ਯੂਨੀਅਨ ਪਾਵਰ ਮਨਿਸਟਰ ਮਨੋਹਰ ਲਾਲ ਖੱਟੜ ਵੱਲੋਂ ਪੰਜਾਬ ਦੇ ਬਿਜਲੀ ਮੰਤਰੀ ਸ੍ਰ. ਹਰਭਜਨ ਸਿੰਘ ਈ.ਟੀ.ਓ. ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਪੰਜਾਬ ਵਿੱਚ 800 ਮੈਗਾਵਾਟ ਦੇ ਤਿੰਨ ਵਾਧੂ ਪਾਵਰ ਜਨਰੇਸ਼ਨ ਯੂਨਿਟ ਲਗਾਉਣ ਦਾ ਐਲਾਨ ਕੀਤਾ।
ਇਸ ਸਬੰਧੀ ਯੂਨੀਅਨ ਪਾਵਰ ਮਨਿਸਟਰ ਮਨੋਹਰ ਲਾਲ ਖੱਟੜ ਦੀ ਪ੍ਰਧਾਨਗੀ ਹੇਠ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਉਤਰ ਪ੍ਰਦੇਸ਼, ਉਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਦੇ ਮਨਿਸਟਰਜ਼ ਅਤੇ ਆਫੀਸਰਜ਼ ਵਿਚਕਾਰ ਹੋਈ ਮੀਟਿੰਗ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਸ੍ਰ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਕੀਤੀ ਗਈ ਮੰਗਾਂ ਨੂੰ ਯੂਨੀਅਨ ਪਾਵਰ ਮਨਿਸਟਰ ਵਲੋਂ ਸਵੀਕਾਰ ਕਰਕੇ ਪੰਜਾਬ ਵਾਸੀਆਂ ਨੂੰ ਸੌਗਾਤ ਦਿੱਤੀ।
ਅਨੁਸੂਚਿਤ ਜਾਤੀਆਂ ਨੂੰ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ ਵਲੋਂ ਪੰਜਾਬ ਨੂੰ ਲੈ ਕੇ ਦਿੱਤੀ ਇਸ ਸੌਗਾਤ ਲਈ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ. ਦੇ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਉਹ ਆਉਣ ਵਾਲੇ ਸਮੇਂ ਅੰਦਰ ਪੰਜਾਬ ਅਤੇ ਪੀ.ਐਸ.ਪੀ.ਸੀ.ਐਲ./ਪੀ.ਐਸ.ਟੀ.ਸੀ.ਐਲ. ਨੂੰ ਬੁਲੰਦੀਆਂ ਤੇ ਪਹੁੰਚਾਉ ਲਈ ਯਤਨ ਕਰਦੇ ਰਹਿਣਗੇ।