ਨਵਾਂਸ਼ਹਿਰ:- ਸ੍ਰੀ ਸ਼ਿਵ ਦੁਲਾਰ ਸਿੰਘ ਢਿਲੋਂ (ਆਈ.ਏ.ਐ.ਐਸ ਰਿਟਾ.),ਸਕੱਤਰ ਪੰਜਾਬ ਸਟੇਟ ਰੈੱਡ ਕਰਾਸ ਬ੍ਰਾਂਚ, ਚੰਡੀਗੜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਅਤੇ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਸੱਮਸਿਆਵਾਂ ਨੂੰ ਮੁੱਖ ਰੱਖਦੇ ਹੋਏ ਰਾਵੀ ਦਰਿਆ ਕੰਢੇ ਵਸਦੇ ਪਿੰਡ ਦਰਿਆ ਮੂਸਾ ਅਤੇ ਪਿੰਡ ਗਿੱਲਾਂਵਾਲੀ (ਤਹਿਸੀਲ ਅਜਨਾਲਾ ਜਿਲ੍ਹਾ ਅੰਮ੍ਰਿਤਸਰ) ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦੀ ਅਗਵਾਈ ਸ਼੍ਰੀ ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਵਲੋਂ ਕੀਤੀ ਗਈ।
ਇਸ ਮੌਕੇ ਤੇ ਡਾਕਟਰ ਦਲਜੀਤ ਸਿੰਘ (ਭਾਈ ਘੱਨਈਆ ਜੀ ਚੈਰੀਟੇਬਲ ਮੈਡੀਕਲ ਅਤੇ ਐਜੂਕੇਸ਼ਨਲ ਸੁਸਾਇਟੀ (ਰਜਿ.) ਜਲੰਧਰ ਵਲੋਂ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਲੋੜੀਦੀਆਂ ਦਵਾਈਆ ਮੁਫਤ ਦਿੱਤੀਆਂ ਗਈਆਂ । ਇਸ ਮੌਕੇ ਤੇ 45 ਮਰੀਜਾਂ ਵਲੋਂ ਇਸ ਕੈਂਪ ਦਾ ਲਾਭ ਲਿਆ ਗਿਆ। ਪਿੰਡ ਵਾਸੀਆਂ ਨੇ ਆਪਣੀਆਂ ਸੱਮਸਿਆਵਾਂ ਵੀ ਉਹਨਾਂ ਨਾਲ ਸਾਝੀਂਆ ਕੀਤੀਆਂ ਜਿਸ ਦੇ ਸਬੰਧ ਵਿੱਚ ਪ੍ਰੋਜੈਕਟ ਡਾਇਰੈਕਟਰ ਸ੍ਰੀ ਚਮਨ ਸਿੰਘ ਨੇ ਉਹਨਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਕੁਦਰਤੀ ਆਫਤਾਂ ਨਾਲ ਇੱਕਲਿਆਂ ਹੀ ਨਜਿੱਠਿਆ ਨਹੀਂ ਜਾ ਸਕਦਾ।
ਇਹੋ ਜਿਹੇ ਮੁਸ਼ਕਿਲ ਸਮੇਂ ਨੂੰ ਆਪਸੀ ਭਾਈਚਾਰੇ ਜਾਂ ਹੋਰ ਸਹਿਯੋਗ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ ਜਿਥੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ, ਉੱਥੇ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ , ਐਨ.ਆਰ.ਆਈ ਅਤੇ ਹੋਰ ਵੀ ਤੁਹਾਡੇ ਨਾਲ ਇਸ ਆਫਤਾਂ ਵਿੱਚ ਮੌਢੇ ਨਾਲ ਮੌਢੇ ਲਾ ਕੇ ਖੜ੍ਹੇ ਹਨ।
ਇੰਡੀਅਨ ਸਟੇਟ ਰੈੱਡ ਕਰਾਸ ਸੁਸਾਇਟੀ , ਚੰਡੀਗੜ ਵੀ ਇਸ ਆਫਤਾਂ ਦੌਰਾਨ ਰਾਹਤ ਦੇਣ ਕੰਮ ਕਰ ਰਹੀ ਹੈ , ਤਾਂ ਜੋ ਮਾਨਵਤਾ ਦੀ ਸੇਵਾ ਕੀਤੀ ਜਾ ਸਕੇ। ਇਸ ਕੈਂਪ ਨੂੰ ਸਫਲ ਬਣਾਉਣ ਲਈ ਜਿੱਥੇ ਰੈੱਡ ਕਰਾਸ ਦੀ ਟੀਮ ਮਨਜੀਤ ਸਿੰਘ, ਦਿਨੇਸ਼ ਕੁਮਾਰ, ਬਲਜੀਤ ਕੁਮਾਰ ਨੇ ਪੂਰਨ ਸਹਿਯੋਗ ਦਿੱਤਾ।
ਇਸ ਤੋਂ ਇਲਾਵਾ ਅਮਰਜੀਤ ਸਿੰਘ, ਜਸਵਿੰਦਰ ਸਿੰਘ, ਕਰਮਜੀਤ ਸਿੰਘ, ਜਗਤਾਰ ਸਿੰਘ, (ਗੁਰੂ ਰਾਮਦਾਸ ਸੁਸਾਇਟੀ, ਨਵਾਂਸ਼ਹਿਰ) ਨੇ ਵੀ ਸਾਥ ਦਿੱਤਾ। ਸੁਖਵਿੰਦਰ ਸਿੰਘ ਥਾਂਦੀ (ਪ੍ਰਧਾਨ ਸ਼੍ਰੀ ਗੁਰੂ ਸਿੰਘ ਸਭਾ ਗੁਰੂਦੁਆਰਾ) ਵੀ ਹਾਜਰ ਸਨ। ਪਿੰਡ ਵਾਸੀਆ ਨੇ ਪੂਰਨ ਸਹਿਯੋਗ ਦਿੱਤਾ ਅਤੇ ਇੱਕ ਨੌਜਵਾਨ ਕੁਲਤਾਰ ਸਿੰਘ ਨੇ ਪਿੰਡਾ ਦਾ ਜਾਇਜਾ ਵੀ ਕਰਵਾਇਆ।
ਹੜ੍ਹ ਪੀੜਤ ਇਲਾਕਿਆਂ ਵਿੱਚ ਲਗਾਇਆ ਮੈਡੀਕਲ ਕੈਂਪ; ਗੁਰੂ ਰਾਮਦਾਸ ਸੇਵਾ ਸੋਸਾਇਟੀ ਨਵਾਂਸ਼ਹਿਰ ਦਾ ਵਿਸ਼ੇਸ਼ ਸਹਿਯੋਗ ਰਿਹਾ।
