ਨਵਾਂਸ਼ਹਿਰ:- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨਵਾਂਸ਼ਹਿਰ ਦੇ ਸਮੂਹ ਕਰਮਚਾਰੀਆਂ ਵਲੋਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦੇ 135ਵੇਂ ਜਨਮ ਦਿਵਸ ਤੇ ਵਿਸ਼ਾਲ 26ਵਾਂ ਸਵੈ-ਇਛੁੱਕ ਖੂਨਦਾਨ ਕੈਂਪ ਬੀ.ਡੀ.ਸੀ. ਨਵਾਂਸ਼ਹਿਰ ਦੇ ਸਹਿਯੋਗ ਨਾਲ ਬਲੱਡ ਸੈਂਟਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਲਗਾਇਆ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਇੰਜ:ਗੁਰਮੇਲ ਸਿੰਘ ਮੋਰਾਂਵਾਲੀ ਐਸ.ਡੀ.ਓ. ਪਾਵਰਕਾਮ ਦਿਹਾਤੀ ਨਵਾਂਸ਼ਹਿਰ ਨੇ ਕੀਤਾ ਅਤੇ ਉਹਨਾਂ ਵਲੋਂ ਬਾਵਾ ਸਾਹਿਬ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਡਾਕਟਰ ਅੰਬੇਡਕਰ ਜੀ ਨੂੰ ਯਾਦ ਕਰਨ ਲਈ ਉਹਨਾਂ ਯਾਦਾਂ ਨੂੰ ਅਤੇ ਸੋਚ ਨੂੰ ਘਰ ਘਰ ਪਹੁੰਚਾਊਣ ਲਈ ਖੂਨਦਾਨ ਕੈਂਪ ਵਰਗੇ ਕਾਰਜ ਕਰਨੇ ਸ਼ਲਾਘਾਯੋਗ ਹਨ।
ਇਸ ਮੌਕੇ ਤੇ ਉਹਨਾਂ ਵਲੋਂ ਖੂਨਦਾਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ। ਡੋਨਰ ਵਲੋਂ ਦਿੱਤਾ ਗਿਆ ਖੂਨ ਕਿਸੇ ਲੋੜਵੰਦ ਦੀ ਜਿੰਦਗੀ ਬਚਾਉਣ ਵਿੱਚ ਮੱਦਦ ਕਰਦਾ ਹੈ ਤੇ ਕੋਈ ਵੀ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਦੀ ਹੈ ਉਹ ਖੂਨਦਾਨ ਕਰ ਸਕਦਾ ਹੈ। ਕੈਂਪ ਦੇ ਪ੍ਰਬੰਧਕਾਂ ਸ.ਮੋਹਣ ਸਿੰਘ ਬੂਟਾ ਉਟਾਲਾ, ਸ਼੍ਰੀ ਸੁਰਿੰਦਰ ਪਾਲ ਰੁੜਕੀ ਮੁਗਲਾਂ, ਸ਼੍ਰੀ ਖੁਸ਼ਹਾਲ ਸਿੰਘ ਮੱਲ ਵਲੋਂ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ।
ਇਸ ਕੈਂਪ ਵਿੱਚ ਸਰਬ ਸ਼੍ਰੀ ਸ਼ਾਦੀ ਰਾਮ ਸਲੋਹ, ਸੋਮ ਨਾਥ ਡਿਪਟੀ ਸੈਕਟਰੀ, ਕੇਹਰ ਸਿੰਘ ਬੜਵਾ, ਇੰਜ: ਸੋਮ ਨਾਥ ਜੇ.ਈ. ਹਾਜਰ ਸਨ। ਕੈਂਪ ਵਿੱਚ ਸ੍ਰੀਮਤੀ ਕਮਲੇਸ਼ ਰਾਣੀ ਪੁੰਨੂ ਮਜਾਰਾ ਨੇ 5ਵੀਂ ਵਾਰ, ਇੰਜ:ਜਗਦੀਸ਼ ਕੁਮਾਰ ਜਾਡਲਾ, ਕੁਲਵਰਨ ਸਿੰਘ, ਕੁਲਵੰਤ ਰਾਏ, ਬਖਸ਼ੀਸ਼ ਬਛੋੜੀ, ਸੰਦੀਪ ਸਹਿਵਾਜਪੁਰ, ਸਤਨਾਮ ਸਿੰਘ ਆਰ.ਏ., ਗੁਰਿੰਦਰ ਸਿੰਘ, ਤਰਸੇਮ ਸਿੰਘ ਉਟਾਲ, ਲਾਲ ਚੰਦ ਉਟਾਲ, ਗੁਰਦੀਪ ਬਾਲੀ, ਜਸਕਰਨ ਕੰਗ, ਡਾ.ਪਰਮਜੀਤ ਸਿੰਘ ਸਲੋਹ, ਸੁਖਦੇਵ ਸਿੰਘ ਮੀਰਪੁਰ, ਪਰਮਜੀਤ ਮੀਰਪੁਰ, ਜਸਕਰਨ ਬਛੌੜੀ, ਇਸ਼ਾਨ ਮੱਕੜ, ਸੰਦੀਪ ਕੁਮਾਰ ਬੋੜਾ, ਪਵਨ ਕੁਮਾਰ ਜਾਡਲੀ, ਦਵਿੰਦਰ ਸਿੰਘ ਜਾਡਲਾ, ਹਰਜਿੰਦਰ ਸਿੰਘ ਇਨਕਮ ਟੈਕਸ ਇੰਸਪੈਕਟਰ ਜਲੰਧਰ, ਨਵਦੀਪ ਸਿੰਘ ਨਵੀ ਸਾਧੋਵਾਲ ਨੇ ਖੂਨਦਾਨ ਕੀਤਾ ਗਿਆ। ਇਸ ਤੋਂ ਇਲਾਵਾ ਬੀ.ਡੀ.ਸੀ. ਵਲੋਂ ਸ੍ਰੀ ਐਸ.ਕੇ ਸਰੀਨ (ਪ੍ਰਧਾਨ), ਸ਼੍ਰੀ ਜੇ.ਐਸ.ਗਿੱਦਾ (ਸਕੱਤਰ), ਸ਼੍ਰੀ ਪ੍ਰਵੇਸ਼ ਕੁਮਾਰ (ਵਿੱਤ ਸਕੱਤਰ), ਸ਼੍ਰੀ ਨੌਬਲ ਸਰੀਨ (ਐਡਵਾਈਜਰ), ਡਾ.ਅਜੇ ਬੱਗਾ (ਬੀ.ਟੀ.ਓ.) ਡਾ.ਨੀਕਿਤਾ ਪੁਰੀ (ਬੀ.ਟੀ.ਓ.), ਸ੍ਰੀ ਮਨਮੀਤ ਸਿੰਘ ਮੈਨੇਜਰ, ਸ਼੍ਰੀ ਮਲਕੀਤ ਸਿੰਘ, ਸ਼੍ਰੀ ਰਜੀਵ ਕੁਮਾਰ ਅਤੇ ਸ੍ਰੀ ਮੁਕੇਸ਼ ਕੁਮਾਰ ਹਾਜਰ ਸਨ। ਇਸ ਕੈਂਪ ਵਿੱਚ 60 ਖੂਨਦਾਨੀਆਂ ਨੇ ਸਵੈ-ਇਛੁੱਕ ਖੂਨਦਾਨ ਕੀਤਾ। ਕੈਂਪ ਆਯੋਜਿਕਾਂ ਵਲੋਂ ਖੂਨਦਾਨੀਆਂ ਨੂੰ ਵਿਸ਼ੇਸ਼ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।
