ਨਵੀਂ ਦਿੱਲੀ:- ਬੰਗਾਲ ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣੇ ਪਹਿਲੇ ਫੈਸਲੇ ਵਿੱਚ 'ਵੰਦੇ ਮਾਤਰਮ' ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ 'ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਕਾਨੂੰਨ' ਵਿੱਚ ਸੋਧ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਪ੍ਰਸਤਾਵ ਤਹਿਤ 'ਵੰਦੇ ਮਾਤਰਮ' ਨੂੰ ਰਾਸ਼ਟਰੀ ਗਾਨ 'ਜਨ ਗਣ ਮਨ' ਦੇ ਬਰਾਬਰ ਦਰਜਾ ਦੇਣ ਦੀ ਤਿਆਰੀ ਹੈ। ਫਿਲਹਾਲ ਇਸ ਕਾਨੂੰਨ ਤਹਿਤ ਰਾਸ਼ਟਰੀ ਝੰਡੇ, ਸੰਵਿਧਾਨ ਅਤੇ ਰਾਸ਼ਟਰੀ ਗਾਨ ਦੇ ਅਪਮਾਨ ਜਾਂ ਉਸ ਵਿੱਚ ਵਿਘਨ ਪਾਉਣ 'ਤੇ ਸਜ਼ਾ ਦਾ ਪ੍ਰਬੰਧ ਹੈ। ਸੋਧ ਤੋਂ ਬਾਅਦ 'ਵੰਦੇ ਮਾਤਰਮ' ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ, ਜਿਸ ਨਾਲ ਇਸ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਇੱਕ ਸਜ਼ਾਯੋਗ ਅਪਰਾਧ ਬਣ ਜਾਵੇਗਾ।
ਸਰਕਾਰ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦੇ ਮੌਕੇ 'ਤੇ ਇਹ ਬਦਲਾਅ ਕਰ ਰਹੀ ਹੈ। ਇਸ ਦੇ ਲਈ ਕਾਨੂੰਨ ਦੀ ਧਾਰਾ 3 ਵਿੱਚ ਸੋਧ ਕੀਤੀ ਜਾਵੇਗੀ। ਇਸ ਧਾਰਾ ਅਨੁਸਾਰ, ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਰਾਸ਼ਟਰੀ ਗਾਨ ਗਾਉਣ ਵਿੱਚ ਵਿਘਨ ਪਾਉਂਦਾ ਹੈ ਜਾਂ ਉਸਨੂੰ ਰੋਕਦਾ ਹੈ, ਤਾਂ ਉਸਨੂੰ ਤਿੰਨ ਸਾਲ ਤੱਕ ਦੀ ਜੇਲ੍ਹ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਦੁਬਾਰਾ ਅਪਰਾਧ ਕਰਨ 'ਤੇ ਘੱਟੋ-ਘੱਟ ਇੱਕ ਸਾਲ ਦੀ ਸਜ਼ਾ ਦਾ ਪ੍ਰਬੰਧ ਹੈ। ਸੋਧ ਤੋਂ ਬਾਅਦ ਇਹੀ ਨਿਯਮ 'ਵੰਦੇ ਮਾਤਰਮ' 'ਤੇ ਵੀ ਲਾਗੂ ਹੋਣਗੇ।
ਮੋਦੀ ਕੈਬਨਿਟ ਦਾ ਫੈਸਲਾ ਕਾਨੂੰਨ ਚ ਸੋਧ ਨੂੰ ਮਨਜ਼ੂਰੀ ਹੁਣ ਵੰਦੇ ਮਾਤਰਮ ਨੂੰ ਮਿਲੇਗਾ ਰਾਸ਼ਟਰੀ ਗਾਣ ਵਰਗਾ ਦਰਜਾ
