ਨਵਾਂਸ਼ਹਿਰ:- ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਵਲੋਂ ਬਸਪਾ ਦੇ ਉਮੀਦਵਾਰ ਸ੍ਰੀਮਤੀ ਪੁਸ਼ਪਾ ਦੇਵੀ ਪਤਨੀ  ਗੁਰਮੁਖ ਸਿੰਘ ਨੌਰਥ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਨਵਾਂ ਸ਼ਹਿਰ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ ਅਤੇ ਪੁਸ਼ਪਾ ਦੇਵੀ ਦੇ ਚੋਣ ਪ੍ਰਚਾਰ ਲਈ ਤੂਫ਼ਾਨੀ ਦੌਰੇ ਅਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕੇ ਉਹਨਾਂ ਦੇ ਸਾਰੇ ਉਮੀਦਵਾਰ ਹਾਥੀ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਹਨ। 
ਉਹਨਾਂ ਕਿਹਾ ਕੌਂਸਲਰ ਬਣਨ ਤੇ ਪੁਸ਼ਪਾ ਦੇਵੀ ਆਪਣੀ ਪਤੀ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਨਵਾਂ ਸ਼ਹਿਰ ਦੇ ਵਾਂਗ ਹੀ ਸ਼ਹਿਰ ਦਾ ਸਰਵਪੱਖੀ ਵਿਕਾਸ ਪਹਿਲ ਦੇ ਆਧਾਰ 'ਤੇ ਕਰਨਗੇ। ਸ਼ਹਿਰ ਅੰਦਰ ਸਾਫ਼ ਸਫਾਈ, ਸਾਫ਼ ਪਾਣੀ, ਸੀਵਰੇਜ, ਸੜਕਾਂ ਅਤੇ ਸਟਰੀਟ ਲਾਈਟਾਂ ਦੇ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਨਗਰ ਕੌਂਸਲ ਦੇ ਕੰਮਕਾਜ ਵਿੱਚ ਲੋਕਾਂ ਨੂੰ ਪਾਰਦਰਸ਼ੀ ਸੇਵਾਵਾਂ ਦਿੱਤੀਆਂ ਜਾਣਗੀਆਂ। 
ਜਿਸ ਤਰ੍ਹਾਂ ਗੁਰਮੁਖ ਸਿੰਘ ਨੌਰਥ ਆਪਣੇ ਵਾਰਡ ਦੇ ਵਿਕਾਸ ਦੇ ਕੰਮਾਂ ਦੇ ਨਾਲ ਨਾਲ ਨਵਾਂ ਸ਼ਹਿਰ ਦੇ ਸਾਰੇ ਹੀ ਵਾਰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦਾ ਸੀ ਅਤੇ ਉਹਨਾਂ ਦਾ ਹੱਲ ਕਰਵਾਉਂਦਾ ਸੀ ਵਿਧਾਇਕ ਡਾਕਟਰ ਨਛੱਤਰ ਪਾਲ ਵਲੋ ਚੋਣ ਪ੍ਰਚਾਰ ਤੇਜ਼ ਕਰਦੇ ਹੋਏ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਬਸਪਾ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਗੁਰਮੁਖ ਨੌਰਥ, ਸਰਬਜੀਤ ਜਾਫਰਪੁਰ, ਰਸ਼ਪਾਲ ਮਹਾਲੋਂ, ਜਸਵੰਤ ਕਲਸੀ, ਗਰੀਬ ਦਾਸ, ਦਲੀਪ ਕਰੀਹਾ, ਪਰਗਟ ਸਿੰਘ, ਰਾਜਕੁਮਾਰ ਮਹੇ ਐਡਵੋਕੇਟ, ਮਨਪ੍ਰੀਤ ਨੌਰਥ, ਰਾਮ ਲਾਲ, ਸੁਖਜਿੰਦਰ ਕੌਰ, ਸ਼ਿਵ ਕੁਮਾਰ, ਦੀਪਕ ਕੁਮਾਰ, ਚਰਨਜੀਤ, ਓਕਾਰ ਸਿੰਘ ਆਦਿ ਹਾਜਰ ਸਨ