ਚੰਡੀਗੜ੍ਹ, 9 ਜਨਵਰੀ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਆਗਾਮੀ ਵਿਤੀ ਸਾਲ 2026-27 ਲਈ ਸੂਬੇ ਦੇ ਆਮ ਬਜਟ ਨੂੰ ਲੈ ਕੇ ਬਜਟ ਪਹਿਲਾਂ ਕੰਸਲਟੇਸ਼ਨ ਮੀਟਿੰਗਾਂ ਦੀ ਲੜੀ ਲਗਾਤਾਰ ਜਾਰੀ ਹੈ। ਇਸੇ ਲੜੀ ਵਿੱਚ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਫਰੀਦਾਬਾਦ ਦੇ ਸੂਰਜਕੁੰਡ ਵਿੱਚ ਆਯੋਜਿਤ ਮੀਟਿੰਗ ਦੇ ਦੂਜੇ ਸ਼ੈਸ਼ਨ ਵਿੱਚ ਸਿਹਤ ਖੇਤਰ ਦੇ ਪ੍ਰਤੀਨਿਧੀਆਂ ਅਤੇ ਅਧਿਕਾਰਿਆਂ ਨਾਲ ਆਗਾਮੀ ਬਜਟ ਨੂੰ ਲੈ ਕੇ ਸਾਰਥਕ ਗੱਲਬਾਤ ਕੀਤੀ। ਉਨ੍ਹਾਂ ਨੇ ਗੱਲਬਾਤ ਵਿੱਚ ਸ਼ਾਮਲ ਪ੍ਰਤੀਨਿਧੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਮੀਟਿੰਗ ਸੂਬੇ ਵਿੱਚ ਸਿਹਤ ਖੇਤਰ ਦੇ ਭਵਿੱਖ ਨੂੰ ਦਿਸ਼ਾ ਦੇਣ ਦਾ ਇੱਕ ਸਸ਼ਕਤ ਮੌਕਾ ਹੈ। ਉਨ੍ਹਾਂ ਨੇ ਸ਼ੈਸ਼ਨ ਦੀ ਸ਼ੁਰੂਆਤ ਵਿੱਚ ਰਾਜਾ ਨਾਹਰ ਸਿੰਘ ਨੂੰ ਬਲਿਦਾਨ ਦਿਵਸ 'ਤੇ ਸ਼ਰਧਾ ਨਾਲ ਨਮਨ ਕੀਤਾ।
ਮੀਟਿੰਗ ਵਿੱਚ ਮਾਲਿਆ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ, ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ, ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਸਾਬਕਾ ਮੰਤਰੀ ਅਤੇ ਬੱਲਭਗੜ੍ਹ ਦੇ ਵਿਧਾਇਕ ਸ੍ਰੀ ਮੂਲਚੰਦ ਸ਼ਰਮਾ, ਬੜਖਲ ਦੇ ਵਿਧਾਇਕ ਸ੍ਰੀ ਧਨੇਸ਼ ਅਦਲਖਾ, ਐਨਆਈਟੀ ਦੇ ਵਿਧਾਇਕ ਸ੍ਰੀ ਸਤੀਸ਼ ਫਾਗਨਾ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।
ਵਿਕਸਿਤ ਭਾਰਤ 2047 ਦੇ ਸੰਕਲਪ ਦਾ ਗ੍ਰੋਥ ਇੰਜਨ ਬਣੇਗਾ ਹਰਿਆਣਾ
