦਿੱਤਾ। ਇਸਦਾ ਮੁੱਖ ਮੰਤਵ ਐੱਚ ਆਈ ਵੀ ਦੀ ਹੋਰ ਜਾਗਰੂਕਤਾ ਪੈਦਾ ਕਰਨਾ ਹੈ। 
ਇਸ ਮੌਕੇ ਡਾ ਰੇਨੂੰ ਮਿੱਤਲ ਡੀ ਐੱਚ ਓ ਰਾਜ ਕੁਮਾਰ ਜਿਲ੍ਹਾ ਮੋਬਲਿਜ਼ੇਸ਼ਨ ਅਫਸਰ , ਪ੍ਰਵੀਨ ਕੁਮਾਰ ਪ੍ਰੋਜੈਕਟ ਮੈਨੇਜਰ ਦਲਜੀਤ ਕੌਰ ਕੌਂਸਲਰ ਸਤਵੰਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਜੱਬੋਵਾਲ, ਏ ਐਨ ਐਮ ਕਿਰਨਾਂ ਰਾਣੀ, ਗੁਰਪ੍ਰੀਤ ਕੌਰ ਏ ਐਨ ਐਮ ਅੰਤਿਮਾਂ ਰਾਜੂ, ਪਵਨ ਕੁਮਾਰ, ਬੁੱਧ ਪ੍ਰਕਾਸ਼ ਬਬੀਤਾ ਮਨਦੀਪ ਕੌਰ ਕੌਂਸਲਰ ਰਾਜਿੰਦਰ ਕੌਰ ਕੌਂਸਲਰ ਸੁਖਦੀਪ ਸਿੰਘ ਸੀਮਾ ਰਾਣੀ ਹਾਜ਼ਰ ਸਨ।