ਪਟਿਆਲਾ:- ਆਪਦਾਵਾਂ, ਜੰਗਾਂ ਅਤੇ    ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ ਸਮੇਂ ਕੀਮਤੀ ਜਾਨਾਂ ਬਚਾਉਣ ਹਿੱਤ ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤਿਆਂ ਵਜੋਂ ਤਿਆਰ ਕਰਨ ਲਈ ਦੁਨੀਆਂ ਵਿੱਚ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਡੈਡੀਕੈਟਿਡ ਬ੍ਰਦਰਜ਼ ਗਰੁੱਪ ਅਤੇ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਵਲੋਂ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਜਾਗ੍ਰਿਤੀ ਕਲੱਬ ਦੀ ਸਥਾਪਨਾ ਕੀਤੀ। 
ਚਲ ਰਹੇ ਐਨ ਐਸ ਐਸ ਕੈਂਪ ਵਿਖੇ ਪ੍ਰਿੰਸੀਪਲ ਡਾਕਟਰ ਚੰਦ੍ਰ ਪ੍ਰਕਾਸ਼ ਗਾਂਧੀ, ਪ੍ਰੋਗਰਾਮ ਅਫਸਰ ਡਾਕਟਰ ਮਨਦੀਪ ਸਿੰਘ ਅਤੇ ਪ੍ਰੋਫੈਸਰ ਵੰਦਨਾ ਗੁਪਤਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਵਧ ਰਹੀਆਂ ਕੁਦਰਤੀ, ਮੌਸਮੀ ਅਤੇ ਮਨੁੱਖੀ ਆਫਤਾਵਾਂ, ਬਿਮਾਰੀਆਂ, ਜੰਗਾਂ ਦੌਰਾਨ ਬੰਬਾਂ, ਮਿਜ਼ਾਇਲਾਂ ਦੀਆਂ ਤਬਾਹੀਆਂ ਤੋਂ ਬਚਣ ਬਚਾਉਣ ਦੀਆਂ ਟ੍ਰੇਨਿੰਗਾਂ, ਅਭਿਆਸ, ਪਹਿਲੀ ਵਾਰ ਕਾਲਜ ਵਿਖੇ ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਨੂੰ ਜਾਗ੍ਰਿਤੀ ਕਲੱਬ ਰਾਹੀਂ ਸ਼੍ਰੀ ਕਾਕਾ ਰਾਮ ਵਰਮਾ, ਆਫ਼ਤ ਪ੍ਰਬੰਧਨ ਟ੍ਰੇਨਰ ਵਲੋਂ 10 ਪ੍ਰਕਾਰ ਦੀਆਂ ਟੀਮਾਂ ਬਣਾਕੇ ਦੱਸਿਆ ਕਿ ਛੋਟੀਆਂ ਆਪਦਾਵਾਂ ਕਾਰਨ ਘਰਾਂ, ਕਾਲੋਨੀਆਂ, ਫੈਕਟਰੀਆਂ, ਸੰਸਥਾਵਾਂ ਅਤੇ ਸੜਕਾਂ ਤੇ ਹਰਰੋਜ ਸੈਂਕੜੇ ਜ਼ਿੰਦਗੀਆਂ ਖਤਮ ਹੋ ਰਹੀਆਂ ਹਨ।  
ਪਰ ਬਹੁਤ ਭਿਆਨਕ ਤਬਾਹੀਆਂ ਵਾਲੀਆਂ ਆਪਦਾਵਾਂ ਅਤੇ ਜੰਗਾਂ ਸਮੇਂ ਕੁਝ ਘੰਟਿਆਂ ਵਿੱਚ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਇਸੇ ਕਰਕੇ ਹੋ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਕਦੇ ਆਫ਼ਤ ਪ੍ਰਬੰਧਨ, ਫਸਟ ਏਡ ਸੁਰੱਖਿਆ ਦੀਆਂ ਟ੍ਰੇਨਿੰਗਾਂ ਅਭਿਆਸ ਕਰਵਾਕੇ ਜਾਗਰੂਕ ਨਹੀਂ ਕੀਤਾ। ਉਨ੍ਹਾਂ ਨੇ ਐਟਮੀ, ਪ੍ਰਮਾਣੂ, ਬੰਬਾਂ ਮਿਜ਼ਾਇਲਾਂ ਅਤੇ ਕੁਦਰਤੀ ਆਪਦਾਵਾਂ ਸਮੇਂ ਬਚਣ ਅਤੇ ਪੀੜਤਾਂ ਨੂੰ ਬਚਾਉਣ ਲਈ ਰਾਹਤ ਟੀਮਾਂ ਹਰੇਕ ਸੰਸਥਾਵਾਂ, ਕਾਲੋਨੀਆਂ, ਫੈਕਟਰੀਆਂ ਅਤੇ ਸ਼ਹਿਰ ਪਿੰਡਾਂ ਵਿੱਚ ਬਣਾਕੇ ਨੋਜਵਾਨਾਂ, ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਸਿਖਿਅਤ ਕਰਨਾ ਬਹੁਤ ਜ਼ਰੂਰੀ ਅਤੇ ਭਵਿੱਖ ਵਿੱਚ ਲਾਭਦਾਇਕ ਸਿੱਧ ਹੋ ਸਕਦੇ ਹਨ। 
ਕਿਉਂਕਿ ਭਿਆਨਕ ਤਬਾਹੀਆਂ ਵਾਲੇ ਹਾਲਾਤਾਂ ਵਿੱਚ ਸੜਕਾਂ ਹਸਪਤਾਲ, ਭੋਜਨ, ਪਾਣੀ  ਵੀ ਖ਼ਤਮ ਹੋ ਜਾਂਦੇ ਹਨ। ਪੀੜਤਾਂ ਨੂੰ ਬਚਾਉਣ ਲਈ ਨੋਜਵਾਨਾਂ ਨੂੰ ਸਾਇਰਨ, ਅਸੈਂਬਲੀ ਪੁਆਇੰਟ, ਬਚਾਉ ਲਈ ਲੇਟਣਾ, ਪੀੜਤਾਂ ਨੂੰ ਰੈਸਕਿਯੂ, ਟਰਾਂਸਪੋਰਟ, ਫਸਟ ਏਡ ਕਰਨਾ, ਫਾਇਰ ਸੇਫਟੀ, ਹੈਲਪ ਲਾਈਨ ਨੰਬਰਾਂ ਦੀ ਵਰਤੋਂ, ਚੋਰਾਂ ਤੋਂ ਬਚਾਉ, ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ, ਮੂੜ ਵਸੇਵੇ ਬਾਰੇ ਪ੍ਰਦਰਸ਼ਨ ਕਰਵਾਉਣਾ ਅਤਿ ਜ਼ਰੂਰੀ ਹਨ। ਭਾਰਤ ਅਤੇ ਪੰਜਾਬ ਸਰਕਾਰਾਂ ਵਲੋਂ ਜ਼ਿਲਿਆਂ ਵਿਖੇ ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗਾਂ, ਅਭਿਆਸ ਮੌਕ ਡਰਿੱਲਾਂ ਹੋ ਰਹੀਆਂ ਹਨ।    
ਡਾਕਟਰ ਗਗਨਦੀਪ, ਨੰਦਿਤਾ, ਪ੍ਰੋਫੈਸਰ ਅਵਤਾਰ ਸਿੰਘ, ਐਨ ਐਸ ਐਸ ਅਤੇ ਐਨ ਸੀ ਸੀ ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸੇਫਟੀ, ਬਚਾਓ, ਮਦਦ ਦੀਆਂ ਟ੍ਰੇਨਿੰਗਾਂ, ਅਭਿਆਸ ਰਾਹੀਂ ਉਨ੍ਹਾਂ ਦੇ ਆਤਮ ਵਿਸ਼ਵਾਸ ਅਤੇ ਹੌਸਲੇ ਬੁਲੰਦ ਹੋਏ ਹਨ। ਉਨ੍ਹਾਂ ਨੇ ਬੇਨਤੀ ਕੀਤੀ ਕਿ ਮਾਨਵਤਾ ਨੂੰ ਜਗਾਉਣ ਅਤੇ ਬਚਾਉਣ ਹਿੱਤ ਇਸ ਤਰ੍ਹਾਂ ਦੇ ਜਾਗ੍ਰਿਤੀ ਕਲੱਬ ਹੋਰ ਸੰਸਥਾਵਾਂ ਵਿਖੇ ਵੀ ਸ਼ੁਰੂ ਕੀਤੇ ਜਾਣ।