          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਜਿਨ੍ਹਾਂ ਦੇ ਕੋਲ ਵਿੱਤ ਮੰਤਰੀ ਦਾ ਕਾਰਜਭਾਰ ਵੀ ਹੈ, ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ 2047 ਵਿੱਚ ਵਿਕਸਿਤ ਬਨਾਉਣ ਦਾ ਸੰਕਲਪ ਕੀਤਾ ਹੈ। ਉਸ ਸੰਕਲਪ ਵਿੱਚ ਹਰਿਆਣਾ ਦੇਸ਼ ਦਾ ਗੋ੍ਰਥ ਇੰਜਨ ਬਣੇਗਾ। ਬੀਤੇ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਪੰਚਕੂਲਾ ਵਿੱਚ ਹਰਿਆਣਾ ਦੇ ਵਿਜਨ ਡਾਕਿਯੂਮੈਂਟ 2047 ਨੂੰ ਵੀ ਲਾਂਚ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਬਜਟ ਵਿੱਚ ਸਾਰੇ ਵਰਗਾਂ ਦੇ ਸੁਝਾਅ ਲਏ ਗਏ ਹਨ, ਜਿਸ ਨਾਲ ਇਹ ਬਜਟ ਸਰਕਾਰ ਦਾ ਨਾ ਹੋ ਕੇ ਸੂਬੇ ਦੇ ਜਨਮਾਨਸ ਦਾ ਬਜਟ ਹੋਵੇਗਾ।
ਸਿਹਤ ਖੇਤਰ ਦੀ ਯੋਜਨਾਵਾਂ ਦਾ ਲਾਭ ਆਖੀਰੀ ਵਿਅਕਤੀ ਤੱਕ ਪਹੁੰਚਾਉਣਾ ਸਾਡਾ ਟੀਚਾ
          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਸਾਲ ਸਿਹਤ ਖੇਤਰ ਨੂੰ ਪ੍ਰੀ-ਬਜਟ ਕੰਸਲਟੇਂਸ਼ਨ ਦੀ ਪ੍ਰਾਥਮਿਕਤਾ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਆਮ ਨਾਗਰਿਕ ਦੇ ਜੀਵਨ ਦਾ ਆਧਾਰ ਹੈ। ਹਰਿਆਣਾ ਦਾ ਹਰੇਕ ਨਾਗਰਿਕ ਮੇਰਾ ਪਰਿਵਾਰ ਹੈ ਅਤੇ ਇਸ ਪਰਿਵਾਰ ਦੇ ਸਿਹਤ ਦੀ ਰੱਖਿਆ ਕਰਨਾ ਮੇਰੀ ਸੱਭ ਤੋਂ ਵੱਡੀ ਜਿਮੇਵਾਰੀ ਹੈ। ਸਰਕਾਰ ਦਾ ਸੰਕਲਪ ਹੈ ਕਿ ਸਿਹਤ ਨਾਲ ਜੁੜੀ ਯੋਜਨਾਵਾਂ ਸਿਰਫ ਫਾਇਲਾਂ ਤੱਕ ਸੀਮਤ ਨਾ ਰਹੇ, ਸਗੋ ਜੀਮਨ 'ਤੇ ਪ੍ਰਭਾਵੀ ਰੂਪ ਨਾਲ ਦਿਖਾ ਦਵੇ ਅਤੇ ਆਖੀਰੀ ਵਿਅਕਤੀ ਤੱਕ ਉਨ੍ਹਾਂ ਦਾ ਲਾਭ ਪਹੁੰਚੇ।
ਹੈਲਥ,ਇੰਫ੍ਰਾ, ਮਨੁੱਖ ਸੰਸਾਧਨ ਅਤੇ ਸੇਵਾਵਾਂ ਨੁੰ ਬਣਾਇਆ ਜਾਵੇਗਾ ਮਜਬੂਤ
          ਮੁੱਖ ਮੰਤਰੀ ਨੇ ਕਿਹਾ ਕਿ ਉਹੀ ਨੀਤੀ ਪ੍ਰਭਾਵੀ ਹੁੰਦੀ ਹੈ, ਜੋ ਸਿਹਤ ਨੂੰ ਸਹੂਲਤ ਨਹੀਂ, ਸਗੋ ਅਧਿਕਾਰ ਵਜੋ ਦੇਖੇ। ਇਸੀ ਦ੍ਰਿਸ਼ਟੀਕੋਣ ਦੇ ਤਹਿਤ ਪਿਛਲੇ ਸਾਲ ਸਿਹਤ ਬਜਟ ਵਿੱਚ 8.7 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਟੀਚਾ ਸਿਹਤ ਬਜਟ ਨੂੱ ਦੋ ਨੰਬਰਾ ਦਾ ਵਾਧਾ ਤੱਕ ਲੈ ਜਾਣ ਦਾ ਹੈ, ਜਿਸ ਨਾਲ ਹੈਲਥ ਇੰਫ੍ਰਾਸਟਕਚਰ, ਮਾਨਵ ਸੰਸਾਧਨ ਅਤੇ ਸੇਵਾਵਾਂ ਨੂੰ ਹੋਰ ਮਜਬੂਤ ਕੀਤਾ ਜਾ ਸਕੇ।
