ਚੰਡੀਗੜ੍ਹ, 30 ਨਵੰਬਰ - ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੰਜ ਦਿਨ ਪਹਿਲਾਂ ਕੁਰੂਕਸ਼ੇਤਰ ਵਿੱਚ ਜੋ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਤਜਰਬਾ ਪ੍ਰਾਪਤ ਕੀਤਾ, ਉਹ ਉਨ੍ਹਾਂ ਦੇ ਦਿੱਲ ਨੂੰ ਆਨੰਦਿਤ ਕਰ ਗਿਆ। ਐਤਵਾਰ ਨੂੰ ਆਪਣੇ ਮਨ ਦੀ ਬਾਤ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਕੁਰੂਕਸ਼ੇਤਰ ਵਿੱਚ ਮਹਾਭਾਰਤ ਅਨੁਭਵ ਕੇਂਦਰ ਦਾ ਜਿਕਰ ਦੇਸ਼ਵਾਸੀਆਂ ਦੇ ਨਾਲ ਸਾਂਝਾ ਕੀਤਾ। 
ਉਨ੍ਹਾਂ ਨੇ ਦੇਸ਼ਵਾਸੀਆਂ ਨੁੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਮਹਾਭਾਰਤ ਦਾ ਯੁੱਧ ਹੋਇਆ ਸੀ, ਇਹ ਅਸੀਂ ਸਾਰੇ ਜਾਣਦੇ ਹਨ, ਪਰ ਯੁੱਧ ਦੇ ਇਸ ਤਜਰਬੇ ਨੂੰ ਹੁਣ ਤੁਸੀਂ ਉੱਥੇ ਮਹਾਭਾਰਤ ਅਨੁਭਵ ਕੇਂਦਰ ਵਿੱਚ ਵੀ ਦੇਖ ਸਕਦੇ ਹਨ। 
ਇ ਅਨੁਭਵ ਕੇਂਦਰ ਵਿੱਚ ਮਹਾਭਾਰਤ ਦੀ ਗਾਥਾ ਨੂੰ 3ਡੀ ਲਾਇਟ/ਸਾਉਂਡ ਸ਼ੌਅ ਅਤੇ ਡਿਜੀਟਲ ਟੈਕਨਿਕ ਨਾਲ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 25 ਨਵੰਬਰ ਨੁੰ ਜਦੋਂ ਮੈਂ ਕੁਰੂਕਸ਼ੇਤਰ ਗਿਆ ਸੀ ਤਾਂ ਇਸ ਅਨੁਭਵ ਕੇਂਦਰ ਦੇ ਤਜਰਬੇ ਨੇ ਮੈਂਨੂੰ ਆਨੰਦ ਨਾਲ ਭਰ ਦਿੱਤਾ ਸੀ।
          ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਬ੍ਰਹਮਸਰੋਵਰ 'ਤੇ ਆਯੋਜਿਤ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸ਼ਾਮਿਲ ਹੋਣਾ ਵੀ ਮੇਰੇ ਲਈ ਬਹੁਤ ਵਿਸ਼ੇਸ਼ ਰਿਹਾ। ਮੈਂ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਕਿਵੇਂ ਪੂਰੀ ਦੁਨੀਆ ਦੇ ਲੋਕ ਦਿਵਅ ਗ੍ਰੰਥ ਗੀਤਾ ਤੋਂ ਪੇ੍ਰਰਿਤ ਹੋ ਰਹੇ ਹਨ। ਇਸ ਮਹੋਤਸਵ  ਵਿੱਚ ਯੂਰੋਪ ਅਤੇ ਸੈਂਟਰਲ ਏਸ਼ਿਆ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਦੇ ਲੋਕਾਂ ਦੀ ਭਾਗੀਦਾਰੀ ਰਹੀ ਹੈ।
          ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਾਊਦੀ ਅਰਬ ਵਿੱਚ ਪਹਿਲੀ ਵਾਰ ਕਿਸੇ ਪਬਲਿਕ ਮੰਚ 'ਤੇ ਗੀਤਾ ਦੀ ਪੇਸ਼ਗੀ ਕੀਤੀ ਗਈ ਹੈ। ਯੂਰੋਪ ਦੇ ਲਾਤਵਿਆ ਵਿੱਚ ਵੀ ਇੱਕ ਯਾਦਗਾਰ ਗੀਤਾ ਮਹੋਤਸਵ ਆਯੋਜਿਤ ਕੀਤਾ ਗਿਆ। ਇਸ ਮਹੋਤਸਵ ਵਿੱਚ ਲਾਤਵਿਆ, ਏਸਟੋਨਿਆ, ਲਿਥੂਆਨਿਆ ਅਤੇ ਅਲਜੀਰਿਆ ਦੇ ਕਲਾਕਾਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।