ਹੁਸ਼ਿਆਰਪੁਰ:- ਬਹੁਜਨ ਸਮਾਜ ਪਾਰਟੀ ਦੇ ਜੋਨ ਇੰਚਾਰਜ ਗੁਰਨਾਮ ਚੌਧਰੀ , ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ ਸਕੱਤਰ ਪੰਜਾਬ, ਦਲਜੀਤ ਰਾਏ ਜਿਲਾ ਪ੍ਰਧਾਨ,ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਹਲਕਾ ਚੱਬੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 15 ਮਾਰਚ ਬਸਪਾ ਬਾਨੀ ਸ੍ਰੀ ਕਾਂਸ਼ੀ ਰਾਮ ਦੇ ਜਨਮ ਦਿਨ ਤੇ ਬਸਪਾ ਵਲੋੰ ਦਾਣਾ ਮੰਡੀ ਬਹਿਰਾਮ ਵਿਖੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਸੱਤਾ ਪ੍ਰਾਪਤ ਕਰੋ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਇਤਿਹਾਸ ਸਿਰਜੇਗੀ। ਓਨਾਂ ਕਿਹਾ ਵੱਡੀ ਗਿਣਤੀ ਵਿੱਚ ਪੰਜਾਬ ਵਾਸੀ ਰੈਲੀ ਵਿੱਚ ਸ਼ਾਮਿਲ ਹੋ ਕੇ ਏਕਤਾ ਅਤੇ ਆਪਣੀ ਪੰਜਾਬ ਪ੍ਰਤੀ ਜਾਗਰੂਕ ਸੋਚ ਦਾ ਮੁਜਾਹਰਾ ਕਰਨਗੇ। ਬਸਪਾ ਆਗੂਆਂ ਨੇ ਕਿਹਾ ਪੰਜਾਬ ਦੇ ਵਿਗੜੇ ਤਰਸਯੋਗ ਹਲਾਤਾਂ ਤੋਂ ਪੰਜਾਬ ਵਾਸੀ ਚਿੰਤਤ ਨਜਰ ਆ ਰਹੇ ਹਨ ਅਤੇ ਬਹੁਜਨ ਸਮਾਜ ਪਾਰਟੀ ਦੀ ਵਧਦੀ ਤਾਕਤ ਨੂੰ ਪੰਜਾਬ ਦੇ ਭਵਿੱਖ ਵਜੋਂ ਦੇਖ ਰਹੇ ਹਨ।
ਬਸਪਾ ਆਗੂਆਂ ਨੇ ਪੰਜਾਬ ਦੀ ਮੌਜੂਦਾ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ, ਭਾਜਪਾ, ਅਕਾਲੀ ਅਤੇ ਮੌਜੂਦਾ ਤਾਨਾਸ਼ਾਹ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਕਾਰਨ ਹਰ ਵਰਗ ਦੁੱਖੀ ਨਜਰ ਆ ਰਿਹਾ ਹੈ। ਓਨਾਂ ਕਿਹਾ ਅੱਜ ਵਿਧਾਨ ਸਭਾ ਅੰਦਰ ਪੰਜਾਬ ਅਤੇ ਪੰਜਾਬੀਆਂ ਦੇ ਆਰਥਿਕ,ਸਮਾਜਿਕ ਮਸਲਿਆਂ ਅਤੇ ਮਹਿੰਗਾਈ, ਬੇਰੁਜ਼ਗਾਰੀ, ਪੰਜਾਬ ਅੰਦਰ ਹਰ ਰੋਜ ਹੋ ਰਹੀਆਂ ਲੁੱਟਾਂ ਖੋਹਾਂ ਤੇ ਕਤਲਾਂ ਨੂੰ ਭੁੱਲ ਕੇ ਵਿਧਾਨ ਸਭਾ ਨੂੰ ਸਿਆਸੀ ਜੰਗ ਦਾ ਅਖਾੜਾ ਬਣਾ ਦਿੱਤਾ ਹੈ, ਜਿਥੇ ਸਵਾਏ ਇਕ ਦੂਜੇ ਤੇ ਦੂਸ਼ਣਬਾਜ਼ੀ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਰਿਹਾ। ਬਸਪਾ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਨੂੰ ਲਲਕਾਰੇ ਮਾਰਨੇ ਨਿੰਦਣਯੋਗ ਹੈ।
ਬਸਪਾ ਆਗੂਆਂ ਨੇ ਕਿਹਾ ਕਿ 15 ਮਾਰਚ ਬਹਿਰਾਮ ਰੈਲੀ ਲਈ ਪੰਜਾਬ ਦੇ ਲੋਕਾਂ ਅੰਦਰ ਭਾਰੀ ਉਤਸ਼ਾਹ ਹੈ , ਪੰਜਾਬ ਵਾਸੀ ਵਹੀਰਾਂ ਘੱਤ ਕੇ ਆਪ ਮੁਹਾਰੇ ਰੈਲੀ ਵਿੱਚ ਸ਼ਾਮਲ ਹੋਣਗੇ।
15 ਮਾਰਚ ਬਹਿਰਾਮ ਬਸਪਾ ਰੈਲੀ ਨਵਾਂ ਇਤਿਹਾਸ ਸਿਰਜੇਗੀ ਗੁਰਨਾਮ ਚੌਧਰੀ ਠੇਕੇਦਾਰ ਭਗਵਾਨ ਦਲਜੀਤ ਰਾਏ ਐਡਵੋਕੇਟ ਮਾਨਾ
