ਚੰਡੀਗੜ੍ਹ, 3 ਨਵੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 25 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ 'ਤੇ ਹੋਣ ਵਾਲੇ ਰਾਜਪੱਧਰੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੀ ਸ਼ਿਰਕਤ ਕਰਣਗੇ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਵੀ ਸ਼ਾਮਿਲ ਹੋਣਗੇ। ਧਰਮਖੇਤਰ-ਕੁਰੂਕਸ਼ੇਤਰ ਵਿੱਚ 15 ਨਵੰਬਰ ਤੋਂ ਸ਼ੁਰੂ ਹੋਣ ਵਾਲਾ 10ਵਾਂ ਕੌਮਾਂਤਰੀ ਗੀਤਾ ਮਹੋਤਸਵ 5 ਦਸੰਬਰ ਤੱਕ ਚੱਲੇਗਾ। ਪਹਿਲੀ ਵਾਰ ਇਹ ਮਹੋਤਸਵ 21 ਦਿਨ ਤੱਕ ਚੱਲੇਗਾ।
ਮੁੱਖ ਮੰਤਰੀ ਸੋਮਵਾਰ ਨੂੰ ਹਰਿਆਣਾ ਨਿਵਾਸ ਚੰਗੀਗੜ੍ਹ ਵਿੱਚ ਆਯੋਜਿਤ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸਭਿਆਚਾਰ, ਗਿਆਨ ਅਤੇ ਅਧਿਆਤਮਕਤਾ ਦਾ ਵੱਖ ਹੀ ਸੰਗਮ ਦੇਖਣ ਨੂੰ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਧਰਮਖੇਤਰ-ਕੁਰੂਕਸ਼ੇਤਰ 48 ਕੋਸ ਦੇ ਘੇਰੇ ਵਿੱਚ ਫੈਲਿਆ ਹੈ। ਇਸ ਖੇਤਰ ਵਿੱਚ ਅਨੇਕ ਤੀਰਥ ਹਨ। ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ 182 ਤੀਰਥਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਗੀਤਾ ਮਹੋਤਸਵ ਨੇ ਕੌਮਾਂਤਰੀ ਪਹਿਚਾਣ ਬਣਾ ਲਈ ਹੈ। ਗੀਤਾ ਮਹੋਤਸਵ ਦਾ ਆਯੋਜਨ ਮਾਰੀਸ਼ਸ, ਲੰਡਨ, ਯੂਕੇ, ਕੈਨੇਡਾ, ਆਸਟੇ੍ਰਲਿਆ, ਸ਼੍ਰੀਲੰਕਾ ਅਤੇ ਇੰਡੋਨੇਸ਼ਿਆ ਵਿੱਚ ਆਯੋਜਿਤ ਕੀਤਾ ਜਾ ਚੁੱਕਾ ਹੈ। ਗੀਤਾ ਦੀ ਜਨਮਸਥਲੀ ਧਰਮਖੇਤਰ-ਕੁਰੂਕਸ਼ੇਤਰ ਵਿੱਚ ਹਰ ਸਾਲ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਲਈ ਹਰ ਸਾਲ ਪ੍ਰਬੰਧ ਵੀ ਵਿਆਪਕ ਪੱਧਰ 'ਤੇ ਕੀਤੇ ਜਾਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੇ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਮੱਧ ਪ੍ਰਦੇਸ਼ ਸਹਿਯੋਗੀ ਸੂਬਾ ਦੀ ਭੁਮਿਕਾ ਵਿੱਚ ਰਹੇਗਾ। ਮੱਧ ਪ੍ਰਦੇਸ਼ ਆਪਣੀ ਖੁਸ਼ਹਾਲ ਧਾਰਮਿਕ ਤੇ ਅਧਿਆਤਮਕ ਸਭਿਆਚਾਰ ਲਈ ਵਿਖਆਤ ਹੈ। ਅਜਿਹੇ ਮਹਾਨ ਸਭਿਆਚਾਰਕ ਰਿਵਾਇਤਾਂ ਵਾਲੇ ਰਾਜ ਦਾ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸਹਿਯੋਗੀ ਸੂਬਾ ਬਨਣ ਨਾਲ ਇਸ ਮਹੋਤਸਵ ਦੀ ਗਰਿਮਾ ਅਤੇ ਮਾਣ ਕਈ ਗੁਣਾ ਵੱਧ ਗਿਆ ਹੈ। ਮੱਧ ਪ੍ਰਦੇਸ਼ ਵੱਲੋਂ ਬ੍ਰਹਮਸਰੋਵਰ 'ਤੇ ਸਥਿਤ ਪੁਰੂਸ਼ੋਤਮ ਪੁਰਾ ਬਾਗ ਵਿੱਚ ਸਭਿਆਚਾਰਕ ਪੈਵੇਲਿਅਨ ਬਣਾਇਆ ਜਾ ਰਿਹਾ ਹੈ। ਜਿੱਥੇ ਮੱਧ ਪ੍ਰਦੇਸ਼ ਦੀ ਸਭਿਆਚਾਰ ਨੂੰ ਜਾਨਣ ਦਾ ਮੌਕਾ ਮਿਲੇਗਾ।
ਉਨ੍ਹਾਂ ਨੇ ਦਸਿਆ ਕਿ 24 ਨਵੰਬਰ ਨੁੰ ਬ੍ਰਹਮਸਰੋਵਰ 'ਤੇ ਗੀਤਾ ਯੱਗ ਅਤੇ ਪੂਜਨ ਦੇ ਨਾਲ ਕੌਮਾਂਤਰੀ ਗੀਤਾ ਮਹੋਤਸਵ ਦਾ ਵਿਧਿਵਤ ਸ਼ੁਰੂਆਤ ਹੋਵੇਗੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਤਿੰਨ ਦਿਨਾਂ ਦੇ ਕੌਮਾਂਤਰੀ ਗੀਤਾ ਸੈਮੀਨਾਰਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਰਾਹੀਂ ਕੌਮਾਂਤਰੀ ਗੀਤਾ ਸੈਮੀਨਾਰ ਵਿੱਚ 16 ਦੇਸ਼ਾਂ ਦੇ 25 ਵਿਦਵਾਨਾਂ ਦੀ ਮੌਜੂਦਗੀ ਰਹੇਗੀ।
ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਰਾਹੀਂ 51 ਦੇਸ਼ਾਂ ਵਿੱਚ ਗੀਤਾ ਮਹੋਤਸਵ ਦੇ ਪ੍ਰੋਗਰਾਮ ਵੀ ਆਯੋਜਿਤ ਹੋਣਗੇ, ਜਿਨ੍ਹਾਂ ਦਾ ਲਾਇਵ ਪ੍ਰਸਾਰਣ ਰਹੇਗਾ। ਫਿਜੀ ਅਤੇ ਤ੍ਰਿਨਿਦਾਦ ਐਂਡ ਟੋਬੈਗੋ ਤੋਂ 20 ਪੰਡਿਤ 2 ਦਿਨ ਲਈ ਕੁਰੂਕਸ਼ੇਤਰ ਆ ਰਹੇ ਹਨ, ਜੋ ਕਿ ਮਹੋਤਸਵ ਦੌਰਾਨ ਆਯੋਜਿਤ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
ਮੁੱਖ ਮੰਤਰੀ ਨੇ ਦਸਿਆ ਕਿ 26 ਨਵੰਬਰ ਤੋਂ 30 ਨਵੰਬਰ ਤੱਕ ਪੁਰੂਸ਼ੋਤਮਪੁਰਾ ਬਾਗ ਵਿੱਚ ਪਦਮ ਵਿਭੂਸ਼ਣ ਸਨਮਾਨਿਤ ਰਾਮਭਦਰਾਚਾਰਿਆ ਵੱਲੋਂ ਜੀਓ ਗੀਤਾ ਦੇ ਸਰਪ੍ਰਸਤੀ ਵਿੱਚ ਕਥਾ ਦਾ ਆਯੋਜਨ ਕੀਤਾ ਜਾਵੇਗਾ।
