ਪਟਿਆਲਾ:- ਕੈਂਸਰ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਨਸ਼ਿਆਂ, ਫਾਸਟ ਫੂਡ ਦੇ ਦੁਰਪ੍ਰਭਾਵਾਂ ਕਾਰਨ ਆਉਣ ਵਾਲੀਆਂ ਸ਼ਰੀਰਕ, ਮਾਨਸਿਕ, ਸਮਾਜਿਕ, ਆਰਥਿਕ, ਕਾਨੂੰਨੀ ਸਮਸਿਆਵਾਂ ਸਬੰਧੀ ਵਿਦਿਆਰਥੀਆਂ ਅਤੇ ਨੋਜਵਾਨਾਂ ਨੂੰ ਜਾਗਰੂਕ ਕਰਕੇ, ਪੰਜਾਬ ਨੂੰ ਸਿਹਤਮੰਦ, ਤਦੰਰੁਸਤ, ਸੁਰੱਖਿਅਤ, ਖੁਸ਼ਹਾਲ ਬਣਾਉਣ ਲਈ, ਸਰਕਾਰਾਂ, ਜ਼ਿਲਾ ਪ੍ਰਸ਼ਾਸਨ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਵਲੋਂ ਜੰਗੀ ਪੱਧਰ ਤੇ ਉਪਰਾਲੇ ਇਮਾਨਦਾਰੀ, ਵਫ਼ਾਦਾਰੀ ਨਾਲ ਕੀਤੇ ਜਾ ਰਹੇ ਹਨ।
ਇਹ ਵਿਚਾਰ ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਐਕੀਕ੍ਰਿਤ ਸੇਂਟਰ ਦੇ ਡਾਇਰੈਕਟਰ ਸ੍ਰੀਮਤੀ ਪ੍ਰਮਿੰਦਰ ਕੌਰ ਮਨਚੰਦਾ, ਸ਼੍ਰੀ ਉਪਕਾਰ ਸਿੰਘ, ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਅਤੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਇੰਸਪੈਕਟਰ ਸਰਬਜੀਤ ਕੌਰ,ਵਲੋਂ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਕਰਵਾਏ ਅੰਤਰ ਸਕੂਲ ਮੁਕਾਬਲਿਆਂ ਦੌਰਾਨ, ਵਿਦਿਆਰਥੀਆਂ, ਅਧਿਆਪਕਾਂ ਅਤੇ ਦਾਖਲ ਮਰੀਜ਼ਾਂ ਨੂੰ ਪ੍ਰਗਟ ਕੀਤੇ।
ਉਨ੍ਹਾਂ ਨੇ ਕਿਹਾ ਕਿ ਇਲਾਜ ਨਾਲੋਂ ਜਾਗਰੂਕਤਾ, ਪ੍ਰਹੇਜ਼, ਆਤਮ ਵਿਸ਼ਵਾਸ, ਸਮਝਦਾਰੀ, ਹੌਂਸਲੇ, ਇਮਾਨਦਾਰੀ, ਸਬਰ ਸ਼ਾਂਤੀ, ਸਹਿਣਸ਼ੀਲਤਾ ਅਤੇ ਆਪਣਿਆਂ ਦੀ ਸਹਾਇਤਾਂ, ਸਹਿਯੋਗ ਦੀਆਂ ਭਾਵਨਾਵਾਂ, ਵੱਧ ਲਾਭਦਾਇਕ ਸਿੱਧ ਹੁੰਦੀਆਂ ਹਨ। ਸ਼੍ਰੀ ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਨੇ ਦੱਸਿਆ ਕਿ ਬਿਮਾਰੀਆਂ, ਨਸ਼ਿਆਂ, ਅਪਰਾਧਾਂ ਅਤੇ ਹਾਦਸਿਆਂ ਦੀ ਰੋਕਥਾਮ ਲਈ ਅਧਿਆਪਕਾਂ ਸਿਖਿਆ ਸੰਸਥਾਵਾਂ ਦੇ ਮੁੱਖੀਆਂ ਅਤੇ ਮਾਪਿਆਂ ਨੂੰ ਵੀ ਅੱਗੇ ਆਉਣਾ ਜ਼ਰੂਰੀ ਹੈ।
