ਗੜ੍ਹਸ਼ੰਕਰ:- ਸਥਾਨਕ ਜੀਵਨ ਜਾਗਰਤੀ ਮੰਚ ( ਰਜਿਸਟਰਡ) ਗੜ੍ਹਸ਼ੰਕਰ ਵੱਲੋਂ 12ਵਾਂ ਖੂਨ ਦਾਨ ਕੈਂਪ ਸ੍ਰੀਮਤੀ ਬਚਨੀ ਦੇਵੀ ਪਤਨੀ ਸ੍ਰੀ ਗੁਰਦਾਸ ਰਾਮ ਪਿੰਡ ਮੈਰਾ ਦੀ ਨਿੱਘੀ ਯਾਦ ਨੂੰ ਸਮਰਪਿਤ, ਸ਼ਹਿਰ ਦੀਆਂ ਸਥਾਨਕ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਨੈਸ਼ਨਲ ਬੈਂਕ ਗੜ੍ਹਸ਼ੰਕਰ ਦੇ ਸਹਿਯੋਗ ਨਾਲ, ਉਹ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਪਿੰਕ ਰੋਜ਼ ਹੋਟਲ ਗੜਸ਼ੰਕਰ ਵਿਖੇ ਲਗਾਇਆ ਗਿਆ।
ਇਸ ਖੂਨਦਾਨ ਕੈਂਪ ਦਾ ਉਦਘਾਟਨ ਸਾਬਕਾ ਤਹਿਸੀਲਦਾਰ ਹਰੀ ਲਾਲ ਨਫ਼ਰੀ , ਪੰਜਾਬ ਨੈਸ਼ਨਲ ਬੈਂਕ ਦੇ ਏਜੀਐਮ ਕੁਮਾਰ ਰਾਜੀਵ ਰੰਜਨ ਡਿਪਟੀ ਸਰਕਲ ਹੈਡ ਹੁਸ਼ਿਆਰਪੁਰ , ਚੀਫ਼ ਮੈਨੇਜਰ ਅਰਵਿੰਦ ਪਾਲ ਅਤੇ ਸੀਨੀਅਰ ਮੈਨੇਜਰ ਪ੍ਰਿਤਪਾਲ ਸਿੰਘ ਵੱਲੋਂ ਸਮੂਹਿਕ ਤੌਰ ਤੇ ਕੀਤਾ ਗਿਆ। ਇਸ ਸਮੇਂ ਮੰਚ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਇਲਾਕੇ ਦੇ ਪਤਵੰਤਿਆਂ ਦੇ ਨਾਲ ਨਾਲ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇਦੇ ਵੀ ਸ਼ਾਮਿਲ ਸਨ।
ਇਲਾਕੇ ਦੇ ਖੂਨਦਾਨੀਆਂ ਵੱਲੋਂ ਬਲੱਡ ਡੋਨਰਜ਼ ਕੌਂਸਿਲ ਅਤੇ ਬਲੱਡ ਸੈਂਟਰ ਰਾਹੋਂ ਰੋਡ, ਨਵਾਂ ਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ 134 ਖੂਨਦਾਨੀਆਂ ਨੇ ਖੂਨ ਦਾਨ ਕਰਨ ਲਈ ਰਜਿਸਟਰੇਸ਼ਨ ਕਰਵਾਈ ਜਿਨ੍ਹਾਂ ਵਿੱਚੋਂ ਸਮੇ ਦੀ ਘਾਟ ਕਾਰਨ ਕੇਵਲ 96 ਯੂਨਿਟ ਖੂਨ ਹੀ ਇਕੱਤਰ ਕੀਤਾ ਜਾ ਸਕਿਆ। ਕੈਂਪ ਦੀ ਵਿਲੱਖਣਤਾ ਇਹ ਸੀ ਕਿ ਇਸ ਕੈਂਪ ਵਿੱਚ 21 ਖੂਨਦਾਨੀਆਂ ਨੇ ਪਹਿਲੀ ਵਾਰ , 4 ਜੋੜਿਆਂ (ਪਤੀ ਪਤਨੀ ) ਸਮੇਤ 5 ਔਰਤਾਂ ਨੇ ਵੀ ਖੂਨ ਦਾਨ ਕੀਤਾ।
ਪ੍ਰਿੰਸੀਪਲ ਡਾਕਟਰ ਬਿਕਰ ਸਿੰਘ , ਡਾਕਟਰ ਅਜੇ ਬੱਗਾ , ਅਤੇ ਕਾਮਰੇਡ ਦਰਸ਼ਨ ਸਿੰਘ ਮੱਟੂ ਪ੍ਰਧਾਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਮੰਚ ਅਹੁਦੇਦਾਰਾਂ ਅਤੇ ਕਾਰਜ- ਕਾਰਨੀ ਮੈਂਬਰਾਂ ਸਮੇਤ ਪ੍ਰਮੁੱਖ ਹਸਤੀਆਂ ਵਿੱਚ ਸਰਵ ਸ਼੍ਰੀ. ਪ੍ਰਿੰਸੀਪਲ ਸੁਰਿੰਦਰ ਪਾਲ, ਪ੍ਰੋਫੈਸਰ ਸੰਧੂ ਵਰਿਆਣਵੀ, ਪੀ.ਐਲ. ਸੂਦ, ਹਰਦੇਵ ਰਾਏ, ਬਲਵੰਤ ਸਿੰਘ, ਮਾਸਟਰ ਹੰਸਰਾਜ, ਹਰੀ ਲਾਲ ਨਫ਼ਰੀ, ਵਿਜੇ ਲਾਲ , ਕਾਰਜਕਾਰੀ ਪ੍ਰਿੰਸੀਪਲ ਪਵਨ ਕੁਮਾਰ ਗੋਇਲ, ਪ੍ਰਿੰਸੀਪਲ ਦਲਵਾਰਾ ਰਾਮ, ਅਵਤਾਰ ਸਿੰਘ, ਪੰਜਾਬ ਨੈਸ਼ਨਲ ਬੈਂਕ ਦੇ ਬ੍ਰਾਂਚ ਮੈਨੇਜਰ ਪ੍ਰਿਤਪਾਲ ਸਿੰਘ, ਅਰਵਿੰਦ ਪਾਲ, ਮੈਨੇਜਰ ਰੋਹਿਤ ਤਿਵਾੜੀ ਪੀਐੱਨਬੀ ਮਾਹਿਲਪੁਰ, ਰਾਜੀਵ ਬੰਗੜ, ਗੁਰਕੰਵਲ ਸਿੰਘ ਸੈਲਾ ਖੁਰਦ,ਹਿਮਾਂਸ਼ੂ ਖੰਡੇਲਵਾਲ, ਸੋਮ ਨਾਥ ਬੰਗੜ, ਬੀਬੀ ਸੁਭਾਸ਼ ਮੱਟੂ, ਤਰਕਸ਼ੀਲ ਆਗੂ ਜੋਗਿੰਦਰ ਕੁਲੇਵਾਲ, ਦਾ ਭੀਮ ਰਾਓ ਅੰਬੇਡਕਰ ਮਿਸ਼ਨ ਟਰੱਸਟ ਦੇ ਪ੍ਰਧਾਨ ਡਾ. ਅਵਤਾਰ ਦੁੱਗਲ, ਸ੍ਰੀ ਹੇਮ ਰਾਜ ਧੰਜਲ, ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਭੁਪਿੰਦਰ ਰਾਣਾ, ਪੰਜਾਬ ਦੇ ਸਾਬਕਾ ਡੀਪੀਆਈ ਡਾ. ਕਰਨੈਲ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ, ਕੌਸਲਰ ਕਿਰਪਾਲ ਰਾਮ ਪਾਲਾ, ਮਹਿੰਦਰਪਾਲ ਸਿੰਘ ਸਿੱਧੂ, ਹੈਪੀ ਸਾਧੋਵਾਲ, ਰੌਕੀ ਭਲਵਾਨ, ਛਿੰਦਾ ਗੋਲੀਆਂ, ਬਲਬੀਰ ਸਿੰਘ ਖਾਨਪੁਰੀ, ਮਨਜੀਤ ਸੈਣੀ, ਡਾ ਬਿੱਟੂ ਵਿੱਜ, ਡਾਕਟਰ ਤਰਸੇਮਸਿੰਘ, ਹਰੀਕ੍ਰਿਸ਼ਨ ਗੰਗੜ ਸਾਬਕਾ ਜਿਲਾ ਸਿੱਖਿਆ ਅਫ਼ਸਰ, ਲਾਡੀ ਅੰਮ੍ਰਿਤਸਰੀ ਭਾਈਆਂ ਦੀ ਹੱਟੀ, ਅਗਰਵਾਲ ਜ਼ਿਓਲਰਜ਼ ਦੇ ਵਿਨੀਤ ਕੁਮਾਰ ਸੋਨੂੰ, ਮੁਕੇਸ਼ ਕਪੂਰ, ਲਵਲੀ ਸਿੱਧੂ, ਦੋਆਬਾ ਸਾਹਿਤ ਸਭਾ ਦੇ ਪਵਨ ਭੰਮੀਆ, ਆਦਰਸ਼ ਵੈਲਫੇਅਰ ਸੋਸਾਇਟੀ ਦੇ ਸਤੀਸ਼ ਸੋਨੀ ਅਤੇ ਪ੍ਰਿੰਸੀਪਲ ਜਗਦੀਸ਼ ਰਾਏ, ਆਦਿ ਹਾਜ਼ਰ ਸਨ।
ਜੀਵਨ ਜਾਗ੍ਰਿਤੀ ਮੰਚ ਵਲੋਂ ਖੂਨ ਦਾਨੀਆ ਨੂੰ ਭੇਂਟ ਕੀਤੇ ਗਏ ਤੋਹਫ਼ਿਆਂ ਦੇ ਨਾਲ ਦੋਆਬਾ ਸਾਹਿਤ ਸਭਾ ਦੇ ਜਨਰਲ ਸਕੱਤਰ ਪਵਨ ਭੰਮੀਆ ਵਲੋਂ ਖੂਨ ਦਾਨੀਆਂ ਨੂੰ ਅਪਣੀਆ ਕਿਤਾਬਾਂ ਵੀ ਤੋਹਫ਼ੇ ਵਜੋਂ ਭੇਟ ਕੀਤੀਆਂ ਗਈਆਂ ਅਤੇ ਜਸਵੀਰ ਬੇਗਮਪੁਰੀ ਵਲੋਂ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ।
ਜੀਵਨ ਜਾਗ੍ਰਿਤੀ ਮੰਚ ਗੜ੍ਹਸ਼ੰਕਰ ਵਲੋ 12 ਵਾ ਖੂਨ ਦਾਨ ਕੈਂਪ ਲਗਾਇਆ ਗਿਆ 96 ਯੂਨਿਟ ਖੂਨ ਇਕੱਤਰ ਕੀਤਾ
