ਨਵਾਂਸ਼ਹਿਰ, 1 ਅਗਸਤ:- ਪੰਜਾਬ ਸਾਹਿਤ ਸਭਾ (ਰਜਿ.) ਨਵਾਂਸ਼ਹਿਰ ਵੱਲੋਂ ਸਾਲਾਨਾ ਸਾਵਣ ਕਵੀ ਦਰਬਾਰ ਦਾ ਆਯੋਜਨ 4 ਅਗਸਤ (ਮੰਗਲਵਾਰ) ਨੂੰ ਦੁਪਹਿਰ 1 ਵਜੇ ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ ਨੇੜੇ ਸਥਿਤ ਮਨਮੋਹਨ ਸਿੰਘ ਗੁਲਾਟੀ ਦੇ ਦਫ਼ਤਰ ਵਿਖੇ ਕੀਤਾ ਜਾਵੇਗਾ।
ਇਸ ਸਬੰਧੀ ਹੋਈ ਸਭਾ ਦੀ ਮੀਟਿੰਗ ਦੌਰਾਨ ਪ੍ਰਧਾਨ ਦਰਸ਼ਨ ਦਰਦੀ ਅਤੇ ਜਨਰਲ ਸਕੱਤਰ ਦੇਸ ਰਾਜ ਬਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਸਾਹਿਤਕਾਰਾ ਡਾ. ਮਲਕੀਤ ਕੌਰ ਜੰਡੀ ਨੂੰ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਦੇ ਸਨਮਾਨ ਵਜੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਸਮੂਹ ਸਾਹਿਤਕਾਰਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਉਣ।
ਮੀਟਿੰਗ ਵਿੱਚ ਸਭਾ ਦੇ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ, ਪ੍ਰਧਾਨ ਦਰਸ਼ਨ ਦਰਦੀ, ਜਨਰਲ ਸਕੱਤਰ ਦੇਸ ਰਾਜ ਬਾਲੀ, ਵਾਸਦੇਵ ਪਰਦੇਸੀ, ਸ਼ਮ੍ਹਾ ਮੱਲ੍ਹਣ, ਵੀਨਾ ਸ਼ਰਮਾ, ਹਰਬੰਸ ਪਰਦੇਸੀ, ਡਾ. ਮਲਕੀਤ ਕੌਰ ਜੰਡੀ, ਐਡਵੋਕੇਟ ਬਹਾਦਰ ਚੰਦ ਅਰੋੜਾ, ਜਸਪ੍ਰੀਤ ਸਿੰਘ ਬਾਜਵਾ, ਪ੍ਰੀਆ ਅਤੇ ਹੋਰ ਮੈਂਬਰ ਹਾਜ਼ਰ ਸਨ।