ਕਰਵਾਏ ਗਏ ਮੁਕਾਬਲਿਆਂ ਦੌਰਾਨ ਸੀਨੀਅਰ ਗਰੁੱਪ ਵਿੱਚ ਜੀਵਨ ਜੋਤੀ ਸਕੂਲ ਦੀ ਭਾਵਨਾ, ਸੋਨੀ ਪਬਲਿਕ ਸਕੂਲ ਦੀ ਕੋਮਲ, ਗ੍ਰੀਨ ਲੈਂਡ ਸਕੂਲ ਦੀ ਹੈਮੰਤ ਅਤੇ ਜੀਵਨ ਜੋਤੀ ਸਕੂਲ ਦੀ ਤਮੰਨਾ ਜੇਤੂ ਰਹੇ ਜਦਕਿ ਜੂਨੀਅਰ ਗਰੁੱਪ ਵਿੱਚ ਗਰੀਨਲੈਂਡ ਸਕੂਲ ਦੀ ਤੇਜ਼ਪ੍ਰੀਤ ਕੌਰ ਪਹਿਲੇ, ਇਸੇ ਸਕੂਲ ਦੀ ਰੀਬੀਕਾ ਦੂਜੇ ਜਦਕਿ ਜੀਵਨ ਜੋਤੀ ਸਕੂਲ ਦੀ ਤਨਿਸਾ ਤੀਸਰੇ ਸਥਾਨ ਤੇ ਰਹੇ। ਗ੍ਰੀਨ ਵੈਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਵਲੋਂ ਸੱਭ ਤੋਂ ਵੱਧ ਇਨਾਮ ਜਿੱਤਣ ਤੇ ਰਾਵਿੰਦਰ ਕੌਰ ਸਿੱਧੂ ਵਲੋਂ ਆਪਣੇ ਭਰਾ ਸਾਬਕਾ ਆਈ ਜੀ ਪੀ, ਪ੍ਰਮਜੀਤ ਸਿੰਘ ਸਰਾਓ ਦੀ ਯਾਦ ਵਿੱਚ ਚਲਿੰਤ ਟਰਾਫੀ ਦੇਕੇ, ਸਕੂਲ ਨੂੰ ਸਨਮਾਨਿਤ ਕੀਤਾ।
ਸ਼੍ਰੀ ਕਾਕਾ ਰਾਮ ਵਰਮਾ ਵਲੋਂ ਭੇਟ ਕੀਤੀਆਂ ਦੋ ਟਰਾਫੀਆਂ ਕ੍ਰਮਵਾਰ ਜੀਵਨ ਜੋਤੀ ਅਤੇ ਸੋਨੀ ਪਬਲਿਕ ਸਕੂਲਾਂ ਨੂੰ ਦੇਕੇ ਸਨਮਾਨਿਤ ਕੀਤਾ। ਰੈੱਡ ਕਰਾਸ ਨਸ਼ਾ ਛੁਡਾਊ ਐਕੀਕ੍ਰਿਤ ਸੇਂਟਰ ਦੇ ਕਾਊਸਲਰ ਰਣਜੀਤ ਕੌਰ, ਪ੍ਰਵਿੰਦਰ ਵਰਮਾ, ਅਮਰਜੀਤ ਕੌਰ ਅਤੇ ਡਾਕਟਰ ਚਾਰੂ ਗੋਤਮ ਅਤੇ ਏ ਐਸ ਆਈ ਰਾਮ ਸਰਨ ਵਲੋਂ ਨਸ਼ਿਆਂ, ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਅਪਰਾਧਾਂ ਵਿੱਚ ਫਸੇ ਨੋਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ।
ਵਿਦਿਆਰਥੀਆਂ ਨੂੰ ਕਸਮ ਚੁਕਾਈਂ ਕਿ ਉਹ ਆਪਣੇ ਜੀਵਨ, ਸਿਹਤ, ਤੰਦਰੁਸਤੀ ਅਰੋਗਤਾ ਅਤੇ ਸੁਰਖਿਅਤ ਭਵਿੱਖ ਲਈ ਆਪਣੇ ਆਪ ਨੂੰ, ਦੋਸਤਾਂ, ਮਿੱਤਰਾਂ, ਸਾਥੀਆਂ ਨੂੰ ਵੀ ਜਾਗਰੂਕ ਕਰਕੇ ਪੰਜਾਬ ਨੂੰ ਸਿਹਤਮੰਦ, ਤਦੰਰੁਸਤ, ਸੁਰੱਖਿਅਤ, ਖੁਸ਼ਹਾਲ ਬਣਾਉਣ ਲਈ ਯਤਨ ਕਰਦੇ ਰਹਿਣਗੇ।
ਪੰਜਾਬ ਨੂੰ ਕੈਂਸਰ ਨਸ਼ਿਆਂ ਅਤੇ ਬਿਮਾਰੀਆਂ ਮੁਕਤ ਕਰਨ ਲਈ ਇਮਾਨਦਾਰੀ ਨਾਲ ਉਪਰਾਲੇ ਕਰਨੇ ਜ਼ਰੂਰੀ ਪ੍ਰਮਿੰਦਰ ਕੌਰ ਮਨਚੰਦਾ
