ਮਾਹਿਲਪੁਰ - ਮਾਂ ਬੋਲੀ ਪੰਜਾਬੀ ਨੂੰ ਕੋਈ ਖਤਰਾ ਨਹੀਂ ਇਹ ਵਿਚਾਰ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁਖੀ ਬਾਠ ਨੇ ਨਵੀਆਂ ਕਲਮਾਂ ਨਵੀਂ ਉਡਾਣ ਦੀ ਚੌਤੀਵੀਂ ਪੁਸਤਕ ਬਲੱਡ ਜਾਰੀ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਜਦੋਂ ਸਾਡੇ ਕੋਲ ਨਵੀਂ ਪਨੀਰੀ ਪੰਜਾਬੀ ਪੜ੍ਨ ਅਤੇ ਪੰਜਾਬੀ ਵਿੱਚ ਕਵਿਤਾਵਾਂ,ਲੇਖ,ਕਹਾਣੀਆਂ ਲਿਖਣ ਵਾਲੀ ਮੌਜੂਦ ਹੈ ਤਾਂ ਸਾਡੀ ਮਾਤ ਭਾਸ਼ਾ ਨੂੰ ਕੋਈ ਖਤਰਾ ਨਹੀਂ l
ਮਾਪਿਆਂ ਤੇ ਅਧਿਆਪਕਾਂ ਦੀ ਇਹ ਜਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਮਾਤ ਭਾਸ਼ਾ ਦੇ ਪ੍ਰੇਮੀ ਬਣਾਉਣ ਜੇਕਰ ਉਹ ਇਸ ਉਮਰੇ ਮਾਤ ਭਾਸ਼ਾ ਨੂੰ ਅਪਣਾ ਲੈਣਗੇ ਤਾਂ ਉਹ ਆਖਰੀ ਦਮ ਤੱਕ ਮਾਤ ਭਾਸ਼ਾ ਦਾ ਆਦਰ ਮਾਣ ਕਰਦੇ ਰਹਿਣਗੇ l ਪੰਜਾਬ ਭਵਨ ਸਰੀ ਦਾ ਇਹ ਉਪਰਾਲਾ ਹੈ ਕਿ ਬੱਚਿਆਂ ਅੰਦਰ ਲਿਖਣ ਦੀ ਚਿਣਗ ਲਾਈ ਜਾਵੇ l ਵਿਸ਼ਵ ਦੇ ਜਿਸ ਕੋਨੇ ਵਿੱਚ ਪੰਜਾਬੀ ਵੱਸਦਾ ਹੈ ਉਥੋਂ ਦੇ ਬੱਚਿਆਂ ਦੀਆਂ ਰਚਨਾਵਾਂ ਪੁਸਤਕਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਉਘੇ ਵਕੀਲ ਐਸ ਐਲ ਵਿਰਦੀ, ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ, ਜ਼ਿਲਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ, ਜ਼ਿਲਾ ਲੋਕ ਸੰਪਰਕ ਅਧਿਕਾਰੀ ਗਿਆਨ ਸਿੰਘ, ਗੀਤਕਾਰ ਰਾਣਾ ਭੋਗਪੁਰੀਆ, ਉੰਕਾਰ ਸਿੰਘ ਤੇਜੇ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਨਿਕੜੇ ਬੱਚੇ ਸਾਡੀਆਂ ਉਮੀਦਾਂ ਹਨ ਜਿਨਾਂ ਨੇ ਮਾਤ ਭਾਸ਼ਾ ਪੰਜਾਬੀ ਨੂੰ ਸੰਵਾਰਨਾ, ਸ਼ਿੰਗਾਰਨਾ ਅਤੇ ਉੱਚੀਆਂ ਮੰਜ਼ਲਾਂ ਤੱਕ ਲੈ ਕੇ ਜਾਣਾ ਹੈ। ਉਹਨਾਂ ਜ਼ਿਲਾ ਕਪੂਰਥਲਾ ਭਾਗ ਦੋ ਦੀ ਸੰਪਾਦਕੀ ਟੀਮ ਕਮਲੇਸ਼ ਸੰਧੂ, ਪ੍ਰੀਤ ਕੌਰ ਪ੍ਰੀਤੀ, ਮਨਦੀਪ ਸਿੰਘ, ਹਰਜਿੰਦਰ ਨਿਆਣਾ ਅਤੇ ਸੁਖਦੇਵ ਸਿੰਘ ਸੁੱਖ ਦੇ ਯਤਨਾਂ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ l ਪੁ
ਸਤਕ ਦਾ 34ਵਾਂ ਅੰਕ ਜਾਰੀ ਕਾਰਨ ਉਪਰੰਤ ਵਿਦਿਆਰਥੀ ਸਾਹਿਤਕਾਰਾਂ ਨੂੰ ਮੈਡਲ, ਸਰਟੀਫਿਕੇਟ ਅਤੇ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਗਾਈਡ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਪ੍ਰਦਾਨ ਕਰਕੇ ਸ਼ਾਬਾਸ਼ ਦਿੱਤੀ ਗਈ। ਬਲਜਿੰਦਰ ਮਾਨ ਦੁਆਰਾ ਸੁੱਖੀ ਬਾਠ ਨੂੰ ਸਮਰਪਿਤ ਪੁਸਤਕ 'ਗਿਆਨ ਦੇ ਗਹਿਣੇ ' ਭੇਟ ਕਰਨ ਉਪਰੰਤ ਨਿੱਕੀਆਂ ਕਰੂੰਬਲਾਂ ਰਸਾਲੇ ਦੀਆਂ ਕਾਪੀਆਂ ਵੰਡੀਆਂ ਗਈਆਂ l ਪ੍ਰੋਜੈਕਟ ਇੰਚਾਰਜ ਓੰਕਾਰ ਸਿੰਘ ਤੇਜੇ ਨੇ ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਦੇ ਆਉਣ ਵਾਲੇ ਮਹੀਨਿਆਂ ਦੇ ਪ੍ਰੋਗਰਾਮਾਂ ਦਾ ਵੇਰਵਾ ਪੇਸ਼ ਕੀਤਾ।
ਉਹਨਾਂ ਨਿੱਕੀਆਂ ਕਰੂੰਬਲਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਕੋ ਇਕ ਰਸਾਲਾ ਬੱਚਿਆਂ ਲਈ 28-30 ਸਾਲ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ ਜੋ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਸ਼ਾਮਿਲ ਹੋ ਚੁੱਕਾ ਹੈ। ਸਭ ਦਾ ਧੰਨਵਾਦ ਕਰਦਿਆਂ ਮੁੱਖ ਸੰਪਾਦਕ ਕਮਲੇਸ਼ ਕੌਰ ਸੰਧੂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਤੇ ਗਾਈਡ ਅਧਿਆਪਕਾਂ ਨੇ ਉਹਨਾਂ ਨੂੰ ਵਿਸ਼ੇਸ਼ ਸਹਿਯੋਗ ਦੇ ਕੇ ਇਸ ਮਿਸ਼ਨ ਵਿੱਚ ਕਾਮਯਾਬ ਕੀਤਾ ਹੈ।
ਮਾਂ ਬੋਲੀ ਪੰਜਾਬੀ ਨੂੰ ਕੋਈ ਖਤਰਾ ਨਹੀਂ-ਸੁੱਖੀ ਬਾਠ