ਨਾਲ ਹੀ 29 ਨਵੰਬਰ ਨੂੰ ਪੁਰੂਸ਼ੋਤਮਪੁਰਾ ਬਾਗ ਵਿੱਚ ਸੰਤ ਸਮੇਲਨ ਦਾ ਆਯੋਜਨ ਹੋਵੇਗਾ, ਜਿਸ ਵਿੱਚ ਦੇਸ਼ ਦੇ ਮੰਨੇ-ਪ੍ਰਮੰਨੇ ਸੰਤ ਮਿਲ ਕੇ ਗੀਤਾ ਅਤੇ ਅਧਿਆਏ ਵਿਸ਼ਾ 'ਤੇ ਚਰਚਾ ਕਰਣਗੇ। 30 ਨਵੰਬਰ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਿਨੇਟ ਹਾਲ ਵਿੱਚ ਅਖਿਲ ਭਾਰਤੀ ਦੇਵਸਥਾਨਮ ਸਮੇਲਨ ਆਯੋਜਿਤ ਕੀਤਾ ਜਾਵੇਗਾ। ਇਸ ਸਮੇਲਨ ਵਿੱਚ ਪੂਰੇ ਭਾਰਤ ਦੀ ਵੱਖ-ਵੱਖ ਸੰਸਥਾਵਾਂ ਦੇ ਪ੍ਰਮੁੱਖਾਂ ਦੀ ਮੌਜੂਦਗੀ ਰਹੇਗੀ।
ਮੁੱਖ ਮੰਤਰੀ ਨੇ ਦਸਿਆ ਕਿ ਮਹੋਤਸਵ ਦੌਰਾਨ ਸੂਚਨਾ ਅਤੇ ਜਨ ਸੰਪਰਕ ਵਿਭਾਗ, ਹਰਿਆਣਾ ਵੱਲੋਂ ਇੱਕ ਯੂ-ਟਿਯੂਬ ਚੈਨਲ ਚਲਾਇਆ ਜਾਵੇਗਾ। ਇਸ ਵਿੱਚ ਵੱਖ-ਵੱਖ ਸ਼ਰਧਾਂਲੂ ਸ਼੍ਰੀਮਦਭਗਵਦ ਗੀਤਾ ਵਿੱਚ ਮੇਰਾ ਪਸੰਦੀਦਾ ਸ਼ਲੋਕ ਅਤੇ ਉਸ ਸ਼ਲੋਕ ਨਾਲ ਉਨ੍ਹਾਂ ਦੇ ਜੀਵਨ ਵਿੱਚ ਆਏ ਬਦਲਾਅ 'ਤੇ ਆਪਣਾ ਤਜਰਬਾ ਸਾਂਝਾ ਕਰਣਗੇ। ਸੱਭ ਤੋਂ ਵੱਧ ਦੇਖੇ ਜਾਣ ਵਾਲੀ ਵੀਡੀਓ ਕਲਿਪ ਨੂੰ ਮਹੋਤਸਵ ਦੇ ਸਮਾਪਨ ਮਸਾਰੋਹ ਵਿੱਚ 1 ਲੱਖ ਰੁਪਏ ਦਾ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ 15 ਨਵੰਬਰ ਤੋਂ 5 ਦਸੰਬਰ ਤੱਕ ਬ੍ਰਹਮ ਸਰੋਵਰ ਦੇ ਪਵਿੱਤਰ ਕਿਨਾਰੇ 'ਤੇ ਸ਼ਾਨਦਾਰ ਗੀਤਾ ਮਹਾ ਆਰਤੀ ਦਾ ਆਯੋਜਨ ਕੀਤਾ ਜਾਵੇਗਾ। ਨਾਲ ਹੀ 25 ਨਵੰਬਰ ਤੋਂ 1 ਦਸੰਬਰ ਤੱਕ 48 ਕੋਸ ਕੁਰੂਕਸ਼ੇਤਰ ਭੂਮੀ ਦੇ ਤੀਰਥਾਂ 'ਤੇ ਸਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਹੋਵੇਗਾ। 1 ਦਸੰਬਰ ਨੂੰ ਜੋਤੀਸਰ ਤੀਰਥ 'ਤੇ ਗੀਤਾ ਯੱਗ, ਗੀਤਾ ਪਾਠ ਅਤੇ ਭਾਗਵਤ ਕਥਾ ਦਾ ਆਯੋਜਨ ਹੋਵੇਗਾ। ਉਸੀ ਦਿਨ ਥੀਮ ਪਾਰਕ, ਕੁਰੂਕਸ਼ੇਤਰ ਵਿੱਚ 18 ਹਜਾਰ ਵਿਦਿਆਰਥੀਆਂ ਵੱਲੋਂ ਗੀਤਾ ਦਾ ਵਿਸ਼ਵ ਪਾਠ ਕੀਤਾ ਜਾਵੇਗਾ। ਇਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਗੀਤਾ ਪ੍ਰੇਮੀ ਅਤੇ ਸ਼ਰਧਾਲੂ ਆਨਲਾਇਨ ਵੀ ਜੁੜਨਗੇ।
ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਓਡੀਟੋਰਿਅਮ ਵਿੱਚ 48 ਕੋਸ ਤੀਰਥ ਸਮੇਲਨ ਹੋਵੇਗਾ। ਇਸ ਵਿੱਚ ਕੁਰੂਕਸ਼ੇਤਰ ਭੂਮੀ ਦੇ 182 ਤੀਰਥ ਕਮੇਟੀਆਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। 1 ਦਸੰਬਰ ਨੂੰ ਹੀ ਕੁਰੂਕਸ਼ੇਤਰ ਭੂਮੀ ਦੇ ਸਾਰੇ 182 ਤੀਰਥਾਂ 'ਤੇ ਜਿਮੇਵਾਰੀ ਦਾ ਆਯੋਜਨ ਕੀਤਾ ਜਾਵੇਗਾ ਅਤੇ ਗੀਤਾ ਸ਼ੋਭਾਯਾਤਰਾ ਕੱਢੀ ਜਾਵੇਗੀ। ਨਾਲ ਹੀ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਬ੍ਰਹਮ ਸਰੋਵਰ 'ਤੇ 24 ਨਵੰਬਰ ਤੋਂ 1 ਦਸੰਬਰ ਤੱਕ ਗੀਤਾ ਪੁਸਤਕ ਮੇਲੇ ਦਾ ਆਯੋਜਨ ਕੀਤਾ ਜਾਵੇਗਾ। ਮਹੋਤਸਵ ਦੌਰਾਨ ਭਲਾਈਕਾਰੀ ਯੋਜਨਾਵਾਂ ਦੀ ਪ੍ਰਦਰਸ਼ਨੀ, ਕ੍ਰਾਫਟ ਮੇਲਾ, ਫਨ ਫੇਅਰ ਤੇ ਬਲਰਾਮ ਕੁਸ਼ਤੀ ਦੰਗਲ ਦਾ ਆਯੋਜਨ ਵੀ ਕਰਵਾਇਆ ਜਾਵੇਗਾ।
ਹਰਿਆਣਾ ਦੇ ਸਾਰੇ ਜਿਲ੍ਹਿਆਂ ਵਿੱਚ ਗੀਤਾ ਮਹੋਤਸਵ ਦੇ ਪ੍ਰੋਗਰਾਮ 28 ਨਵੰਬਰ ਤੋਂ
ਮੁੱਖ ਮੰਤਰੀ ਨੇ ਦਸਿਆ ਕਿ ਕੌਮਾਂਤਰੀ ਗੀਤਾ ਮਹੋਤਸਵ ਦੇ ਪ੍ਰੋਗਰਾਮ 28 ਨਵੰਬਰ ਤੋਂ ਸਾਰੇ ਜਿਲ੍ਹਾ ਮੁੱਖ ਦਫਤਰਾਂ 'ਤੇ ਸ਼ੁਰੂ ਹੋਣਗੇ ਅਤੇ 1 ਦਸੰਬਰ ਨੂੰ ਸਾਰੇ ਜਿਲ੍ਹਿਆਂ ਦੇ ਮੁੱਖ ਦਫਤਰਾਂ ਵਿੱਚ ਗੀਤਾ ਸ਼ੋਭਾਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਨਾਲ ਹੀ 1800 ਵਿਦਿਆਰਥੀਆਂ ਵੱਲੋਂ ਗੀਤਾ ਦਾ ਵਿਸ਼ਵ ਪਾਠ ਕੀਤਾ ਜਾਵੇਗਾ ਅਤੇ ਪਿੰਡ ਪੰਚਾਇਤਾਂ ਵੱਲੋਂ ਆਪਣੇ ਤੀਰਥਾਂ 'ਤੇ ਸ਼ਾਮ ਦੇ ਸਮੇਂ ਨੂੰ ਦੀਪ ਉਤਸਵ ਨਾਲ ਮਨਾਇਆ ਜਾਵੇਗਾ।
ਕੁਰੂਕਸ਼ੇਤਰ ਬਣਿਆ ਵਿਸ਼ਵ ਦੀ ਸ਼ਰਧਾ ਦਾ ਕੇਂਦਰ -ਸਵਾਮੀ ਗਿਆਨਾਨੰਦ ਮਹਾਰਾਜ
ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਦੇ ਆਯੋਜਨ ਦੇ ਬਾਅਦ ਕੁਰੂਕਸ਼ੇਤਰ ਦੇ ਸਵਰੂਪ ਵਿੱਚ ਵਿਲੱਖਣ ਬਦਲਾਅ ਆਇਆ ਹੈ। ਅੱਜ ਕੁਰੂਕਸ਼ੇਤਰ ਨੇ ਪੂਰੇ ਵਿਸ਼ਵ ਵਿੱਚ ਇੱਕ ਵਿਸ਼ੇਸ਼ ਪਹਿਚਾਣ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਸਾਡੇ ਦੇਸ਼ ਦੇ ਪਵਿੱਤਰ ਤੀਰਥਾਂ ਵਿੱਚੋਂ ਬਹੁਤ ਮਹਤੱਵਪੂਰਨ ਸਥਾਨ ਰੱਖਦਾ ਹੈ। ਹਰਿਆਣਾ ਸਰਕਾਰ ਦੇ ਯਤਨਾਂ ਨਾਲ ਗੀਤਾ ਜੈਯੰਤੀ ਮਹੋਤਸਵ ਨੇ ਹੁਣ ਕੌਮਾਂਤਰੀ ਸਵਰੂਪ ਗ੍ਰਹਿਣ ਕਰ ਲਿਆ ਹੈ। ਇਸ ਦੇ ਨਤੀਜੇਵਜੋ ਦੇਸ਼-ਵਿਦੇਸ਼ ਨਾਲ ਲੱਖਾਂ ਸੈਲਾਨੀ ਕੁਰੂਕਸ਼ੇਤਰ ਆਉਣ ਲੱਗੇ ਹਨ।
ਸਵਾਮੀ ਗਿਆਨਾਨੰਦ ਨੇ ਦਸਿਆ ਕਿ ਹੁਣ ਪੂਰੇ ਸਾਲ ਧਰਮਖੇਤਰ-ਕੁਰੂਕਸ਼ੇਤਰ ਦੀ ਪਵਿੱਤਰ ਭੂਮੀ 'ਤੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਥੇ ਵੱਖ-ਵੱਖ ਸੈਮੀਨਾਰ, ਪ੍ਰਬੰਧਨ ਅਤੇ ਕਥਾਵਾਂ ਦਾ ਆਯੋਜਨ ਹੁੰਦਾ ਰਹਿੰਦਾ ਹੈ ਅਤੇ ਅਨੇਕ ਪ੍ਰਸਿੱਦ ਕਥਾਵਾਚਕ ਵੀ ਇੱਥੇ ਕਥਾ ਕਰਨ ਲਈ ਉਤਸੁਕ ਰਹਿੰਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਨੇ ਵਿਸ਼ਵ ਮੰਚ 'ਤੇ ਸ਼੍ਰੀਮਦਭਗਵਦ ਗੀਤਾ ਦੇ ਸੰਦੇਸ਼ ਨੁੰ ਨਵੀਂ ਪਹਿਚਾਣ ਦਿੱਤੀ ਹੈ। ਹਾਲ ਹੀ ਵਿੱਚ ਬਾਲੀ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼੍ਰੀਮਦਭਗਵਦ ਗੀਤਾ ਨੂੰ ਜੋ ਸਨਮਾਨ ਮਿਲਿਆ, ਉਹ ਇਸ ਦਾ ਪ੍ਰਮਾਣ ਹੈ। ਉੱਥੇ ਦੇ ਰਾਜਪਾਲ ਨੇ ਵੀ ਪ੍ਰਸਤਾਵ ਰੱਖਿਆ ਕਿ ਜੇਕਰ ਹਰਿਆਣਾ ਸਰਕਾਰ ਇਛੁੱਕ ਹੋਵੇ, ਤਾਂ ਆਪਸੀ ਸਬੰਧਾਂ ਨੂੰ ਮਜਬੂਤ ਕਰਨ ਲਈ ਇੱਥੇ ਇੱਕ ਭਾਰਤੀ ਸਭਿਆਚਾਰਕ ਕੇਂਦਰ ਸਥਾਪਿਤ ਕੀਤਾ ਜਾ ਸਕਦਾ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ, ਅਗਰਵਾਲ, ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਅਨੇਕ ਅਧਿਕਾਰੀ ਮੌਜੂਦ ਰਹੇ।
