ਪਟਿਆਲਾ:- ਭਾਰਤ ਪਾਕਿਸਤਾਨ ਦੀ 1971 ਦੀ ਜੰਗ ਦੀ ਜਿੱਤ ਨੂੰ ਰਾਸ਼ਟਰੀ ਵਿਜੇ ਦਿਵਸ਼ ਵਜੋਂ, ਇੱਕ ਰਾਸ਼ਟਰੀ ਤਿਉਹਾਰ ਵਾਂਗ ਸਕਾਲਰ ਫ਼ੀਲਡ ਪਬਲਿਕ ਸਕੂਲ ਪਟਿਆਲਾ ਵਿਖੇ ਮਣਾਇਆ ਗਿਆ। ਇਸ ਮੌਕੇ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਅਤੇ ਆਵਾਜਾਈ ਸਿੱਖਿਆ ਸੈਲ ਪੰਜਾਬ ਪੁਲਿਸ ਦੇ ਏ ਐਸ ਆਈ ਰਾਮ ਸਰਨ ਵਲੋਂ ਐਪ ਸੀ ਸੀ ਕੇਡਿਟਜ ਦੀਆਂ 10 ਟੀਮਾ ਬਣਾਕੇ, ਜੰਗਾਂ ਆਪਦਾਵਾਂ ਜਾਂ ਕਿਸੇ ਹੋਰ ਸੰਕਟ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਮੌਕ ਡਰਿੱਲ ਕੀਤੀ।
ਸਕੂਲ ਦੇ ਡਾਇਰੈਕਟਰ ਸ੍ਰੀ ਸੁਰਿੰਦਰ ਸਿੰਘ ਚੱਢਾ ਅਤੇ ਮਿਸਜ਼ ਚੰਢਾ ਨੇ ਵਿਦਿਆਰਥੀਆਂ ਅਤੇ ਕੇਡਿਟਜ ਨੂੰ 1962, 1965, 1971, ਅਤੇ ਕਾਰਗਿਲ ਦੀ 1999 ਦੀ ਜੰਗਾਂ ਦੌਰਾਨ ਸੈਨਿਕਾਂ ਅਤੇ ਨਾਗਰਿਕਾਂ ਵਲੋਂ ਕੀਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਕਾਕਾ ਰਾਮ ਵਰਮਾ ਆਫ਼ਤ ਪ੍ਰਬੰਧਨ ਟ੍ਰੇਨਰ ਨੇ ਦੱਸਿਆ ਕਿ ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ ਮੌਸਮੀ ਅਤੇ ਮਨੁੱਖੀ ਆਫਤਾਵਾਂ ਜੰਗਾਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਆਫ਼ਤ ਪ੍ਰਬੰਧਨ ਫਸਟ ਏਡ ਸੀ ਪੀ ਆਰ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਅਤੇ ਸਿਵਲ ਡਿਫੈਂਸ ਦੀਆਂ ਟ੍ਰੇਨਿੰਗਾਂ ਅਭਿਆਸ ਹੀ ਸੁਰੱਖਿਆ ਬਚਾਉ ਮਦਦ ਲਈ ਲਾਭਦਾਇਕ ਸਿੱਧ ਹੋਣਗੇ।
ਸ਼੍ਰੀ ਐਸ ਐਸ ਸੋਢੀ ਨੇ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣੀ ਸਿਹਤ, ਤੰਦਰੁਸਤੀ, ਆਚਰਨ, ਨਿਮਰਤਾ, ਸ਼ਹਿਣਸ਼ੀਲਤਾ ਸਬਰ ਸ਼ਾਂਤੀ ਅਤੇ ਰਾਸ਼ਟਰ ਪ੍ਰੇਮ ਨੂੰ ਉਜਾਗਰ ਕਰਨ ਦੀਆਂ ਆਦਤਾਂ ਭਾਵਨਾਵਾਂ ਅਤੇ ਵਾਤਾਵਰਨ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ। ਸਾਰੇ ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਪ੍ਰਣ ਕੀਤਾ ਕਿ ਉਹ ਇਮਾਨਦਾਰੀ, ਵਫ਼ਾਦਾਰੀ ਨਾਲ ਹਮੇਸ਼ਾ ਆਪਣੇ ਦੇਸ਼ ਸਮਾਜ, ਘਰ ਪਰਿਵਾਰਾਂ, ਵਾਤਾਵਰਨ ਸਿਹਤ ਸੁਰੱਖਿਆ ਦੇ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪਾਲਣਾ ਕਰਦੇ ਹੋਏ ਪੀੜਤਾਂ ਦੇ ਮਦਦਗਾਰ ਫ਼ਰਿਸ਼ਤਿਆਂ ਵਜੋਂ ਯਤਨ ਕਰਦੇ ਰਹਿਣਗੇ।
