ਚੰਡੀਗੜ੍ਹ, 5 ਫਰਵਰੀ:- ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕੱਲ 6 ਤੋਂ 8 ਫਰਵਰੀ ਆਯੋਜਿਤ ਕੀਤੇ ਜਾ ਰਹੇ ਰਾਜ ਪੱਧਰੀ ਪਸ਼ੂ ਮੇਲੇ ਦੇ ਰੈਂਪ 'ਤੇ ਬੇਸ਼ਕੀਮਤੀ ਚੰਗੀ ਨਸਲ ਦੇ ਪਸ਼ੂ ਕੈਟਵਾਕ ਕਰਣਗੇ। ਇਸ ਮੇਲੇ ਵਿੱਚ ਮੁਕਾਬਲਾ ਵਿੱਚ ਚੰਗੀ ਨਸਲ ਦਾ ਪੁਰਸਕਾਰ ਜਿੱਤਣ ਵਾਲੇ ਪਸ਼ੂਪਾਲਕਾਂ ਨੂੰ ਇਨਾਮ ਰਕਮ ਵੀ ਦਿੱਤੀ ਜਾਵੇਗੀ। ਇੰਨ੍ਹਾ ਹੀ ਨਹੀਂ 6 ਤੋਂ 8 ਫਰਵਰੀ ਤੱਕ ਚੱਲਣ ਵਾਲੇ ਰਾਜ ਪੱਧਰੀ ਪਸ਼ੂ ਮੇਲੇ ਵਿੱਚ ਰੋਜ਼ਾਨਾ ਰਜਿਸਟ੍ਰੇਸ਼ਣ ਕਰਵਾਉਣ ਵਾਲੇ ਕਿਸਾਨਾਂ ਨੂੰ ਵੀ ਬੁਲੇਟ ਮੋਟਰਸਈਕਲ ਵਰਗੇ ਦਿਲਖਿੱਚਵੇਂ ਪੁਰਸਕਾਰ ਦਿੱਤੇ ਜਾਣਗੇ। ਇਸ ਪੁਰਸਕਾਰ ਲਈ ਰੋਜ਼ਾਨਾ ਸ਼ਾਮ ਦੇ ਸਮੇਂ ਲੱਕੀ ਡਰਾਅ ਨਾਲ ਜੇਤੂਆਂ ਦੇ ਨਾਮ ਕੱਢੇ ਜਾਣਗੇ।
          ਇੱਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਹਰਿਆਣਾ ਦੇ ਪਸ਼ੂਪਾਲਣ ਅਤੇ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ 6 ਫਵਰੀ ਨੂੰ 41ਵੇਂ ਰਾਜ ਪੱਧਰੀ ਪਸ਼ੂਧਨ ਪ੍ਰਦਰਸ਼ਨੀ ਦੀ ਸ਼ੁਰੂਆਤ ਕਰਣਗੇ। ਇਸੀ ਤਰ੍ਹਾ 7 ਫਰਵਰੀ ਨੁੰ ਕੇਂਦਰੀ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ ਸ੍ਰੀ ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ ਮੁੱਖ ਮਹਿਮਾਨ ਵਜੋ ਪਹੁੰਚਣਗੇ। ਜਦੋਂ ਕਿ ਸਮਾਪਨ ਸਮਾਰੋਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਹੋਣਗੇ ਅਤੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਪ੍ਰੋਗਰਾਮ ਦੀ ਅਗਵਾਈ ਕਰਣਗੇ।
          ਉਨ੍ਹਾਂ ਨੇ ਦਸਿਆ ਕਿ ਇਸ ਮੇਲੇ ਵਿੱਚ ਦੋ ਪ੍ਰਦਰਸ਼ਨੀਆਂ ਦਾ ਵੀ ਆਯੋਜਨ ਕੀਤਾ ਜਾਵੇਗਾ। ਇੰਨ੍ਹਾਂ ਪ੍ਰਦਰਸ਼ਨੀਆਂ ਵਿੱਚ 100 ਤੋਂ ਵੱਧ ਸਰਕਾਰੀ ਅਤੇ ਨਿਜੀ ਸੰਸਥਾਵਾਂ ਪਹੁੰਚਣਗੀਆਂ। ਇੰਨ੍ਹਾਂ ਪ੍ਰਦਰਸ਼ਨੀਆਂ ਵਿੱਚ ਪਸ਼ੂਪਾਲਣ ਦੀ ਨਵੀਂ ਤਕਨੀਕ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਕਿਸਾਨਾਂ ਲਈ ਰੋਜ਼ਾਨਾ ਮਨੋਰੰਜਨ ਲਈ ਸਭਿਆਚਾਰ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਮੁਫਤ ਜਲ੍ਹਪਾਨ ਦੀ ਵਿਵਸਥਾ ਵੀ ਕੀਤੀ ਗਈ ਹੈ।
          ਉਨ੍ਹਾਂ ਨੇ ਕਿਹਾ ਕਿ ਪਸ਼ੂਪਾਲਣ ਵਿਭਾਗ ਵੱਲੋਂ ਆਯੋਜਿਤ ਹੋਣ ਵਾਲੇ ਰਾਜ ਪੱਧਰੀ ਪਸ਼ੂ ਮੇਲੇ ਵਿੱਚ 23 ਜਿਲ੍ਹਿਆਂ ਨਾਲ ਲਗਭਗ 1 ਲੱਖ ਕਿਸਾਨ ਹਿੱਸਾ ਲੈਣਗੇ। ਇੰਨ੍ਹਾਂ ਸਾਰੇ ਜਿਲ੍ਹਿਆਂ ਤੋਂ ਕਿਸਾਨਾਂ ਨੂੰ ਲਿਆਉਣ ਤੇ ਲੈ ਜਾਣ ਲਈ ਬੱਸਾਂ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ, ਪ੍ਰੋਗਰਾਮ ਥਾਂ 'ਤੇ ਵੀ ਪਸ਼ੂਪਾਲਣ ਵਿਭਾਗ ਵੱਲੋਂ ਤਮਾਮ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਪੱਧਰੀ ਪਸ਼ੂ ਮੇਲੇ ਵਿੱਓ 1500 ਪਸ਼ੂ ਪਹੁੰਚਣਗੇ ਅਤੇ ਸਾਰੇ ਚੰਗੀ ਨਸਲ ਦੇ ਹੋਣਗੇ। ਇੰਨ੍ਹਾਂ ਪਸ਼ੂਆਂ ਦੇ ਲਈ 53 ਕੈਟੇਗਰੀ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਸਾਰੀ ਕੈਟੇਗਰੀ ਵਿੱਚ ਮੁਕਾਬਲੇ ਦਾ ਆਯੋਜਨ ਕੀਤਾ ਜਾਵੇਗਾ।