ਮੌਜੂਦਾ ਵਿੱਤ ਸਾਲ ਅਿਵੱਚ ਸਿਹਤ ਖੇਤਰ ਵਿੱਚ ਖਰਚ ਹੋਏ 6 ਹਜਾਰ 711 ਕਰੋੜ
          ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਸਾਲ 2025-26 ਦੇ ਬਜਟ ਵਿੱਚ ਸਿਹਤ ਖੇਤਰ ਦੇ ਪ੍ਰਾਵਧਾਨਾਂ 'ਤੇ ਹੁਣ ਤੱਕ 6 ਹਜਾਰ 711 ਕਰੋੜ 82 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਸੰਕਲਪ ਪੱਤਰ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਸੁੂਬੇ ਦੇ ਸਾਰੇ ਜਿਲ੍ਹਾ ਹਸਪਤਾਲਾਂ ਵਿੱਚ ਡਾਇਲਸਿਸ ਦੀ ਸਹੂਲਤ ਮੁਫਤ ਉਪਲਬਧ ਕਰਵਾਈ ਜਾ ਰਹੀ ਹੈ। ਸੂਬੇ ਦੇ ਸਾਰੇ ਜਿਲ੍ਹਾ ਹਸਪਤਾਲਾਂ ਵਿੱਚ ਸੀਟੀ ਸਕੈਨ, ਐਮਆਰਆਈ, ਅਲਟਰਾਸਾਊਂਡ, ਬਲੱਡ ਏਨਾਲਾਈਜਰ ਅਤੇ ਡਿਜੀਟਲ ਐਕਸ-ਰੇ ਵਰਗੀ ਆਧੁਨਿਕ ਸਹੂਲਤਾਂ ਉਪਲਬਧ ਕਰਾਈ ਗਈਆਂ ਹਨ। ਉਨ੍ਹਾਂ ਨੇ ਦਸਿਆ ਕਿ ਜਿਲ੍ਹਾ ਹਸਪਤਾਲਾਂ ਵਿੱਚ ਨਿਜੀ ਕਮਰਿਆਂ ਦੀ ਵਿਵਸਥਾ ਕੀਤੀ ਗਈ ਹੈ, ਡੇ-ਕੇਅਰ ਕੈਂਸਰ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਸਾਰੇ ਜਿਲ੍ਹਾ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ 50 ਬੈਡ ਦੇ ਕ੍ਰਿਟੀਕਲ ਕੇਅਰ ਬਲਾਕ ਬਣਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਬਲੱਡ ਬੈਂਕਾਂ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ, ਤਾਂ ਜੋ ਐਮਰਜੈਂਸੀ ਹਾਲਾਤ ਵਿੱਚ ਸੁਰੱਖਿਅਤ ਅਤੇ ਤੁਰੰਤ ਖੂਨ ਸਪਲਾਈ ਯਕੀਨੀ ਹੋ ਸਕੇ।
ਜਿਨ੍ਹਾਂ ਦੇ  ਸੁਝਾਅ ਹੋਣਗੇ ਬਜਟ ਵਿੱਚ ਸ਼ਾਮਿਲ, ਉਨ੍ਹਾਂ ਨੂੰ ਬਜਟ ਭਾਸ਼ਨ ਸੁਨਣ ਲਈ ਵਿਧਾਨਸਭਾ ਵਿੱਚ ਦਿੱਤਾ ਜਾਵੇਗਾ ਸੱਦਾ
          ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸੇਵਾਵਾਂ ਦਾ ਆਖੀਰੀ ਵਿਅਕਤੀ ਤੱਕ ਪਹੁੰਚਣਾ ਹੀ ਸੁਸਾਸ਼ਨ ਦੀ ਮੌਜੂਦਾ ਪਹਿਚਾਣ ਹੈ। ਮੁੱਖ ਮੰਤਰੀ ਨੇ ਸਾਰੇ ਪ੍ਰਤੀਭਾਗੀਆਂ ਤੋਂ ਅਗਲੇ 8-10 ਦਿਨਾਂ ਵਿੱਚ ਹੋਰ ਸੁਝਾਅ ਦੇਣ ਅਤੇ ਚੈਟਬਾਟ ਰਾਹੀਂ ਭੇਜਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਪਹੁੰਚੇ ਸਿਹਤ ਖੇਤਰ ਦੇ ਪ੍ਰਤੀਨਿਧੀਆਂ ਨੇ ਅਗਾਮੀ ਬਜਟ ਨੂੰ ਲੈ ਕੇ ਆਪਣੇ ਸੁਝਾਅ ਦਿੱਤੇ ਅਤੇ ਵੱਖ-ਵੱਖ ਪ੍ਰਾਵਧਾਨਾਂ ਨੂੰ ਲੈ ਕੇ ਅਧਿਕਾਰੀਆਂ ਦੇ ਨਾਲ ਵਿਆਪਕ ਵਿਚਾਰ-ਵਟਾਂਦਰਾਂ ਕੀਤਾ। ਮੁੱਖ ਮੰਤਰੀ ਨੇ ਸਾਰੇ ਸੁਝਾਆਂ ਨੂੰ ਧਿਆਨ ਨਾਲ ਸੁਣਿਆ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਹਿੱਤਧਾਰਕਾਂ ਦੇ ਸੁਝਾਅ ਬਜਟ 2026-27 ਵਿੱਚ ਸ਼ਾਮਿਲ ਕੀਤੇ ਜਾਣਗੇ, ਉਨ੍ਹਾਂ ਨੂੰ ਵਿਧਾਨਸਭਾ ਵਿੱਚ ਬਜਟ ਭਾਸ਼ਣ ਸੁਨਣ ਲਈ ਸੱਦਾ ਦਿੱਤਾ ਜਾਵੇਗਾ।
          ਇਸ ਮੌਕੇ 'ਤੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਗੋਲਡਨ ਜੈਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਮਹਾਨਿਦੇਸ਼ਕ ਡਾ. ਰਾਜ ਨਹਿਰੂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਾਜੀਵ ਜੇਟਲੀ, ਫਰੀਦਾਬਾਦ ਦੀ ਮੇਅਰ ਸ੍ਰੀਮਤੀ ਪ੍ਰਵੀਣ ਜੋਸ਼ੀ ਅਤੇ ਮੈਕਸ ਹੈਲਥਕੇਅਰ, ਏਸਏਸਬੀ ਹਾਰਟ ਐਂਡ ਮਲਟੀ ਸਪੈਸ਼ਲਿਟੀ ਹੋਸਪਿਟਲ, ਪ੍ਰੇਮ ਹੋਸਪਿਟਲ, ਏਸ਼ਿਅਨ ਹਸਪਤਾਲ, ਇੰਡੀਅਨ ਮੈਡੀਕਲ ਏਸੋਸਇਏਸ਼ਨ, ਨੀਮਾ, ਏਸੋਸਇਏਸ਼ਨ ਆਫ ਇੰਡੀਅਨ ਮੈਡੀਕਲ ਇੰਡਸਟਰੀ, ਇਦਰਪ੍ਰਸਤ ਅਪੋਲੋ, ਇੰਡੀਅਨ ਡੇਂਟਰ ਏਸੋਸਇਏਸ਼ਨ ਆਦਿ ਅਦਾਰਿਆਂ ਦੇ ਪ੍ਰਤੀਨਿਧੀ ਮੌਜੂਦ ਰਹੇ।