ਚੰਡੀਗੜ:- ਰਾਇਲ ਅਸਟੇਟ, ਜ਼ੀਰਕਪੁਰ ਦੀ ਰੈਜ਼ੀਡੈਂਟ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਵੱਖ ਵੱਖ ਡਾਕਟਰਾਂ ਦੀਆਂ ਸੇਵਾਵਾਂ ਲੈਂਦੇ ਹੋਏ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।
ਜਿਨ੍ਹਾਂ ਵਿੱਚ ਮੁੱਖ ਤੋਰ ਤੇਃ 
1. ਹੱਡੀਆਂ ਤੋਂ ਸੰਬੰਧਿਤ ਰੋਗਾਂ ਦੇ ਮਾਹਿਰ, 
2. ਕਿਡਨੀ ਤੋਂ ਸੰਬੰਧਿਤ ਰੋਗਾਂ ਦੇ ਮਾਹਿਰ, 
3. ਇਸਤਰੀ ਰੋਗਾਂ ਦੇ ਮਾਹਿਰ ਅਤੇ ਜਨਰਲ ਚੈਕ-ਅੱਪ ਆਦਿ।
ਪਾਰਕ ਹਸਪਤਾਲ, ਸੈਕਟਰ-69, ਮੋਹਾਲੀ ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਇਸ ਕੈਂਪ ਦਾ ਆਯੋਜਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਧਾਨਗੀ ਹੇਠ ਸਵੇਰੇ 11:00 ਵੱਜੇ ਤੋਂ 3:00 ਵੱਜੇ ਤੱਕ ਕਿੱਤਾ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਚੇਅਰਮੈਨ ਲਾਇਨਜ਼ ਕੁਐਸਟ ਨੇ ਦੱਸਿਆ ਕਿ ਪਾਰਕ ਹਸਪਤਾਲ ਤੋਂ ਹੱਡਿਆਂ ਦੇ ਮਾਹਿਰ ਡਾ. ਭਾਨੂ ਪ੍ਰਤਾਪ ਸਲੂਜਾ (M.S., Orthopaedic) ਦੀ ਟੀਮ ਵਿੱਚੋਂ ਡਾ. ਅਨਚੂਕ ਸ਼ਰਮਾ (M.D. Ortho), ਕਿਡਨੀ ਦੇ ਮਾਹਿਰ ਡਾ. ਕਪਲੇਸ਼ ਸਤਾਪਰਾ (MD, DNB, Nephrologist) ਅਤੇ ਇਸਤਰੀ ਰੋਗਾਂ ਦੇ ਮਾਹਿਰ ਡਾ. ਸਰਿਤਾ ਗਰਗ (Obst & Gynaecologist) ਵੱਲੋਂ 135 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਤੰਦਰੁਸਤ ਰਹਿਣ ਦੀ ਸਲਾਹ ਵੀ ਦਿੱਤੀ ਗਈ।
ਇਸੀ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋਏ ਪਾਰਕ ਹਸਪਤਾਲ ਦੀ ਨਰਸਿੰਗ ਟੀਮ ਵੱਲੋਂ 120 ਮਰੀਜ਼ਾਂ ਦਾ ਸ਼ੂਗਰ  ਚੈੱਕ-ਅੱਪ, ਬਲੱਡ ਪ੍ਰੈਸ਼ਰ ਅਤੇ ਬੀ.ਐਮ.ਆਈ ਵੀ ਚੈੱਕ ਕੀਤਾ ਗਿਆ।
ਇਸ ਮੌਕੇ ਲਾਇਨਜ਼ ਕਲੱਬ ਦੇ ਰੀਜ਼ਨ ਚੇਅਰਪਰਸਨ ਐਨ.ਜੇ.ਐਫ. ਲਾਇਨ ਸੋਨੀਆ ਅਰੋੜਾ ਜੀ ਨੇ ਸ਼ਿਰਕਤ ਕੀਤੀ  ਅਤੇ ਕਲੱਬ ਵੱਲੋਂ  ਇਸ ਪਵਿੱਤਰ ਦਿਹਾੜੇ ਦੇ ਮੌਕੇ ਮੈਡੀਕਲ ਕੈਂਪ ਦਾ ਨਿਵੇਕਲਾ ਢੰਗ ਅਪਣਾਉਣ ਤੇ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਕਲੱਬਸ ਵੱਲੋਂ ਲਾਇਨ ਕੇ.ਕੇ. ਅਗਰਵਾਲ, ਲਾਇਨ ਅਮਨਦੀਪ ਸਿੰਘ ਗੁਲਾਟੀ, ਲਾਇਨ ਰਜਿੰਦਰ ਕੁਮਾਰ ਚੋਹਾਨ, ਲਾਇਨ ਕੁਲਦੀਪ ਸਿੰਘ, ਲਾਇਨ ਰਾਕੇਸ਼ ਗਰਗ, ਲਾਇਨ ਤੇਜਿੰਦਰ ਕੌਰ, ਲਾਇਨ ਜਸਵਿੰਦਰ ਕੌਰ, ਲਾਇਨ ਦਿਵਪ੍ਰੀਤ ਕੌਰ, ਲਾਇਨ ਕਨਿਕਾ ਸ਼ਰਮਾ ਅਤੇ ਸੋਸਾਇਟੀ ਮੈਂਬਰ ਹਾਜ਼ਰ ਸਨ।