ਚੰਡੀਗੜ੍ਹ, 9 ਫਰਵਰੀ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖਿਡਾਰੀ ਦੀ ਹਿੰਮਤ ਹੀ ਉਸ ਦੀ ਸੱਭ ਤੋਂ ਵੱਡੀ ਤਾਕਤ ਹੈ। ਜਦੋਂ ਹੌਂਸਲੇ ਬੁਲੰਦ ਹੋਣ ਤਾਂ ਕੋਈ ਵੀ ਕਮੀ ਸਫਲਤਾ ਦੀ ਰਾਹ ਨਹੀਂ ਰੋਕ ਸਕਦੀ। ਸਾਡੀ ਸਰਕਾਰ ਦਾ ਸੰਕਲਪ ਹੈ ਕਿ ਹਰ ਪ੍ਰਤਿਭਾ ਨੂੰ ਮੰਚ ਅਤੇ ਹਰ ਸਪਨੇ ਨੁੰ ਉੜਾਨ ਮਿਲੇ। ਦਿਵਆਂਗ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਅਤੇ ਮੌਕਾ ਦੇਣ ਲਈ ਸੂਬੇ ਵਿੱਚ ਉਨ੍ਹਾਂ ਦੇ ਲਈ ਵਿਸ਼ੇਸ਼ ਖੇਡ ਸਹੂਲਤਾਂ ਅਤੇ ਵੱਖ ਸਟੇਡੀਅਮ ਵਿਕਸਿਤ ਕੀਤਾ ਜਾਵੇਗਾ। ਇਹ ਗੱਲ ਮੁੱਖ ਮੰਤਰੀ ਨੇ ਸੋਮਵਾਰ ਨੂੰ ਤਾਊ ਦੇਵੀਲਾਲ ਸਟੇਡੀਅਮ, ਗੁਰੂਗ੍ਰਾਮ ਦੇ ਕ੍ਰਿਕੇਟ ਗਰਾਉਂਡ ਵਿੱਚ ਨਾਗੇਸ਼ ਟਰਾਫੀ ਦ੍ਰਿਸ਼ਟੀਬਾਧਿਤ ਕੌਮੀ ਟੀ-20 ਕ੍ਰਿਕੇਟ ਮੁਕਾਬਲੇ (ਪੁਰਸ਼) ਦੇ ਉਦਘਾਟਨ ਮੌਕੇ 'ਤੇ ਕਹੀ।
ਉਨ੍ਹਾਂ ਨੇ ਬਤੌਰ ਮੁੱਖ ਮਹਿਮਾਨ ਮੁਕਾਰਲੇ ਦੀ ਸ਼ੁਰੂਆਤ ਕਰਦੇ ਹੋਏ ਆਯੋ੧ਨ ਲਈ 21 ਲੱਖ ਰੁਪਏ ਦੀ ਸਹਾਇਤਾ ਰਕਮ ਦੇਣ ਦਾ ਐਲਾਨ ਕੀਤਾ। ਇਸ ਮੌਕੇ 'ਤੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਖੇਡ ਰਾਜ ਮੰਤਰੀ ਗੌਰਵ ਗੌਤਮ ਅਤੇ ਪਟੌਦੀ ਵਿਧਾਇਕ ਬਿਮਲਾ ਚੌਧਰੀ ਵਿਸ਼ੇਸ਼ ਰੂਪ ਨਾਲ ਮੌਜੂਦ ਰਹੀ।
ਮੁੱਖ ਮੰਤਰੀ ਨੇ ਪਹਿਲੇ ਟੀ-20 ਦ੍ਰਿਸ਼ਟੀਬਾਧਿਤ ਮਹਿਲਾ ਵਿਸ਼ਵ ਕੱਪ ਦੀ ਜੇਤੂ ਭਾਰਤੀ ਮਹਿਲਾ ਕ੍ਰਿਕੇਟ ਟੀਮ ਦਾ ਸਵਾਗਤ ਕੀਤਾ ਅਤੇ ਟੀਮ ਦੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਟੀਮ ਨੇ ਆਪਣੇ ਹਿੰਮਤ, ਅਨੁਸਾਸ਼ਨ ਅਤੇ ਸਖਤ ਮਿਹਨਤ ਦੇ ਦਮ 'ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਇਹ ਉਪਲਬਧੀ ਪੂਰੇ ਰਾਸ਼ਟਰ, ਵਿਸ਼ੇਸ਼ਕਰ ਦਿਵਆਂਗ ਖਿਡਾਰੀਆਂ ਲਈ ਪੇ੍ਰਰਣਾਸਰੋਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁਕਾਬਲਾ ਸਿਰਫ ਖੇਡ ਆਯੋਜਨ ਨਹੀਂ, ਸਗੋ ਆਤਮਵਿਸ਼ਵਾਸ, ਸੰਕਲਪ, ਹਿੰਮਤ ਅਤੇ ਸਮਾਨ ਮੌਕਿਆਂ ਦਾ ਉਤਸਵ ਹੈ। ਦ੍ਰਿਸ਼ਟੀਬਾਧਿਤ ਖਿਡਾਰੀ ਆਪਣੀ ਮਿਹਨ ਅਤੇ ਆਤਮਬੱਲ ਨਾਲ ਇਹ ਸਾਬਤ ਕਰ ਰਹੇ ਹਨ ਕਿ ਸਫਲਤਾ ਲਈ ਦ੍ਰਿਸ਼ਟੀ ਨਹੀਂ, ਸਗੋ ਮਜਬੂਤ ਇੱਛਾਸ਼ਕਤੀ ਦੀ ਜਰੂਰਤ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਸਾਲ 1990 ਤੋਂ ਦ੍ਰਿਸ਼ਟੀਬਾਧਿਤ ਕ੍ਰਿਕੇਟ ਖੇਡਿਆ ਜਾ ਰਿਹਾ ਹੈ ਅਤੇ ਇਹ ਟੂਰਨਾਮੈਂਟ ਸੀਏਬੀਆਈ ਦੇ ਸੰਸਥਾਪਕ ਚੇਅਰਮੈਨ ਸ੍ਰੀ ਐਸਪੀ ਨਾਗੇਲ ਦੀ ਯਾਦ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਨਾਗੇਸ਼ ਟਰਾਫੀ ਦੇ 8ਵੇਂ ਏਡੀਸ਼ਨ ਵਿੱਓ 29 ਸੂਬਿਆਂ ਦੀ ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਕੁੱਲ 73 ਮੁਕਾਬਲੇ ਖੇਡੇ ਜਾਣਗੇ। ਮੁਕਾਬਲੇ ਤੋਂ ਚੋਣ ਕੀਤੇ ਵਧੀਆ ਖਿਡਾਰੀ ਸਾਲ 2026-27 ਦੀ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਣਗੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਡਬਲ ਇੰਜਨ ਸਰਕਾਰ ਸੱਭਕਾ ਸਾਥ-, ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦੇ ਮੰਤਰ ਨੂੰ ਸਾਕਾਰ ਕਰਨ ਰਹੀ ਹੈ। ਦਿਵਆਂਗਜਨਾਂ ਅਤੇ ਖਿਡਾਰੀਆਂ ਦੇ ਮਜਬੂਤੀਕਰਣ ਲਈ ਖੇਡ ਢਾਂਚੇ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਸਿਖਲਾਈ ਸਹੂਲਤਾਂ, ਆਰਥਕ ਸਹਾਇਤਾ ਅਤੇ ਰੁਜ਼ਗਾਰ ਦੇ ਮੌਕੇ ਵਧਾਏ ਜਾ ਰਹੇ ਹਨ ਤਾਂ ਜੋ ਹਰ ਖਿਡਾਰੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕੇ।
ਉਨ੍ਹਾਂ ਨੇ ਦਸਿਆ ਕਿ ਸੂਬੇ ਵਿੱਚ ਪਿਛਲੇ 11 ਸਾਲਾਂ ਵਿੱਚ ਖੇਡ ਸਹੂਲਤਾਂ ਦੇ ਵਿਕਾਸ 'ਤੇ 989 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਖੇਡ ਵਿਭਾਗ ਦਾ ਬਜਟ 275 ਕਰੋੜ ਰੁਪਏ ਤੋਂ ਵਧਾ ਕੇ 602 ਕਰੋੜ ਰੁਪਏ ਤੋਂ ਵੱਧ ਕੀਤਾ ਗਿਆ ਹੈ। ਹਰਿਆਣਾ ਐਕਸੀਲੈਂਸ ਖਿਡਾਰੀ ਸੇਵਾ ਨਿਯਮ 2021 ਤਹਿਤ 550 ਨਵੇਂ ਅਹੁਦ ਸ੍ਰਿਜਤ ਕਰ 231 ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਪੰਚਕੂਲਾ ਵਿੱਚ ਖਿਡਾਰੀਆਂ ਦੇ ਉਪਚਾਰ ਅਤੇ ਪੁਨਰਵਾਸ ਲਈ ਆਧੁਨਿਕ ਰਿਹੈਬਿਲਿਟੇਸ਼ਨ ਸੈਂਟਰ ਵੀ ਯਥਾਪਿਤ ਕੀਤਾ ਗਿਆ ਹੈ।
ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਖਿਡਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦਿਵਆਂਗ ਖਿਡਾਰੀ ਆਪਣੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਨਾਲ ਸਮਾਜ ਨੂੰ ਨਵੀਂ ਦਿਸ਼ਾ ਦੇ ਰਹੇ ਹਨ। ਉਨ੍ਹਾਂ ਨੈ ਕਿਹਾ ਕਿ ਸਰਕਾਰ ਖਿਡਾਰੀਆਂ ਨੂੰ ਹਰ ਸੰਭਵ ਸੰਸਾਧਨ ਅਤੇ ਸਹੂਲਤਾਂ ਉਪਲਬਧ ਕਰਾਉਣ ਲਈ ਪ੍ਰਤੀਬੱਧ ਹੈ ਅਤੇ ਅਜਿਹੇ ਆਯੋਜਨ ਖਿਡਾਡਰੀਆਂ ਨੂੰ ਕੌਮੀ ਪੱਧਰ 'ਤੇ ਪਹਿਚਾਣ ਦਿਵਾਉਣ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਉਂਦੇ ਹਨ।
ਇਸੀ ਦੌਰਾਨ ਅੰਡਰ-19 ਖਿਡਾਰੀ ਤੇਜਸਵਿਨੀ ਯਾਦਵ ਨੇ ਬੀਸੀਸੀਆਈ ਤੋਂ ਪ੍ਰਾਪਤ ਇਸ ਸਾਲ ਦੀ ਰਕਮ ਭਾਰਤ ਮਹਿਲਾ ਬਲਾਇੰਡ ਕ੍ਰਿਕੇਟ ਟੀਮ ਨੂੰ ਭੇਂਟ ਕਰ ਖਿਡਾਰੀਆਂ ਦੀ ਹੌਂਸਲ ਅਫਜਾਈ ਕੀਤੀ, ਜਿਸ ਦੀ ਮੁੱਖ ਮੰਤਰੀ ਨੇ ਸ਼ਲਾਘਾ ਕੀਤੀ। ਇਸ ਦੇ ਬਾਅਦ ਕਰਨਾਟਕ ਅਤੇ ਹਰਿਆਣਾ ਦੀ ਟੀਮਾਂ ਦੇ ਵਿੱਚ ਇੱਕ ਪ੍ਰਦਰਸ਼ਨੀ ਮੈਚ ਖੇਡਿਆ ਗਿਆ, ਜਿਸ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਦਰਸ਼ਕਾਂ ਨੇ ਉਤਸਾਹ ਨਾਲ ਹੌਂਸਲਾ ਵਧਾਇਆ।
ਪ੍ਰੋਗਰਾਮ ਵਿੱਚ ਸੰਸਦੀ ਬੋਰਡ ਮੈਂਬਰ ਸੁਧਾ ਯਾਦਵ, ਐਚਪੀਐਸਸੀ ਮੈਂਬਰ ਮਮਤਾ ਯਾਦਵ, ਡੀਸੀ ਅਜੈ ਕੁਮਾਰ, ਸੀਪੀ ਵਿਕਾਸ ਅਰੋੜਾ, ਕ੍ਰਿਕੇਟ ਏਸੋਸਇਏਸ਼ਨ ਫੋਰ ਦ ਬਲਾਇੰਡ ਇਨ ਇੰਡੀਆ ਦੇ ਚੇਅਰਮੈਨ ਡਾ. ਮਹਾਂਤੇਸ਼, ਮਹਾਸਕੱਤਰ ਸ਼ੈਲੇਂਦਰ ਯਾਦਵ ਸਮੇਂ ਹੋਰ ਮਾਣਯੋਗ ਵਿਅਕਤੀ ਮੌ੧ੂਦ ਰਹੇ।
