ਚੰਡੀਗੜ੍ਹ, 21 ਅਕਤੂਬਰ - ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਮੰਗਲਵਾਰ ਨੂੰ ਪਲਵਲ ਸ਼ਹਿਰ ਦੇ ਆਗਰਾ ਚੌਕ 'ਤੇ ਇੱਕ ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਸੁੰਦਰੀਕਰਣ ਕੰਮਾਂ ਦਾ ਨੀਂਹ ਪੱਥਰ ਰੱਖਿਆ।
ਇਸ ਮੋਕੇ 'ਤੇ ਮੰਤਰੀ ਨੇ ਕਿਹਾ ਕਿ ਇਸ ਰਕਮ ਨਾਲ ਆਗਰਾ ਚੌਕ 'ਤੇ ਵੱਖ-ਵੱਖ ਤਰ੍ਹਾ ਦੇ ਸੁੰਦਰੀਕਰਣ ਕੰਮ ਕਰਵਾਏ ਜਾਣਗੇ। ਆਉਣ ਵਾਲੇ ਸਮੇਂ ਵਿੱਚ ਪਲਵਲ ਲੋਕਾਂ ਲਈ ਮਿਸਾਲ ਬਣੇਗਾ।
ਉਨ੍ਹਾਂ ਨੇ ਕਿਹਾ ਕਿ ਪਲਵਲ ਨੂੰ ਵੱਡਾ ਅਤੇ ਸ਼ਾਨਦਾਰ ਦੇ ਨਾਲ-ਨਾਲ ਸਾਫ ਅਤੇ ਸੁੰਦਰ ਬਨਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗਾ।
ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸਰਕਾਰ ਤੇ ਜਿਲ੍ਹਾ ਪ੍ਰਸਾਸ਼ਨ ਦਾ ਮੁੱਖ ਉਦੇਸ਼ ਪਲਵਲ ਨੂੰ ਸਾਫ ਅਤੇ ਸਵੱਛ ਬਣਾ ਕੇ ਪੂਰੇ ਦੇਸ਼ ਵਿੱਚ ਨੰਬਰ ਵਨ ਬਨਾਉਣਾ ਹੈ, ਇਸ ਦੇ ਲਈ ਸਰਕਾਰ ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਹਰਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਲਵਲ ਦੇ ਸੁੰਦਰੀਕਰਣ ਦੇ ਤਹਿਤ ਸ਼ਹਿਰ ਦੀ ਸਫਾਈ, ਰੋਸ਼ਨੀ ਅਤੇ ਕਲਾਕ੍ਰਿਤੀ ਰਾਹੀਂ ਸੁੰਦਰਤਾ ਵਧਾਈ ਜਾ ਰਹੀ ਹੈ।
ਨਗਰ ਪਰਿਸ਼ਦ ਵੱਲੋਂ ਮੁੱਖ ਬਾਜਾਰਾਂ, ਚੌਰਾਹਿਆਂ ਅਤੇ ਪਬਲਿਕ ਥਾਵਾਂ ਨੂੰ ਤਿਰੰਗਾ ਅਤੇ ਰੰਗੀਨ ਐਲਈਡੀ ਲਾਇਟਾਂ ਨਾਲ ਸਜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਵੱਡੇ ਸ਼ਹਿਰਾਂ ਦੀ ਤਰਜ 'ਤੇ ਫਲਾਈਓਵਰ ਅਤੇ ਦੀਵਾਰਾਂ 'ਤੇ ਮਿਯੂਰਲ ਆਰਟ ਅਤੇ ਸ਼ਾਨਦਾਰ ਦਰਵਾਜੇ ਬਣਾਏ ਜਾ ਰਹੇ ਹਨ। ਸ਼ਹਿਰ ਨੂੰ ਸਾਫ ਅਤੇ ਰੋਸ਼ਨ ਬਨਾਉਣ ਲਈ ਨਿਯਮਤ ਸਫਾਈ ਮੁਹਿੰਮ ਚਲਾਏ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਮੁੱਖ ਦਰਵਾਜਿਆਂ 'ਤੇ ਆਲੀਸ਼ਾਨ ਦਰਵਾਜੇ ਬਨਾਉਣ ਦੀ ਯੋਜਨਾ ਹੈ। ਸ਼ਹਿਰ ਵਿੱਚ ਸਾਡਾ ਪਲਵਲ ਨਾਮ ਤੋਂ ਆਕਰਸ਼ਕ ਸੈਲਫੀ ਪੁਆਇੰਅ ਵੀ ਬਣਾਏ ਗਏ ਹਨ। ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਣ ਦੇ ਨਾਲ-ਨਾਲ ਰੇਲਵੇ ਸਟੇਸ਼ਨ ਦਾ ਆਧੁਨੀਕੀਕਰਣ ਅਤੇ ਟ੍ਰਾਂਸਪੋਰਟ ਨਗਰ ਵਿੱਚ ਬੁਨਿਆਦੀ ਸਹੂਲਤਾਂ ਦੇ ਵਿਕਾਸ ਕੰਮ ਵੀ ਚਲ ਰਹੇ ਹਨ। ਉਨ੍ਹਾਂ ਨੇ ਸਵੱਛਤਾ ਨੂੰ ਲੈ ਕੇ ਨਗਰ ਪਰਿਸ਼ਦ ਦੇ ਅਧਿਕਾਰੀਆਂ ਨੂੰ ਜਰੂਰੀ ਹਿਦਾਇਤਾਂ ਵੀ ਦਿੱਤੀਆਂ।
ਇਸ ਮੌਕੇ 'ਤੇ ਨਗਰ ਪਰਿਸ਼ਦ ਦੇ ਚੇਅਰਮੈਨ ਡਾ. ਯੱਸ਼ਪਾਲ, ਡੀਐਮਸੀ ਮਨੀਸ਼ਾ ਸ਼ਰਮਾ ਤੇ ਮਾਣਯੋਗ ਲੋਕ ਮੌਜੂਦ ਰਹੇ।
ਪਲਵਲ ਦੇ ਆਗਰਾ ਚੌਕ ਦਾ ਇੱਕ ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਹੋਵੇਗਾ ਸੁੰਦਰੀਕਰਣ
