ਚੰਡੀਗੜ੍ਹ, 20 ਦਸੰਬਰ:- ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਕਰਨਾਲ ਵਿੱਚ ਰਾਜ ਟ੍ਰਾਂਸਪੋਰਟ ਬਸ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਕਿਉਂਕਿ ਇਸ ਸਬੰਧ ਵਿੱਚ  ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਧੁੰਧ ਵਿੱਚ 60 ਕਿਲ੍ਹੋਮੀਟਰ ਤੋਂ ਜਿਆਦਾ ਗਤੀ ਨਾਲ ਗੱਡੀ ਨੂੰ ਨਾ ਚਲਾਇਆ ਜਾਵੇ।
ਮੀਡੀਆ ਕਰਮਿਆਂ ਨਾਲ ਅੱਜ ਗੱਲ ਕਰਦੇ ਹੋਏ ਸ੍ਰੀ ਵਿਜ ਨੇ ਇਸ ਹਾਦਸੇ ਦੇ ਸਬੰਧ ਵਿੱਚ ਕਿਹਾ ਕਿ ਜੇਕਰ ਡ੍ਰਾਇਵਰ ਨੇ ਧੁੰਧ ਵਿੱਚ 60 ਕਿਲ੍ਹੋਮੀਟਰ ਤੋਂ ਜਿਆਦਾ ਗਤੀ ਨਾਲ ਗੱਡੀ ਚਲਾਈ ਹੋਵੇਗੀ ਤਾਂ ਉਸ ਦੀ ਜਾਂਚ ਵੀ ਹੋਵੇਗੀ, ਕਾਰਵਾਈ ਵੀ ਹੋਵੇਗੀ ਅਤੇ ਜੋ ਸਜਾ ਬਣੇਗੀ, ਉਹ ਵੀ ਮਿਲੇਗੀ।